ਫੈਸ਼ਨ ਦੀ ਦੁਨੀਆ ’ਚ ਥ੍ਰੈੱਡ ਐਂਬ੍ਰਾਇਡਰੀ ਕੁੜਤੀ ਦਾ ਤਹਿਲਕਾ
Friday, Nov 07, 2025 - 09:38 AM (IST)
ਵੈੱਬ ਡੈਸਕ- ਅੱਜਕੱਲ੍ਹ ਫੈਸ਼ਨ ਦੀ ਦੁਨੀਆ ’ਚ ਥ੍ਰੈੱਡ ਐਂਬ੍ਰਾਇਡਰੀ ਕੁੜਤੀ ਸੈੱਟ ਨੇ ਤਹਿਲਕਾ ਮਚਾਇਆ ਹੋਇਆ ਹੈ। ਲਹਿੰਗਾ, ਸਾੜ੍ਹੀ ਅਤੇ ਹੈਵੀ ਅਨਾਰਕਲੀ ਤੋਂ ਬਾਅਦ ਹੁਣ ਥ੍ਰੈੱਡ ਵਰਕ ਵਾਲੇ ਕੁੜਤੀ ਸੈੱਟ ਹਰ ਮੌਕੇ ਦਾ ਪ੍ਰ੍ਰਫੈਕਟ ਸਾਥੀ ਬਣ ਗਏ ਹਨ। ਵਿਆਹ, ਮਹਿੰਦੀ, ਮੰਗਣੀ ਤੋਂ ਲੈ ਕੇ ਪੂਜਾ-ਪਾਠ ਅਤੇ ਕੈਜ਼ੂਅਲ ਆਊਟਿੰਗ ਤੱਕ ਇਹ ਕੁੜਤੀ ਸੈੱਟ ਹਰ ਜਗ੍ਹਾ ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਚਾਰ ਚੰਨ ਲਾ ਰਹੇ ਹਨ। ਥ੍ਰੈੱਡ ਐਂਬ੍ਰਾਇਡਰੀ ਦੀ ਖਾਸੀਅਤ ਇਹ ਹੈ ਕਿ ਇਸ ’ਚ ਮਿਰਰ, ਸਟੋਨ ਜਾਂ ਜਰੀ ਦੀ ਭਾਰੀ ਚਮਕ ਨਹੀਂ ਹੁੰਦੀ। ਬਰੀਕ ਧਾਗਿਆਂ ਤੋਂ ਬਣੇ ਫੁੱਲ, ਪੱਤੀਆਂ, ਵੇਲ-ਬੂਟੇ ਅਤੇ ਜਿਓਮੈਟ੍ਰਿਕ ਡਿਜ਼ਾਈਨ ਇੰਨੇ ਨਾਜ਼ੁਕ ਅਤੇ ਸ਼ਾਨਦਾਰ ਹਨ ਕਿ ਪਹਿਲੀ ਨਜ਼ਰ ’ਤੇ ਹੀ ਮਨ ਨੂੰ ਮੋਹ ਲੈਂਦੇ ਹਨ। ਕੁੜਤੀ ’ਤੇ ਘੇਰਾ, ਨੈੱਕਲਾਈਨ ਅਤੇ ਸਲੀਵਜ਼ ’ਤੇ ਕੀਤਾ ਗਿਆ ਥ੍ਰੈੱਡ ਵਰਕ ਇਸ ਨੂੰ ਸ਼ਾਹੀ ਲੁਕ ਦਿੰਦਾ ਹੈ, ਉਥੀ ਹੀ ਪਲਾਜ਼ੋ, ਸ਼ਰਾਰਾ, ਧੋਤੀ ਜਾਂ ਪਟਿਆਲਾ ਬਾਟਮ ਇਸ ਨੂੰ ਮਾਡਰਨ ਟੱਚ ਦਿੰਦੇ ਹਨ। ਦੁਪੱਟੇ ’ਤੇ ਹਲਕਾ-ਫੁਲਕਾ ਥ੍ਰੈੱਡ ਵਰਕ ਇਸ ਨੂੰ ਬਹੁਤ ਜ਼ਿਆਦਾ ਹੈਵੀ ਬਣਾਉਂਦਾ ਹੈ। ਇਹ ਕੁੜਤੀ ਸੈੱਟ 2 ਤਰ੍ਹਾਂ ਦੇ ਆਉਂਦੇ ਹਨ।
