ਮੁਟਿਆਰਾਂ ਦੀ ਲੁਕ ਨੂੰ ਚਾਰ ਚੰਨ ਲਗਾ ਰਹੇ ਹਨ ‘ਨੈੱਕਲਾਈਨ ਐਂਬ੍ਰਾਇਡਰੀ ਸੂਟ’

Thursday, Nov 20, 2025 - 10:30 AM (IST)

ਮੁਟਿਆਰਾਂ ਦੀ ਲੁਕ ਨੂੰ ਚਾਰ ਚੰਨ ਲਗਾ ਰਹੇ ਹਨ ‘ਨੈੱਕਲਾਈਨ ਐਂਬ੍ਰਾਇਡਰੀ ਸੂਟ’

ਮੁੰਬਈ- ਭਾਰਤੀ ਪਹਿਰਾਵਿਆਂ ਵਿਚ ਸੂਟ ਦਾ ਕ੍ਰੇਜ਼ ਹਮੇਸ਼ਾ ਤੋਂ ਬਰਕਰਾਰ ਰਿਹਾ ਹੈ ਅਤੇ ਅੱਜਕੱਲ ਨੈੱਕਲਾਈਨ ਐਂਬ੍ਰਾਇਡਰੀ ਵਾਲੇ ਸੂਟ ਮੁਟਿਆਰਾਂ ਤੋਂ ਲੈ ਕੇ ਔਰਤਾਂ ਤੱਕ ਦੀ ਪਹਿਲੀ ਪਸੰਦ ਬਣੇ ਹੋਏ ਹਨ। ਸਾਦਾ ਸੂਟ ਹੋਵੇ ਜਾਂ ਡਿਜ਼ਾਈਨਰ, ਪਟਿਆਲਾ ਹੋਵੇ ਜਾਂ ਅਨਾਰਕਲੀ, ਪਲਾਜ਼ੋ ਹੋਵੇ ਜਾਂ ਪੰਜਾਬੀ-ਡੋਗਰੀ ਸਟਾਈਲ, ਨੈੱਕਲਾਈਨ ’ਤੇ ਖੂਬਸੂਰਤ ਐਂਬ੍ਰਾਇਡਰੀ ਸੂਟ ਦੀ ਸ਼ੋਭਾ ਵਿਚ ਚਾਰ ਚੰਨ ਲਗਾ ਦਿੰਦੀ ਹੈ। ਇਹੋ ਕਾਰਨ ਹੈ ਕਿ ਅੱਜਕੱਲ ਹਰ ਦੂਜੀ ਮੁਟਿਆਰ ਅਤੇ ਔਰਤ ਨੈੱਕਲਾਈਨ ਐਂਬ੍ਰਾਇਡਰੀ ਵਾਲੇ ਸੂਟ ਨੂੰ ਤਰਜੀਹ ਦੇ ਰਹੀ ਹੈ।

ਨੈੱਕਲਾਈਨ ਐਂਬ੍ਰਾਇਡਰੀ ਦੀ ਖਾਸੀਅਤ ਇਹ ਹੈ ਕਿ ਇਹ ਸੂਟ ਨੂੰ ਸਟਾਈਲਿਸ਼ ਬਣਾਉਣ ਦੇ ਨਾਲ-ਨਾਲ ਕੰਫਰਟ ਵੀ ਦਿੰਦੀ ਹੈ। ਸਟੋਨ, ਮਿਰਰ, ਕੌਡੀ ਜਾਂ ਜਰੀ ਵਰਕ ਦੀ ਤੁਲਨਾ ਵਿਚ ਧਾਗੇ ਦੀ ਐਂਬ੍ਰਾਇਡਰੀ ਲੰਬੇ ਸਮੇਂ ਤੱਕ ਚਲਦੀ ਹੈ ਅਤੇ ਖਰਾਬ ਵੀ ਨਹੀਂ ਹੁੰਦੀ। ਫਰੰਟ ਨੈੱਕਲਾਈਨ ’ਤੇ ਕੀਤੀ ਗਈ ਬਰੀਕ ਕਢਾਈ, ਭਾਵੇਂ ਫੁੱਲ-ਪੱਤੀ ਹੋਵੇ, ਬੇਲ ਹੋਵੇ ਜਾਂ ਜਿਓਮੈਟ੍ਰਿਕ ਪੈਟਰਨ ਸੂਟ ਨੂੰ ਇਕਦਮ ਵੱਖਰੀ ਅਤੇ ਆਕਰਸ਼ਕ ਲੁਕ ਦਿੰਦੀ ਹੈ। ਕਈ ਸੂਟ ਵਿਚ ਤਾਂ ਬਾਜੂ ਅਤੇ ਹੇਮਲਾਈਨ ’ਤੇ ਵੀ ਮੈਚਿੰਗ ਐਂਬ੍ਰਾਇਡਰੀ ਕੀਤੀ ਜਾਂਦੀ ਹੈ ਜਿਸ ਨਾਲ ਪੂਰਾ ਸੂਟ ਹੋਰ ਵੀ ਗ੍ਰੇਸਫੁੱਲ ਨਜ਼ਰ ਆਉਂਦਾ ਹੈ।

