ਮੁਟਿਆਰਾਂ ’ਚ ਵਧਿਆ ਜਿਮ ਵੀਅਰ ਥ੍ਰੀ ਪੀਸ ਕੋ-ਆਰਡ ਸੈੱਟ ਦਾ ਰੁਝਾਨ

Saturday, Nov 08, 2025 - 09:40 AM (IST)

ਮੁਟਿਆਰਾਂ ’ਚ ਵਧਿਆ ਜਿਮ ਵੀਅਰ ਥ੍ਰੀ ਪੀਸ ਕੋ-ਆਰਡ ਸੈੱਟ ਦਾ ਰੁਝਾਨ

ਵੈੱਬ ਡੈਸਕ- ਅੱਜ ਦੇ ਦੌਰ ਵਿਚ ਮੁਟਿਆਰਾਂ ਆਪਣੀ ਸਿਹਤ ਦੇ ਸਬੰਧ ਵਿਚ ਬਹੁਤ ਜ਼ਿਆਦਾ ਚੌਕਸ ਹਨ। ਸਵੇਰ ਦੀ ਸੈਰ, ਯੋਗ, ਰਨਿੰਗ ਜਾਂ ਜਿਮ ਹਰ ਜਗ੍ਹਾ ਉਹ ਆਪਣੀਆਂ ਫਿਟਨੈੱਸ ਗੋਲਸ ਨੂੰ ਲੈ ਕੇ ਗੰਭੀਰ ਦਿਖਾਈ ਦਿੰਦੀਆਂ ਹਨ। ਜਿਵੇਂ ਵਿਆਹ-ਪਾਰਟੀਆਂ ’ਚ ਪਾਰਟੀ ਵੀਅਰ ਡ੍ਰੈੱਸਜ਼ ਉਨ੍ਹਾਂ ਦੀ ਪਹਿਲੀ ਪਸੰਦ ਹੁੰਦੀ ਹੈ, ਉਸੇ ਤਰ੍ਹਾਂ ਹੁਣ ਉਹ ਵਰਕਆਊਟ ਲਈ ਵੀ ਸਟਾਈਲਿਸ਼ ਜਿਮ ਵੀਅਰ ਡ੍ਰੈਸਿਜ਼ ਉੁਨ੍ਹਾਂ ਦੀ ਪਸੰਦ ਹੁੰਦੀਆਂ ਹਨ , ਉਂਝ ਹੀ ਵਰਕਆਊਟ ਲਈ ਵੀ ਹੁਣ ਵੀ ਸਟਾਈਲਿਸ਼ ਜਿਮ ਵੀਅਰ ਚੁਣ ਰਹੀਆਂ ਹਨ। ਅੱਜਕੱਲ ਜਿਮ ਵੀਅਰ ਥ੍ਰੀ ਪੀਸ ਕੋ-ਆਰਡ ਸੈੱਟ ਸਭ ਤੋਂ ਵੱਧ ਰੁਝਾਨ ਵਿਚ ਹੈ। ਜਿਮ ਵੀਅਰ ਥ੍ਰੀ-ਪੀਸ ਕੋ-ਆਰਡ ਸੈੱਟ ਵਿਚ ਤਿੰਨ ਟਾਪ, ਬਾਟਮ ਅਤੇ ਜੈਕੇਟ ਹੁੰਦੀ ਹੈ।

ਇਨ੍ਹਾਂ ਵਿਚ ਕ੍ਰਾਪ ਟਾਪ ਜਾਂ ਸ਼ਾਰਟ ਟਾਪ ਹੁੰਦੇ ਹਨ ਜੋ ਪੇਟ ਨੂੰ ਹਲਕਾ ਜਿਹਾ ਐਕਸਪੋਜ਼ ਕਰਦੇ ਹਨ ਅਤੇ ਬਾਡੀ ਨੂੰ ਪਰਫੈਕਟ ਸ਼ੇਪ ਦਿੰਦੇ ਹਨ। ਬਾਟਮ ਵਿਚ ਹਾਈ-ਵੈਸਟ ਸ਼ਾਰਟਸ, ਲੈਗਿੰਗਸ ਜਾਂ ਟ੍ਰਾਊਜ਼ਰ ਹੁੰਦੇ ਹਨ ਜੇ ਸਟ੍ਰੈਚੇਬਲ ਫੈਬਰਿਕ ਵਿਚ ਆਉਂਦੇ ਹਨ। ਇਸਦੇ ਨਾਲ ਸ਼ਰੱਗ ਜੈਕੀ ਜੈਕੇਟ ਵੀ ਹੁੰਦੀ ਹੈ ਜਿਸ ਵਿਚ ਜਿੱਪ ਡਿਟੇਲਿੰਗ ਹੁੰਦੀ ਹੈ। ਜਿਮ ਵੀਅਰ ਥ੍ਰੀ ਪੀਸ ਕੋ-ਆਰਡ ਵਿਚ ਢੇਰ ਸਾਰੇ ਆਪਸ਼ਨ ਮਿਲ ਜਾਂਦੇ ਹਨ। ਮੁਟਿਆਰਾਂ ਕਲਰ, ਪ੍ਰਿੰਟ, ਪੈਟਰਨ ਸਭ ਕੁਝ ਆਪਣੀ ਪਸੰਦ ਦਾ ਖਰੀਦ ਸਕਦੀਆਂ ਹਨ।

