ਸਵੇਰੇ-ਸਵੇਰੇ ਦਿੱਸਦੇ ਹਨ ਇਹ ਲੱਛਣ ਤਾਂ ਹੋ ਸਕਦੇ ਹੈ ਸ਼ੂਗਰ ਦੇ ਸ਼ੁਰੂਆਤੀ ਸੰਕੇਤ
Wednesday, Jul 23, 2025 - 10:31 AM (IST)

ਹੈਲਥ ਡੈਸਕ- ਸਵੇਰੇ ਦੀ ਸ਼ੁਰੂਆਤ ਸਿਰਫ਼ ਦਿਨ ਦੀ ਤਾਜਗੀ ਨਹੀਂ, ਸਿਹਤ ਦੀ ਸੂਚਨਾ ਵੀ ਦਿੰਦੀ ਹੈ। ਅਕਸਰ ਅਸੀਂ ਆਪਣੇ ਸਰੀਰ 'ਚ ਆ ਰਹੀਆਂ ਥੋੜ੍ਹੀਆਂ-ਬਹੁਤ ਤਬਦੀਲੀਆਂ ਨੂੰ ਅਣਦੇਖਾ ਕਰ ਜਾਂਦੇ ਹਾਂ, ਜੋ ਕਿ ਕਿਸੇ ਵੱਡੀ ਬੀਮਾਰੀ ਦੇ ਸੰਕੇਤ ਹੋ ਸਕਦੇ ਹਨ। ਖ਼ਾਸ ਕਰਕੇ ਡਾਇਬਟੀਜ਼ (ਸ਼ੂਗਰ) ਵਰਗੀ ਬੀਮਾਰੀ ਚੁੱਪਚਾਪ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਦੇ ਸ਼ੁਰੂਆਤੀ ਲੱਛਣ ਅਕਸਰ ਸਾਵਧਾਨੀ ਨਾਲ ਸਮਝਣ ਦੀ ਲੋੜ ਹੁੰਦੀ ਹੈ।
ਸਵੇਰੇ ਵੇਲੇ ਡਾਇਬਟੀਜ਼ ਦੇ 6 ਮੁੱਖ ਲੱਛਣ:
ਵਾਰ-ਵਾਰ ਪਿਸ਼ਾਬ ਆਉਣਾ
ਜੇ ਤੁਹਾਨੂੰ ਸਵੇਰੇ ਉਠਦੇ ਹੀ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਤਾਂ ਇਹ ਹਾਈ ਬਲੱਡ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਇਹ ਸਰੀਰ ਦੇ ਵੱਧ ਗਲੂਕੋਜ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦਾ ਕਰਦਾ ਹੈ। ਇਸ ਨੂੰ ਹਲਕੇ 'ਚ ਨਾ ਲਵੋ।
ਵੱਧ ਪਿਆਸ ਲੱਗਣਾ ਜਾਂ ਮੂੰਹ ਸੁੱਕਣਾ
ਸਵੇਰੇ ਵਾਰ-ਵਾਰ ਪਾਣੀ ਪੀਣ ਦੀ ਇੱਛਾ ਹੋਣਾ ਜਾਂ ਮੂੰਹ ਸੁੱਕਾ ਲੱਗਣਾ ਵੀ ਡਾਇਬਟੀਜ਼ ਦੀ ਸ਼ੁਰੂਆਤ ਦਾ ਲੱਛਣ ਹੋ ਸਕਦਾ ਹੈ। ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਸਰੀਰ ਪਾਣੀ ਗੁਆ ਦਿੰਦਾ ਹੈ, ਜਿਸ ਨਾਲ ਜ਼ਿਆਦਾ ਪਿਆਸ ਲੱਗਦੀ ਹੈ।
ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ
