ਖਾਲੀ ਪੇਟ ਨਿੰਬੂ ਪਾਣੀ ਪੀਣ ਵਾਲੇ ਹੋ ਜਾਓ ਸਾਵਧਾਨ ! ਫ਼ਾਇਦੇ ਦੇ ਚੱਕਰ ''ਚ ਕਿਤੇ ਹੋ ਨਾ ਜਾਏ ਨੁਕਸਾਨ
Monday, Jul 28, 2025 - 09:51 AM (IST)

ਹੈਲਥ ਡੈਸਕ- ਨਿੰਬੂ ਪਾਣੀ ਇਕ ਕੁਦਰਤੀ, ਤਾਜ਼ਗੀ ਭਰਿਆ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ, ਖਾਸ ਕਰਕੇ ਗਰਮੀਆਂ ਦੇ ਸਮੇਂ ਇਹ ਹੋਰ ਵੀ ਜ਼ਿਆਦਾ ਲਾਭਦਾਇਕ ਸਾਬਿਤ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਨਿੰਬੂ ਪਾਣੀ ਪੀਣਾ ਹਰ ਕਿਸੇ ਲਈ ਠੀਕ ਨਹੀਂ ਹੁੰਦਾ? ਆਓ ਜਾਣੀਏ ਇਸ ਨਾਲ ਜੁੜੇ ਫਾਇਦੇ, ਨੁਕਸਾਨ ਅਤੇ ਜ਼ਰੂਰੀ ਸਾਵਧਾਨੀਆਂ।
ਨਿੰਬੂ ਪਾਣੀ ਦੇ ਸਿਹਤ ਨਾਲ ਜੁੜੇ ਫਾਇਦੇ:
- ਨਿੰਬੂ ਪਾਣੀ 'ਚ ਵਿਟਾਮਿਨ C ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।
- ਇਹ ਸਰੀਰ 'ਚੋਂ ਟੌਕਸੀਨ (ਵਿਸ਼ੈਲੇ ਤੱਤ) ਬਾਹਰ ਕੱਢਣ 'ਚ ਮਦਦ ਕਰਦਾ ਹੈ।
- ਪਾਚਨ ਤੰਤਰ ਨੂੰ ਸੁਧਾਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
- ਚਮੜੀ ਨੂੰ ਗਲੋਇੰਗ ਅਤੇ ਸਿਹਤਮੰਦ ਬਣਾਉਂਦਾ ਹੈ।
- ਮੈਟਾਬੌਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਵਜ਼ਨ ਘਟਾਉਣ 'ਚ ਮਦਦ ਮਿਲਦੀ ਹੈ।
- ਸਵੇਰ ਖਾਲੀ ਪੇਟ ਪੀਣ ਨਾਲ ਹਾਈਡਰੇਸ਼ਨ ਵਧਦੀ ਹੈ ਅਤੇ ਥਕਾਵਟ ਘਟਦੀ ਹੈ।
ਪਰ ਕੀ ਇਹ ਹਰ ਕਿਸੇ ਲਈ ਸੁਰੱਖਿਅਤ ਹੈ?
- ਜਿਵੇਂ ਕਿ ਨਿੰਬੂ ਪਾਣੀ ਦੇ ਬੇਹੱਦ ਫਾਇਦੇ ਹਨ, ਉਸੇ ਤਰ੍ਹਾਂ ਇਹ ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।
- ਨਿੰਬੂ 'ਚ ਸਿਟ੍ਰਿਕ ਐਸਿਡ ਵੱਧ ਮਾਤਰਾ 'ਚ ਹੁੰਦਾ ਹੈ, ਜੋ ਕੁਝ ਲੋਕਾਂ ਨੂੰ ਖਾਲੀ ਪੇਟ ਪੀਣ 'ਤੇ ਐਸਿਡ ਰੀਫਲਕਸ ਜਾਂ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਲੰਮੇ ਸਮੇਂ ਤੱਕ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ pH ਬੈਲੇਂਸ ਵਿਗੜ ਸਕਦਾ ਹੈ।
- ਇਹ ਦੰਦਾਂ ਦੇ ਇਨਾਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਦੰਦ ਸੰਵੇਦਨਸ਼ੀਲ ਹੋ ਜਾਂਦੇ ਹਨ।
ਕਿਹੜੇ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਖਾਲੀ ਪੇਟ ਨਿੰਬੂ ਪਾਣੀ?
- ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹਨ: ਜਿਵੇਂ ਕਿ ਐਸਿਡ ਰੀਫਲਕਸ, ਗੈਸ, ਅਲਸਰ ਜਾਂ ਪੇਟ ਫੁੱਲਣ ਦੀ ਸਮੱਸਿਆ।
- ਦੰਦ ਸੰਵੇਦਨਸ਼ੀਲ ਹੋਣ ਦੀ ਸਥਿਤੀ 'ਚ: ਇਹ ਦੰਦਾਂ ਦੀ ਹਾਲਤ ਹੋਰ ਖਰਾਬ ਕਰ ਸਕਦਾ ਹੈ।
- ਕਿਡਨੀ ਜਾਂ ਲੋ ਬੀਪੀ ਦੇ ਮਰੀਜ਼: ਇਹ ਲੋਕ ਨਿੰਬੂ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣ।
ਨਿੰਬੂ ਪਾਣੀ ਪੀਣ ਵੇਲੇ ਇਹ ਗੱਲਾਂ ਜ਼ਰੂਰ ਯਾਦ ਰੱਖੋ:
- ਕੋਸੇ ਪਾਣੀ 'ਚ ਅੱਧਾ ਨਿੰਬੂ ਪਾ ਕੇ ਪੀਓ– ਨਾ ਜ਼ਿਆਦਾ ਤੇ ਨਾ ਘੱਟ।
- ਨਿੰਬੂ ਪਾਣੀ ਪੀਣ ਤੋਂ ਬਾਅਦ ਸਾਫ਼ ਪਾਣੀ ਨਾਲ ਕੁੱਲਾ ਕਰੋ, ਤਾਂ ਜੋ ਦੰਦਾਂ ਨੂੰ ਨੁਕਸਾਨ ਨਾ ਹੋਵੇ।
- ਐਸਿਡਿਟੀ ਵਾਲੇ ਲੋਕ ਖਾਲੀ ਪੇਟ ਨਾ ਪੀਣ।
- ਲੋ ਬਲੱਡ ਪ੍ਰੈਸ਼ਰ ਜਾਂ ਕਿਡਨੀ ਦੀ ਸਮੱਸਿਆ ਹੋਣ 'ਤੇ ਪਹਿਲਾਂ ਡਾਕਟਰੀ ਸਲਾਹ ਨਾਲ ਹੀ ਨਿੰਬੂ ਪਾਣੀ ਪੀਣ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।