ਬਾਜ਼ਾਰਾਂ ਵਿਚ ਇਹ ਸੈੱਟ ਹਰ ਤਰ੍ਹਾਂ ਦੇ ਪ੍ਰਿੰਟ ਵਿਚ ਮੁਹੱਈਆ ਹਨ। ਇਨ੍ਹਾਂ ਵਿਚ ਪਲੇਨ ਰੰਗ ਜਿਵੇਂ ਬਲੈਕ, ਗ੍ਰੇ, ਪਿੰਕ, ਬਲਿਊ ਆਦਿ ਬਹੁਤ ਟਰੈਂਡ ਵੀ ਹਨ। ਇਸਦੇ ਨਾਲ ਹੀ ਸਾਲਿਡ ਲਾਈਨਸ ਪ੍ਰਿੰਟ, ਪੋਲਕਾ ਡਾਟ, ਫਲੋਰਲ ਪ੍ਰਿੰਟ, ਟਾਈ-ਡਾਈ ਪੈਟਰਨ, ਐਨੀਮਲ ਪ੍ਰਿੰਟ (ਲੇਪਰਡ, ਜੈਬ੍ਰਾ) ਆਦਿ ਵੀ ਪਸੰਦ ਕੀਤੇ ਜਾ ਰਹੇ ਹਨ। ਜੋ ਮੁਟਿਆਰਾਂ ਸਿੰਪਲ ਲੁਕ ਪਸੰਦ ਕਰਦੀਆਂ ਹਨ, ਉਹ ਬਲੈਕ ਜਾਂ ਗ੍ਰੇ ਪਲੇਨ ਸੈੱਟ ਲੈਂਦੀਆਂ ਹਨ, ਉੱਥੋ ਜੋ ਟਰੈਂਡੀ ਲੁਕ ਚਾਹੁੰਦੀਆਂ ਹਨ, ਉਹ ਬ੍ਰਾਈਟ ਪਿੰਕ ਜਾਂ ਫਲੋਰਲ ਪ੍ਰਿੰਟਿਡ ਸੈੱਟ ਚੁਣਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਵੱਖਰੇ ਹੇਅਰ ਸਟਾਈਲ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ।

ਅਸੈੱਸਰੀਜ਼ ਵਿਚ ਕੋਈ ਛੋਟੇ-ਛੋਟੇ ਈਅਰਰਿੰਗਸ ਪਹਿਣਦੀਆਂ ਹਨ ਤਾਂ ਕੋਈ ਸਮਾਰਟ ਵਾਚ ਨੂੰ ਆਪਣਾ ਸਟਾਈਲ ਸਟੇਟਮੈਂਟ ਬਣਾਉਂਦੀਆਂ ਹਨ। ਇਹ ਸੈੱਟ ਜ਼ਿਆਦਾਤਰ ਪਾਲੀਸਪੈਂਡੈਕਸ ਜਾਂ ਲਾਈਕ੍ਰਾ ਮਿਸਕ ਫੈਬਰਿਕ ਵਿਚ ਆਉਂਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਸਟ੍ਰੈਚੇਬਲ ਹੋਣ ਦੇ ਬਾਵਜੂਦ ਬਾਡੀ ਨੂੰ ਪਰਫੈਕਟ ਫਿਟਿੰਗ ਦਿੰਦੇ ਹਨ। ਪਸੀਨਾ ਆਉਣ ’ਤੇ ਵੀ ਚਿਪਕਦੇ ਨਹੀਂ, ਜਲਦੀ ਸੁੱਕ ਜਾਂਦੇ ਹਨ ਅਤੇ ਸਕਿਨ ਨੂੰ ਬ੍ਰੀਥ ਕਰਨ ਦਿੰਦੇ ਹਨ। ਹਾਈ-ਵੈਸਟ ਬਾਟਮਜ਼ ਪੇਟ ਨੂੰ ਸਪੋਰਟ ਕਰਦੇ ਹਨ, ਜਿਸ ਨਾਲ ਵਰਕਆਊਟ ਦੌਰਾਨ ਕਾਂਫੀਡੈਂਟਸ ਬਣਿਆ ਰਹਿੰਦਾ ਹੈ। ਫੁੱਟਵੀਅਰ ਵਿਚ ਚੰਕੀ ਸਪੋਰਟਜ਼ ਸ਼ੂਜ ਵ੍ਹਾਈਟ, ਬਲੈਕ ਜਾਂ ਨਿਊਡ ਕਲਰ ਬਹੁਤ ਟਰੈਂਡ ਵਿਚ ਹਨ। ਥ੍ਰੀ-ਪੀਸ ਜਿਮ ਵੀਅਰ ਕੋ-ਆਰਡ ਸੈੱਟ ਹੁਣ ਸਿਰਫ ਇਕ ਡਰੈੱਸ ਨਹੀਂ ਸਗੋਂ ਮੁਟਿਆਰਾਂ ਦਾ ਕਾਂਫੀਡੈਂਟਸ ਬੂਸਟਰ ਬਣ ਗਿਆ ਹੈ। ਇਹ ਉਨ੍ਹਾਂ ਨੂੰ ਕੰਫਰਟ, ਸਟਾਈਲ ਅਤੇ ਟਰੈਂਡ ਤਿੰਨੋਂ ਇਕੱਠੇ ਦਿੰਦਾ ਹੈ।


author

DIsha

Content Editor

Related News