ਪੂਰੀ ਨੀਂਦ ਦੇ ਬਾਵਜੂਦ ਜੇ ਤੁਸੀਂ ਸਵੇਰੇ ਥੱਕੇ ਹੋਏ ਜਾਂ ਕਮਜ਼ੋਰ ਮਹਿਸੂਸ ਕਰਦੇ ਹੋ, ਤਾਂ ਇਹ ਸ਼ੂਗਰ ਦਾ ਸੰਕੇਤ ਹੋ ਸਕਦੀ ਹੈ। ਇੰਝ ਹੋਣ ’ਚ ਸਰੀਰ ਊਰਜਾ ਦੀ ਵਰਤੋਂ ਢੰਗ ਨਾਲ ਨਹੀਂ ਕਰ ਪਾਂਦਾ।
ਅੱਖਾਂ ਦੀ ਧੁੰਦਲੀ ਦਿੱਖ
ਸਵੇਰੇ ਉਠਦਿਆਂ ਸਾਫ਼ ਨਜ਼ਰ ਨਾ ਆਉਣਾ ਜਾਂ ਧੁੰਦਲਾਪਣ ਮਹਿਸੂਸ ਹੋਣਾ ਵੀ ਹਾਈ ਬਲੱਡ ਸ਼ੂਗਰ ਦੇ ਕਾਰਨ ਅੱਖਾਂ ਦੀਆਂ ਨੱਸਾਂ 'ਤੇ ਪੈ ਰਹੇ ਪ੍ਰਭਾਵ ਦੀ ਨਿਸ਼ਾਨੀ ਹੋ ਸਕਦੀ ਹੈ।
ਸਿਰ ਦਰਦ ਜਾਂ ਭਾਰੀਪਨ
ਸਵੇਰੇ ਉਠਦੇ ਹੀ ਜੇ ਸਿਰ ਦਰਦ ਜਾਂ ਭਾਰੀ ਮਹਿਸੂਸ ਕਰ ਰਹੇ ਹੋ, ਤਾਂ ਇਹ ਰਾਤ ਨੂੰ ਸ਼ੂਗਰ ਘਟਣ ਅਤੇ ਸਵੇਰੇ ਵਧਣ ਨਾਲ ਹੋ ਸਕਦਾ ਹੈ।
ਪੈਰਾਂ ਸੁੰਨ ਹੋਣਾ
ਸਵੇਰੇ ਦੇ ਸਮੇਂ ਪੈਰਾਂ 'ਚ ਝੁਨਝੁਨੀ ਜਾਂ ਸੁੰਨ ਹੋਣਾ "ਡਾਇਬੈਟਿਕ ਨਿਊਰੋਪੈਥੀ" ਦੀ ਸ਼ੁਰੂਆਤ ਹੋ ਸਕਦੀ ਹੈ, ਜੋ ਕਿ ਨੱਸਾਂ 'ਤੇ ਹੋ ਰਹੇ ਨੁਕਸਾਨ ਨੂੰ ਦਰਸਾਉਂਦੀ ਹੈ।
ਇਹ ਸਭ ਕੁਝ ਕਿਉਂ ਹੁੰਦਾ ਹੈ?
ਜਦੋਂ ਸਰੀਰ ਵਿਚ ਇਨਸੁਲਿਨ ਦੀ ਘਾਟ ਜਾਂ ਵਰਤੋਂ 'ਚ ਰੁਕਾਵਟ ਆਉਂਦੀ ਹੈ, ਤਾਂ ਗਲੂਕੋਜ਼ ਸਰੀਰ 'ਚ ਇਕੱਠਾ ਹੋ ਜਾਂਦਾ ਹੈ, ਜੋ ਹੌਲੀ-ਹੌਲੀ ਨੱਸਾਂ, ਅੱਖਾਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਕੀ ਕਰੀਏ?
ਸਵੇਰੇ ਦੇ ਇਹ ਲੱਛਣ ਨਜ਼ਰਅੰਦਾਜ਼ ਨਾ ਕਰੋ:-
ਨਿਯਮਿਤ ਰੂਪ ਨਾਲ ਬਲੱਡ ਸ਼ੂਗਰ ਦੀ ਜਾਂਚ ਕਰਵਾਓ।
ਸਿਹਤਮੰਦ ਖੁਰਾਕ ਤੇ ਨਿਯਮਿਤ ਕਸਰਤ ਆਪਣੀ ਰੁਟੀਨ ਦਾ ਹਿੱਸਾ ਬਣਾਓ।
ਡਾਕਟਰ ਦੀ ਸਲਾਹ ਲੈ ਕੇ ਸਮੇਂ ਸਿਰ ਇਲਾਜ ਸ਼ੁਰੂ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।