ਘਰ ''ਚ ਨਹੀਂ ਦਿੱਸੇਗਾ ਇਕ ਵੀ ਮੱਛਰ, ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨਾਲ ਬਣਾਓ ਨੈਚੁਰਲ ਸਪਰੇਅ
Monday, Jul 28, 2025 - 05:04 PM (IST)

ਵੈੱਬ ਡੈਸਕ- ਮੀਂਹ ਦਾ ਮੌਸਮ ਆਉਂਦੇ ਹੀ ਮੱਛਰਾਂ ਦਾ ਆਤੰਕ ਵੀ ਸ਼ੁਰੂ ਹੋ ਜਾਂਦਾ ਹੈ। ਇਕ ਪਾਸੇ ਜਿੱਥੇ ਇਨ੍ਹਾਂ ਦੀ ਭਿਨਭਿਨਾਹਟ ਨੀਂਦ ਉਡਾ ਦਿੰਦੀ ਹੈ, ਉੱਥੇ ਹੀ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਗੰਭੀਰ ਬੀਮਾਰੀਆਂ ਦਾ ਡਰ ਵੀ ਸਤਾਉਣ ਲੱਗਦਾ ਹੈ। ਬਜ਼ਾਰ ਤੋਂ ਮਿਲਣ ਵਾਲੇ ਕੇਮਿਕਲ ਵਾਲੇ ਮੱਛਰ ਭਜਾਉ ਸਪਰੇਅ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੁੰਦੇ, ਖਾਸ ਕਰਕੇ ਜਦ ਘਰ 'ਚ ਛੋਟੇ ਬੱਚੇ ਜਾਂ ਪਾਲਤੂ ਜਾਨਵਰ ਹੋਣ। ਇਸ ਲਈ, ਇਸ ਵਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਕ ਆਸਾਨ, ਘਰੇਲੂ, ਸੁਰੱਖਿਅਤ ਅਤੇ ਸਸਤਾ ਨੁਸਖਾ– ਜੋ ਤੁਹਾਡੀ ਰਸੋਈ ਤੋਂ ਮਿਲੇਗਾ।
ਮੱਛਰ ਭਜਾਉ ਘਰੇਲੂ ਸਪਰੇਅ ਕਿਵੇਂ ਬਣਾਇਆ ਜਾਵੇ?
ਨਿੰਮ ਦਾ ਤੇਲ + ਨੀਲਗਿਰੀ ਦਾ ਤੇਲ
- ਨਿੰਮ ਅਤੇ ਨੀਲਗਿਰੀ ਦੇ ਤੇਲ ਦੀ ਤਿੱਖੀ ਖੁਸ਼ਬੂ ਮੱਛਰਾਂ ਨੂੰ ਪਸੰਦ ਨਹੀਂ।
- 10-10 ਬੂੰਦ ਨਿੰਮ ਤੇ ਨੀਲਗਿਰੀ ਦਾ ਤੇਲ ਲੈ ਕੇ, 1/2 ਕੱਪ ਪਾਣੀ ਵਿਚ ਮਿਲਾਓ।
- 1 ਛੋਟਾ ਚਮਚਾ ਐਲੋਵੀਰਾ ਜੈਲ ਮਿਲਾ ਕੇ ਇਹ ਮਿਸ਼ਰਨ ਕਿਸੇ ਸਪਰੇਅ ਬੋਤਲ 'ਚ ਭਰੋ।
ਮੱਛਰ ਵਾਲੀਆਂ ਥਾਵਾਂ 'ਤੇ ਛਿੜਕਾਅ ਕਰੋ।
ਤੁਲਸੀ ਦੇ ਪੱਤਿਆਂ ਦਾ ਜਾਦੂ
- ਕੁਝ ਤੁਲਸੀ ਦੇ ਪੱਤੇ ਪਾਣੀ 'ਚ ਉਬਾਲੋ।
- ਜਦੋਂ ਪਾਣੀ ਠੰਡਾ ਹੋ ਜਾਵੇ, ਤਾਂ ਛਾਣ ਕੇ ਸਪਰੇਅ ਬੋਤਲ 'ਚ ਭਰ ਲਵੋ।
- ਹੋਰ ਵਧੀਆ ਅਸਰ ਲਈ ਇਸ 'ਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।
ਸਿਰਕਾ + ਨਿੰਬੂ ਦਾ ਕਮਾਲ
- ਆਧਾ ਕੱਪ ਸਫੈਦ ਸਿਰਕੇ 'ਚ ਇਕ ਨਿੰਬੂ ਦਾ ਰਸ ਮਿਲਾਓ।
- ਇਸ ਨੂੰ ਸਪਰੇਅ ਬੋਤਲ ਵਿਚ ਭਰ ਕੇ ਮੱਛਰਾਂ ਵਾਲੀਆਂ ਥਾਵਾਂ 'ਤੇ ਛਿੜਕੋ।
ਧਿਆਨ ਰੱਖਣ ਯੋਗ ਗੱਲਾਂ
- ਇਹ ਸਪਰੇਅ ਹਰ ਰੋਜ਼ ਇਕ ਵਾਰ ਜ਼ਰੂਰ ਛਿੜਕੋ, ਖਾਸ ਕਰਕੇ ਸ਼ਾਮ ਨੂੰ ਜਾਂ ਸੌਣ ਤੋਂ ਪਹਿਲਾਂ।
- ਜੇਕਰ ਕਿਸੇ ਨੂੰ ਨਿੰਮ ਜਾਂ ਨੀਲਗਿਰੀ ਨਾਲ ਐਲਰਜੀ ਹੋਵੇ, ਤਾਂ ਉਹ ਤੁਲਸੀ ਜਾਂ ਸਿਰਕਾ ਵਾਲਾ ਸਪਰੇਅ ਵਰਤਣ।
- ਬੱਚਿਆਂ ਦੇ ਕੋਲ ਜਾਂ ਖਾਣ ਪੀਣ ਵਾਲੀ ਥਾਂ 'ਤੇ ਇਨ੍ਹਾਂ ਸਪਰੇਅ ਦਾ ਸਿੱਧਾ ਛਿੜਕਾਅ ਨਾ ਕਰੋ।
ਇਹ ਤਰੀਕਾ ਕਿਉਂ ਹੈ ਖਾਸ?
- ਕੋਈ ਕੈਮਿਕਲ ਨਹੀਂ- ਸਾਈਡ ਇਫੈਕਟ ਨਹੀਂ
- ਘਰ ਦੀਆਂ ਚੀਜ਼ਾਂ ਨਾਲ ਤੁਰੰਤ ਤਿਆਰ
- ਖੁਸ਼ਬੂ ਤਾਜਗੀ ਭਰਪੂਰ
- ਪੈਸੇ ਦੀ ਬਚਤ