ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਬਾਦਾਮ ਖਾਣ ਦਾ ਕੀ ਹੈ ਸਹੀ ਤਰੀਕਾ ! ਕਿਤੇ ਤੁਸੀਂ ਵੀ ਨਾ ਕਰ ਲਿਓ ਸਿਹਤ ਖ਼ਰਾਬ

Monday, Jul 28, 2025 - 02:54 PM (IST)

ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਬਾਦਾਮ ਖਾਣ ਦਾ ਕੀ ਹੈ ਸਹੀ ਤਰੀਕਾ ! ਕਿਤੇ ਤੁਸੀਂ ਵੀ ਨਾ ਕਰ ਲਿਓ ਸਿਹਤ ਖ਼ਰਾਬ

ਹੈਲਥ ਡੈਸਕ- ਬਾਦਾਮ ਇਕ ਅਜਿਹਾ ਸੁਪਰਫੂਡ ਹੈ ਜੋ ਸਿਰਫ਼ ਦਿਮਾਗ ਲਈ ਹੀ ਨਹੀਂ, ਸਰੀਰ ਦੀ ਕੁੱਲ ਸਿਹਤ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਵਿਦਵਾਨਾਂ ਅਤੇ ਡਾਇਟੀਸ਼ੀਅਨਜ਼ ਵੀ ਰੋਜ਼ਾਨਾ ਬਾਦਾਮ ਖਾਣ ਦੀ ਸਿਫ਼ਾਰਸ਼ ਕਰਦੇ ਹਨ। ਪਰ, ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਬਾਦਾਮ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ, ਕੌਣ ਇਨ੍ਹਾਂ ਤੋਂ ਬਚੇ ਅਤੇ ਇਨ੍ਹਾਂ ਨੂੰ ਸਟੋਰ ਕਿਵੇਂ ਕੀਤਾ ਜਾਵੇ।

ਇੰਝ ਨਾ ਖਾਓ ਬਾਦਾਮ:

1. ਤਲੇ ਹੋਏ ਜਾਂ ਭੁੰਨੇ ਹੋਏ ਬਾਦਾਮ

ਨਮਕ ਵਾਲੇ ਤਲੇ ਜਾਂ ਭੁੰਨੇ ਬਾਦਾਮ ਸਵਾਦ 'ਚ ਚੰਗੇ ਲੱਗਦੇ ਹਨ ਪਰ ਇਹ ਸਿਹਤ ਲਈ ਲਾਭਦਾਇਕ ਨਹੀਂ। ਇਨ੍ਹਾਂ ਨੂੰ ਤਲਣ ਨਾਲ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਵਾਧੂ ਕੈਲੋਰੀ ਮਿਲਦੀ ਹੈ।

2. ਮਿੱਠੇ ਜਾਂ ਨਮਕੀਨ ਬਾਦਾਮ

ਇਨ੍ਹਾਂ 'ਚ ਚੀਨੀ ਜਾਂ ਨਮਕ ਦੀ ਵੱਧ ਮਾਤਰਾ ਹੋਣ ਕਰਕੇ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਖਾਸ ਕਰਕੇ ਡਾਇਬਟੀਜ਼ ਜਾਂ ਹਾਈ ਬੀਪੀ ਵਾਲੇ ਲੋਕਾਂ ਲਈ।

3. ਸੁੱਕੇ ਬਾਦਾਮ

ਹਾਲਾਂਕਿ ਸੁੱਕੇ ਬਾਦਾਮ 'ਚ ਫਾਈਬਰ ਭਰਪੂਰ ਹੁੰਦਾ ਹੈ ਪਰ ਵੱਧ ਮਾਤਰਾ 'ਚ ਖਾਣ ਨਾਲ ਕਬਜ਼, ਗੈਸ, ਪੇਟ ਦਰਦ ਜਾਂ ਜਲਣ ਹੋ ਸਕਦੀ ਹੈ।

ਕਿਹੜੇ ਲੋਕ ਬਾਦਾਮ ਨਾ ਖਾਣ:

  • ਜਿਨ੍ਹਾਂ ਨੂੰ ਡਰਾਈ ਫਰੂਟਸ ਤੋਂ ਐਲਰਜੀ ਹੋਵੇ
  • ਨਿਗਲਣ 'ਚ ਮੁਸ਼ਕਿਲ ਆਉਂਦੀ ਹੋਵੇ
  • ਕਿਡਨੀ ਦੀ ਬਿਮਾਰੀ ਹੋਵੇ
  • ਇਹ ਲੋਕ ਬਿਨਾਂ ਡਾਕਟਰੀ ਸਲਾਹ ਦੇ ਬਾਦਾਮ ਨਾ ਖਾਣ।

ਬਾਦਾਮ ਖਾਣ ਦਾ ਸਹੀ ਤਰੀਕਾ:

  • ਰਾਤ ਨੂੰ ਬਾਦਾਮ ਭਿਓਂ ਕੇ ਰੱਖੋ।
  • ਸਵੇਰੇ ਉਨ੍ਹਾਂ ਦਾ ਛਿਲਕਾ ਉਤਾਰ ਕੇ ਖਾਓ।
  • ਭਿੱਜੇ ਹੋਏ ਬਾਦਾਮ ਨਰਮ ਹੁੰਦੇ ਹਨ ਜੋ ਚਬਾਉਣ ਅਤੇ ਪਚਾਉਣ 'ਚ ਆਸਾਨ ਹੁੰਦੇ ਹਨ।
  • ਇਹ ਤਰੀਕਾ ਫਾਈਟਿਕ ਐਸਿਡ ਨੂੰ ਘਟਾਉਂਦਾ ਹੈ ਅਤੇ ਪੋਸ਼ਕ ਤੱਤਾਂ ਦੀ ਅਵੈਲਿਬਿਲਟੀ ਵਧਾਉਂਦਾ ਹੈ।

ਬਾਦਾਮ ਨੂੰ ਸਟੋਰ ਕਰਨ ਦਾ ਸਹੀ ਤਰੀਕਾ:

  • ਹਮੇਸ਼ਾ ਬਾਦਾਮ ਨੂੰ ਠੰਡੀ ਤੇ ਸੁੱਕੀ ਥਾਂ ਤੇ ਰੱਖੋ।
  • ਏਅਰਟਾਈਟ ਡੱਬੇ 'ਚ ਸਟੋਰ ਕਰੋ ਤਾਂ ਜੋ ਨਮੀ ਨਾ ਜਾਵੇ।
  • ਵੱਡੀ ਮਾਤਰਾ ਹੋਣ 'ਤੇ ਫਰਿੱਜ 'ਚ ਰੱਖਣ ਨਾਲ ਉਨ੍ਹਾਂ ਦੀ ਸ਼ੈਲਫ ਲਾਈਫ ਵਧਦੀ ਹੈ।
  • ਉਨ੍ਹਾਂ ਨੂੰ ਧੁੱਪ ਅਤੇ ਨਮੀ ਤੋਂ ਦੂਰ ਰੱਖੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News