India ''ਚ ਦੇਸੀ ਬ੍ਰਾਂਡਾਂ ਦਾ ਦੌਰ — 58% ਭਾਰਤੀ ਖਰੀਦਦਾਰਾਂ ਨੇ ਦਿੱਤਾ ਵਿਦੇਸ਼ੀ ਬ੍ਰਾਂਡਾਂ ਨੂੰ ਝਟਕਾ

Saturday, Nov 08, 2025 - 04:05 PM (IST)

India ''ਚ ਦੇਸੀ ਬ੍ਰਾਂਡਾਂ ਦਾ ਦੌਰ — 58% ਭਾਰਤੀ ਖਰੀਦਦਾਰਾਂ ਨੇ ਦਿੱਤਾ ਵਿਦੇਸ਼ੀ ਬ੍ਰਾਂਡਾਂ ਨੂੰ ਝਟਕਾ

ਵੈੱਬ ਡੈਸਕ- ਵੈਂਚਰ ਕੈਪੀਟਲ ਫਰਮ ਰੁਕਮ ਕੈਪੀਟਲ ਦੇ ਨਵੇਂ ਸਰਵੇ ਮੁਤਾਬਕ, 58 ਫੀਸਦੀ ਭਾਰਤੀ ਖਰੀਦਦਾਰ ਹੁਣ ਵਿਦੇਸ਼ੀ ਨਹੀਂ, ਸਗੋਂ ਦੇਸੀ ਬ੍ਰਾਂਡਾਂ ਦੀ ਖਰੀਦਦਾਰੀ ਪਸੰਦ ਕਰਦੇ ਹਨ। ਜਿੱਥੇ ਵਿਸ਼ਵ ਪੱਧਰ ’ਤੇ Levi’s, Uniqlo ਤੇ Gucci ਵਰਗੇ ਬ੍ਰਾਂਡ ਜਵਾਨਾਂ ਦੀ ਪਸੰਦ ਹਨ, ਉਥੇ ਹੀ ਹੁਣ ਭਾਰਤ ਦੇ ਕੁਝ ਲੋਕਲ ਅਤੇ ਸਸਟੇਨੇਬਲ ਬ੍ਰਾਂਡ ਵੀ ਜਵਾਨ ਪੀੜ੍ਹੀ ਦੇ ਮਨ ਜਿੱਤ ਰਹੇ ਹਨ।

ਹੇਠਾਂ ਜਾਣੋ ਉਹ 4 ਦੇਸੀ ਫੈਸ਼ਨ ਬ੍ਰਾਂਡ, ਜੋ ਸਰਦੀਆਂ ’ਚ ਖਾਸ ਪਸੰਦ ਬਣ ਰਹੇ ਹਨ:-

1. Peoli (ਪਿਓਲੀ) — ਹੱਥ ਨਾਲ ਬੁਣੀਆਂ ਜੈਕਟਾਂ, UNESCO ਐਵਾਰਡ ਜੇਤੂ

ਸੰਸਥਾਪਕ: ਅਭਿਨਵ ਢੌਂਡਿਆਲ ਅਤੇ ਵਸੰਥੀ ਵੇਲੂਰੀ
ਸ਼ੁਰੂਆਤ: 2015

ਉੱਤਰਾਖੰਡ ’ਚ ਬਣ ਰਹੀ Peoli ਦੀਆਂ ਜੈਕਟਾਂ ਹੱਥ ਨਾਲ ਬੁਣੀਆਂ ਹੁੰਦੀਆਂ ਹਨ। ਇਨ੍ਹਾਂ ਨੂੰ UNESCO ਵੱਲੋਂ ਸਨਮਾਨ ਵੀ ਮਿਲ ਚੁੱਕਾ ਹੈ। ਇਸ ਸਾਲ ਦੇ ਵਿੰਟਰ ਕਲੈਕਸ਼ਨ ’ਚ “ਹਰਸਿਲ ਵੂਲ” ਵਰਤੀ ਗਈ ਹੈ, ਜਿਸ ਦਾ ਰੰਗ ਅਖਰੋਟ-ਭੂਰਾ, ਰਸਟ-ਲਾਲ ਅਤੇ ਸਫ਼ੈਦ ਕੁਦਰਤੀ ਊਨ ਨਾਲ ਮਿਲਾ ਕੇ ਤਿਆਰ ਕੀਤਾ ਗਿਆ ਹੈ।

ਇਹ ਬ੍ਰਾਂਡ ਖ਼ਾਸ ਤੌਰ ’ਤੇ ਔਰਤਾਂ ਅਤੇ ਬੱਚਿਆਂ ਲਈ ਹੱਥ ਨਾਲ ਤਿਆਰ ਕੀਤੇ ਸਵੈਟਰ, ਸ਼ਾਲ, ਸਕਾਰਫ਼ ਅਤੇ ਬਲੈਂਕਟਸ ਪੇਸ਼ ਕਰਦਾ ਹੈ।
ਖਰੀਦੋ: peoli.in

