ਜੇ ਤੁਸੀਂ ਵੀ ਰੋਟੀ ''ਤੇ ਦੇਸੀ ਘਿਓ ਲਗਾ ਕੇ ਖਾਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਜਾਣੋ ਕੀ ਫ਼ਾਇਦਾ ਤੇ ਕੀ ਨੁਕਸਾਨ

Saturday, Jul 26, 2025 - 05:35 PM (IST)

ਜੇ ਤੁਸੀਂ ਵੀ ਰੋਟੀ ''ਤੇ ਦੇਸੀ ਘਿਓ ਲਗਾ ਕੇ ਖਾਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਜਾਣੋ ਕੀ ਫ਼ਾਇਦਾ ਤੇ ਕੀ ਨੁਕਸਾਨ

ਹੈਲਥ ਡੈਸਕ- ਭਾਰਤੀ ਰਸੋਈ 'ਚ ਦੇਸੀ ਘਿਓ ਦਾ ਉਪਯੋਗ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਸਾਡੇ ਵੱਡੇ-ਬੁਜ਼ੁਰਗ ਘਿਓ ਦੇ ਲਾਭਾਂ ਬਾਰੇ ਹਮੇਸ਼ਾ ਦੱਸਦੇ ਆਏ ਹਨ। ਘਿਓ ਵਿਚ ਪਾਏ ਜਾਣ ਵਾਲੇ ਗੁਣਕਾਰੀ ਤੱਤ ਸਿਹਤ ਲਈ ਕਾਫੀ ਲਾਭਦਾਇਕ ਮੰਨੇ ਜਾਂਦੇ ਹਨ। ਰੋਜ਼ਾਨਾ ਦੀ ਡਾਈਟ 'ਚ ਲੋਕ ਘਿਓ ਨੂੰ ਵੱਖ-ਵੱਖ ਢੰਗ ਨਾਲ ਸ਼ਾਮਲ ਕਰਦੇ ਹਨ- ਕੋਈ ਦਾਲ ਜਾਂ ਸਬਜ਼ੀ 'ਚ ਪਾ ਕੇ ਖਾਂਦਾ ਹੈ ਤਾਂ ਕੋਈ ਰੋਟੀ 'ਤੇ ਲਗਾ ਕੇ ਖਾਂਦਾ ਹੈ ਪਰ ਇਕ ਸਵਾਲ ਜੋ ਆਮ ਤੌਰ 'ਤੇ ਉੱਠਦਾ ਹੈ, ਉਹ ਇਹ ਕਿ ਕੀ ਰੋਟੀ 'ਤੇ ਘਿਓ ਲਗਾ ਕੇ ਖਾਣਾ ਸਹੀ ਹੈ ਜਾਂ ਨਹੀਂ?

ਰੋਟੀ 'ਤੇ ਘਿਓ ਲਗਾ ਕੇ ਖਾਣ ਦੇ ਲਾਭ

  • ਦੇਸੀ ਘੀ 'ਚ ਵਿਟਾਮਿਨ A, D, E ਅਤੇ K ਪਾਏ ਜਾਂਦੇ ਹਨ।
  • ਇਸ 'ਚ ਮੌਜੂਦ ਬਿਊਟ੍ਰਿਕ ਐਸਿਡ ਪੇਟ ਦੀ ਸਿਹਤ (ਗਟ ਹੈਲਥ) ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।
  • ਇਹ ਡਾਈਜ਼ੇਸ਼ਨ ਸੁਧਾਰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।
  • ਲੈਕਟੋਜ਼ ਇੰਟੋਲਰੈਂਟ ਵਿਅਕਤੀ ਵੀ ਘਿਓ ਦੀ ਇਕ ਸੀਮਿਤ ਮਾਤਰਾ 'ਚ ਸੇਵਨ ਕਰ ਸਕਦੇ ਹਨ

ਘੀ ਰੋਟੀ ਦਾ ਗਲਾਇਸੇਮਿਕ ਇੰਡੈਕਸ ਘਟਾ ਦਿੰਦੀ ਹੈ, ਜਿਸ ਨਾਲ ਬਲੱਡ ਸ਼ੂਗਰ ਸਟੇਬਲ ਰਹਿੰਦੀ ਹੈ।

ਘਿਓ ਖਾਂਦੇ ਸਮੇਂ ਇਸ ਦੀ ਮਾਤਰਾ ਦਾ ਧਿਆਨ ਜ਼ਰੂਰ ਰੱਖੋ। ਹਮੇਸ਼ਾ ਇਸ ਦੀ ਇਕ ਸੀਮਿਤ ਮਾਤਰਾ 'ਚ ਹੀ ਇਸ ਦਾ ਸੇਵਨ ਕਰੋ:- 

ਇਹ ਗਲਤੀਆਂ ਨਾ ਕਰੋ

  • ਘਿਓ ਨੂੰ ਲਾਭਦਾਇਕ ਤਾਂ ਮੰਨਿਆ ਜਾਂਦਾ ਹੈ ਪਰ ਇਹ ਕੈਲੋਰੀ ਡੈਂਸ ਹੁੰਦਾ ਹੈ, ਇਸ ਲਈ ਇਸ ਦੀ ਮਾਤਰਾ 'ਤੇ ਨਜ਼ਰ ਰੱਖੋ।
  • ਵਧੇਰੇ ਘਿਓ ਦਾ ਸੇਵਨ ਵਜ਼ਨ ਵਧਾ ਸਕਦਾ ਹੈ ਅਤੇ ਕੋਲੇਸਟ੍ਰੋਲ ਵਧਾ ਸਕਦਾ ਹੈ।
  • ਜੇ ਤੁਸੀਂ ਰੋਜ਼ਾਨਾ ਘਿਓ ਲਗਾ ਕੇ ਰੋਟੀ ਖਾਂਦੇ ਹੋ, ਤਾਂ ਆਪਣੀ ਰੋਜ਼ਾਨਾ ਸਰੀਰਕ ਗਤੀਵਿਧੀ (Physical Activity) ਨੂੰ ਵੀ ਰੂਟੀਨ 'ਚ ਸ਼ਾਮਲ ਕਰੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

DIsha

Content Editor

Related News