ਰੰਗਾਂ ਦੀ ਗੱਲ ਕਰੀਏ ਤਾਂ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਬੇਬੀ ਪਿੰਕ, ਪੀਚ, ਵ੍ਹਾਈਟ, ਯੈਲੋ, ਆਰੇਂਜ ਵਰਗੇ ਹਲਕੇ ਰੰਗ ਪਸੰਦ ਆ ਰਹੇ ਹਨ ਜਦਕਿ ਦਫਤਰ ਜਾਣ ਵਾਲੀ ਮੁਟਿਆਰਾਂ ਰਾਇਲ ਬਲਿਊ, ਬਲੈਕ, ਐਮਰਾਲਡ ਗ੍ਰੀਨ ਤੇ ਵਾਈਨ ਵਰਗੇ ਡਾਰਕ ਸ਼ੇਡਸ ਚੁਣ ਰਹੀਆਂ ਹਨ। ਨਵੀਆਂ ਵਿਆਹੀਆਂ ਅਤੇ ਔਰਤਾਂ ਰੈੱਡ, ਮਰੂਨ, ਪਰਪਲ, ਗੋਲਡਨ ਜਾਂ ਰਾਇਲ ਪਿੰਕ ਵਰਗੇ ਰਿਚ ਰੰਗਾਂ ਵਿਚ ਨੈੱਕਲਾਈਨ ਹੈਵੀ ਐਂਬ੍ਰਾਇਡਰੀ ਵਾਲੇ ਸੂਟ ਪਹਿਨਣਾ ਪਸੰਦ ਕਰ ਰਹੀਆਂ ਹਨ। ਐਂਬ੍ਰਾਇਡਰੀ ਵਿਚ ਗੋਲਡਨ, ਸਿਲਵਰ ਅਤੇ ਮਲਟੀਕਲਰ ਧਾਗਿਆਂ ਦੇ ਨਾਲ-ਨਾਲ ਕਦੇ-ਕਦੇ ਛੋਟੇ-ਛੋਟੇ ਬੀਡਸ ਵੀ ਜੋੜੇ ਜਾਂਦੇ ਹਨ ਜੋ ਇਸਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ।

ਇਨ੍ਹਾਂ ਸੂਟਾਂ ਨੂੰ ਹਰ ਮੌਕੇ ’ਤੇ ਪਹਿਨਿਆ ਜਾ ਸਕਦਾ ਹੈ ਜਿਵੇਂ ਮਹਿੰਦੀ, ਹਲਦੀ, ਸੰਗੀਤ, ਿਰਸੈਪਸ਼ਨ ਤੋਂ ਲੈ ਕੇ ਰੋਜ਼ਾਨਾ ਦੇ ਕਾਲਜ-ਦਫਤਰ ਤੱਕ ਇਹ ਮੁਟਿਆਰਾਂ ਤੇ ਔਰਤਾਂ ਨੂੰ ਇਹ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਸਾਰਾ ਦਿਨ ਆਰਾਮ ਨਾਲ ਕੈਰੀ ਕੀਤਾ ਜਾ ਸਕਦਾ ਹੈ। ਲੁਕ ਨੂੰ ਪੂਰਾ ਕਰਨ ਲਈ ਮੁਟਿਆਰਾਂ ਇਨ੍ਹਾਂ ਨਾਲ ਮਿਨੀਮਲ ਜਿਊਲਰੀ ਵਰਗੇ ਛੋਟੇ ਨੈੱਕਲੈਸ, ਸਟਡ ਜਾਂ ਚਾਂਦਬਾਲੀ ਈਅਰਰਿੰਗਸ, ਬ੍ਰੇਸਲੈਟ ਅਤੇ ਮੈਚਿੰਗ ਚੂੜੀਆਂ ਪਹਿਨ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਦਿਖਣ ਵਿਚ ਮਦਦ ਕਰਦੀਆਂ ਹਨ। ਫੁੱਟਵੀਅਰ ਵਿਚ ਜੁੱਤੀਆਂ, ਬੈਲੀ, ਸੈਂਡਲ ਜਾਂ ਹਲਕੀ ਹੀਲਸ ਬੈਸਟ ਲੱਗਦੀ ਹੈ। ਹੋਰ ਅਸੈੱਸਰੀਜ਼ ਵਿਚ ਮੁਟਿਆਰਾਂ ਇਨ੍ਹਾਂ ਨਾਲ ਬੈਗ ਜਾਂ ਕਲਚ, ਵਾਚ ਅਤੇ ਸਨਗਲਾਸਿਜ਼ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰਸ, ਮੈਸੀ ਬਨ, ਚੋਟੀ ਅਤੇ ਹੇਅਰ ਡੂ ਨੈੱਕਲਾਈਨ ਐਂਬ੍ਰਾਇਡਰੀ ਸੂਟ ਨਾਲ ਖੂਬ ਜਚਦੇ ਹਨ। (


author

cherry

Content Editor

Related News