ਹਾਈ ਕੋਲੈਸਟਰੋਲ ਤੇ ਬਲੱਡ ਪ੍ਰੈਸ਼ਰ ਤੋਂ ਹੋ ਪਰੇਸ਼ਾਨ ਤਾਂ ਰੋਜ਼ਾਨਾ ਖਾਓ ਇਹ ਡ੍ਰਾਈ ਫਰੂਟ, ਮਿਲੇਗਾ ਫਾਇਦਾ
Sunday, Jul 20, 2025 - 11:57 AM (IST)

ਹੈਲਥ ਡੈਸਕ- ਜੇਕਰ ਹਾਈ ਕੋਲੈਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਠੀਕ ਨਾ ਕੀਤਾ ਜਾਵੇ, ਤਾਂ ਇਹ ਦਿਲ ਨਾਲ ਜੁੜੀਆਂ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦੇ ਖਤਰੇ ਨੂੰ ਕਾਫ਼ੀ ਵਧਾ ਸਕਦੀਆਂ ਹਨ। ਪਰ ਜੇਕਰ ਤੁਸੀਂ ਆਪਣੀ ਹਾਰਟ ਹੈਲਥ ਨੂੰ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਖਜੂਰ ਨੂੰ ਰੋਜ਼ਾਨਾ ਦੀ ਡਾਇਟ 'ਚ ਸ਼ਾਮਲ ਕਰਨਾ ਸ਼ੁਰੂ ਕਰ ਦਿਓ।
ਖਜੂਰ ਨਾਲ ਕੋਲੈਸਟਰੋਲ ਤੇ ਬਲੱਡ ਪ੍ਰੈਸ਼ਰ 'ਤੇ ਰੋਕ
ਰੋਜ਼ਾਨਾ ਸਿਰਫ 2 ਖਜੂਰ ਖਾਣ ਨਾਲ ਹਾਈ ਕੋਲੈਸਟਰੋਲ ਤੇ ਹਾਈ ਬਲੱਡ ਪ੍ਰੈਸ਼ਰ 'ਤੇ ਕੰਟਰੋਲ ਪਾਇਆ ਜਾ ਸਕਦਾ ਹੈ। ਖਜੂਰ 'ਚ ਮੌਜੂਦ ਗੁਣ ਹਾਰਟ ਹੈਲਥ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਸਾਬਤ ਹੁੰਦੇ ਹਨ। ਇਨ੍ਹਾਂ ਨਾਲ ਖੂਨ ਦੀ ਘਾਟ ਪੂਰੀ ਕਰਨ 'ਚ ਵੀ ਮਦਦ ਮਿਲ ਸਕਦੀ ਹੈ।
ਹੱਡੀਆਂ ਨੂੰ ਬਣਾਏ ਮਜ਼ਬੂਤ
ਮੈਂਗਨੀਜ਼, ਕਾਪਰ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਖਜੂਰ ਹੱਡੀਆਂ ਲਈ ਵੀ ਲਾਭਦਾਇਕ ਹਨ। ਜੇਕਰ ਤੁਸੀਂ ਅਰਥਰਾਈਟਿਸ ਜਾਂ ਹੋਰ ਹੱਡੀਆਂ ਸੰਬੰਧੀ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਖਜੂਰ ਤੁਹਾਡੇ ਲਈ ਨੈਚੁਰਲ ਟੋਨਿਕ ਵਾਂਗ ਕੰਮ ਕਰ ਸਕਦਾ ਹੈ।
ਗਟ ਹੈਲਥ ਨੂੰ ਸੁਧਾਰਨ 'ਚ ਸਹਾਇਕ
ਪ੍ਰੋਟੀਨ ਰਿਚ ਖਜੂਰ ਗਟ ਹੈਲਥ- ਖਾਸ ਕਰਕੇ ਪਾਚਨ ਪ੍ਰਣਾਲੀ ਨੂੰ ਸੁਧਾਰਣ 'ਚ ਵੀ ਮਦਦ ਕਰਦੇ ਹਨ। ਸਵੇਰੇ ਖਾਲੀ ਪੇਟ ਖਜੂਰ ਖਾਣ ਨਾਲ ਐਸਿਡਿਟੀ ਤੋਂ ਰਾਹਤ ਮਿਲ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।