ਇਕ ਜਿਸ ’ਚ ਫੈਬਰਿਕ ਦੇ ਹੀ ਰੰਗ ਦਾ ਥ੍ਰੈੱਡ ਵਰਕ ਹੋਵੇ (ਟੋਨ-ਆਨ-ਟੋਨ) ਅਤੇ ਦੂਜਾ ਮਲਟੀਕਲਰ ਜਾਂ ਕੰਟਰਾਸਟ ਥ੍ਰੈੱਡ ਵਰਕ ਵਾਲਾ। ਦੋਵੇਂ ਹੀ ਬਹੁਤ ਟ੍ਰੈਂਡੀ ਹਨ। ਰੈੱਡ, ਮੈਰੂਨ, ਰਾਇਲ ਬਲਿਊ, ਐੱਮਰਾਲਡ ਗ੍ਰੀਨ, ਪੀਚ, ਓਰੇਂਜ ਅਤੇ ਬਲੈਕ ਵਰਗੇ ਰੰਗ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਹਰ ਉਮਰ ਦੀਆਂ ਔਰਤਾਂ ’ਤੇ ਸੂਟ ਕਰਦੇ ਹਨ। ਇਸ ’ਚ ਮੁਟਿਆਰਾਂ ਆਪਣੀ ਲੁਕ ਨੂੰ ਪੂਰਾ ਕਰਨ ਲਈ ਜਿਊਲਰੀ ਪਸੰਦ ਕਰ ਰਹੀਆਂ ਹਨ। ਛੋਟੇ ਈਅਰਰਿੰਗਸ, ਡੈਲੀਕੇਟ ਨੈੱਕਲੇਸ, ਬ੍ਰੈੱਸਲੇਟ ਅਤੇ ਰਿੰਗ ਇਸ ਦੇ ਨਾਲ ਕਾਫੀ ਸਟਾਈਲਿਸ਼ ਲੱਗਦੇ ਹਨ। ਫੁੱਟਵੀਅਰ ’ਚ ਚੱਪਲਾਂ, ਕੋਲਹਾਪੁਰੀ ਸੈਂਡਲ, ਹੀਲਜ਼ ਜਾਂ ਬੈਲੀਜ਼ ਬੈਸਟ ਲੱਗਦੀਆਂ ਹਨ।
ਹੈਂਡਬੈਗ ਦੀ ਥਾਂ ਕਲੱਚ ਜਾਂ ਪੋਟਲੀ ਬੈਗ ਇਸ ਨੂੰ ਹੋਰ ਗ੍ਰੇਸਫੁੱਲ ਬਣਾਉਂਦੇ ਹਨ। ਥ੍ਰੈੱਡ ਵਰਕ ਕਾਰ ਨ ਇਹ ਸੂਟ ਭਾਰੀ ਨਹੀਂ ਲੱਗਦੇ, ਇਸ ਲਈ ਘੰਟਿਆਂ ਪਹਿਨਣ ’ਤੇ ਵੀ ਥਕਾਵਟ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਵਿਆਹ ਦੀਆਂ ਰਸਮਾਂ ਕੋਂ ਲੈ ਕੇ ਆਫਿਸ ਪਾਰਟੀ, ਫੈਸਟੀਵਲ ਅਤੇ ਫੈਮਿਲੀ ਗੈੱਟ-ਟੂਗੈਦਰ ’ਚ ਇਹ ਪਹਿਨੇ ਜਾ ਰਹੇ ਹਨ। ਇਹ ਕੁਰਤੀ ਸੈੱਟ ਮੁਟਿਆਰਾਂ ਨੂੰ ਹਰ ਮੌਕੇ ਮਾਡਰਨ, ਟ੍ਰੈਂਡੀ ਲੁਕ ਦੇਣ ਦੇ ਨਾਲ-ਨਾਲ ਅਟ੍ਰੈਕਟਿਵ ਦਿਖਾਉਂਦੇ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਬਹੁਤ ਪਸੰਦ ਕਰ ਰਹੀਆਂ ਹਨ।