2. ZilZom — ਲੱਦਾਖ ਦੀ ਪਸ਼ਮੀਨਾ ਦਾ ਸੁੰਦਰ ਕਲਾ-ਰੂਪ

ਸੰਸਥਾਪਕ: ਸਟੈਂਜਿਨ ਪਾਲਮੋ
ਸ਼ੁਰੂਆਤ: 2018

ਲੱਦਾਖ ਦੀਆਂ ਮਹਿਲਾ ਕਾਰੀਗਰਾਂ ਵੱਲੋਂ ਤਿਆਰ ਕੀਤੀ ਹੈਂਡਸਪਨ ਪਸ਼ਮੀਨਾ ਲਾਈਨ ਨਾਲ ਇਹ ਬ੍ਰਾਂਡ ਖਾਸ ਮਸ਼ਹੂਰ ਹੈ। ZilZom ਦੇ ਨਾਂਬੂ ਫੈਬਰਿਕ ਜੈਕਟ ਤੇ ਲੈਦਰ ਡਿਟੇਲਿੰਗ ਆਉਟਰਵੇਅਰ ਇਸ ਸਮੇਂ ਬਹੁਤ ਡਿਮਾਂਡ ’ਚ ਹਨ।
ਖਰੀਦੋ: ZilZom ਦਾ ਆਧਿਕਾਰਕ Instagram ਪੇਜ

3. MARGN — ਸਟਾਈਲਿਸ਼ ਯੂਟੀਲਿਟੀ ਜੈਕਟਾਂ ਨਾਲ ਯੂਥ ਦੀ ਪਸੰਦ

ਸੰਸਥਾਪਕ: ਰਣਜੀਤ ਯਾਦਵ ਅਤੇ ਸੌਰਭ ਮੌਰਯ
ਸ਼ੁਰੂਆਤ: 2018

Margn ਆਪਣੇ ਯੂਟੀਲਿਟੀ ਜੈਕਟਾਂ ਅਤੇ ਹਾਈ-ਫੈਸ਼ਨ ਵਿੰਟਰ ਕਲੈਕਸ਼ਨ ਲਈ ਮਸ਼ਹੂਰ ਹੈ। ਇਸ 'ਚ “Hydrate Utility Jacket”, “Synovial Regiment Jacket” ਅਤੇ “Elbow Parka” ਵਰਗੇ ਮਾਡਰਨ ਡਿਜ਼ਾਈਨ ਸ਼ਾਮਲ ਹਨ।
ਖਰੀਦੋ: margn.in

4. Meko Studio — ਮਹਿਲਾਵਾਂ ਲਈ ਇਕੋ-ਫ੍ਰੈਂਡਲੀ ਫੈਸ਼ਨ

ਸੰਸਥਾਪਕ: ਮਹਕ ਖੋਸਲਾ (NID ਐਲਮੁਨਾਈ)
ਸ਼ੁਰੂਆਤ: 2018

Meko Studio ਮਹਿਲਾਵਾਂ ਲਈ ਸਸਟੇਨੇਬਲ ਅਤੇ ਇਕੋ-ਫ੍ਰੈਂਡਲੀ ਕਲੋਥਿੰਗ ਤਿਆਰ ਕਰਦਾ ਹੈ। ਇਸ ਦੇ ਕਲੈਕਸ਼ਨ ’ਚ ਪਾਰਟੀ ਵੇਅਰ ਤੋਂ ਲੈ ਕੇ ਫੈਸਟੀਵ ਡਿਜ਼ਾਈਨ ਤੱਕ ਸਭ ਕੁਝ ਉਪਲਬਧ ਹੈ।
ਖਰੀਦੋ: meko-studio.com

ਦੇਸੀ ਕਾਰੀਗਰੀ, ਸਸਟੇਨੇਬਲ ਡਿਜ਼ਾਈਨ ਅਤੇ ਯੂਥ ਕਨੈਕਸ਼ਨ

ਇਹ ਚਾਰੋ ਬ੍ਰਾਂਡ ਸਿਰਫ਼ ਕੁਦਰਤੀ ਮਟੀਰੀਅਲ ਅਤੇ ਲੋਕਲ ਕਲਾ ਨੂੰ ਪ੍ਰਮੋਟ ਨਹੀਂ ਕਰਦੇ, ਸਗੋਂ ਗ੍ਰਾਮੀਣ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੰਦੇ ਹਨ। ਇਸ ਸਰਵੇ ਨੇ ਸਾਬਤ ਕੀਤਾ ਹੈ ਕਿ ਭਾਰਤੀ ਖਰੀਦਦਾਰ ਹੁਣ “ਵੋਕਲ ਫਾਰ ਲੋਕਲ” ਦੇ ਸੱਚੇ ਅਰਥ ਸਮਝ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News