ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਡਿਜ਼ਾਈਨਰ ਪਲਾਜ਼ੋ ਸੂਟ
Saturday, Nov 15, 2025 - 09:42 AM (IST)
ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਕੈਜ਼ੂਅਲ ਵੀਅਰ ਤੋਂ ਲੈ ਕੇ ਖਾਸ ਮੌਕਿਆਂ ਤੱਕ ਸੂਟ ਹਰ ਮੌਕੇ ’ਤੇ ਸਟਾਈਲਿਸ਼ ਬਦਲ ਸਾਬਤ ਹੁੰਦੇ ਹਨ। ਇਨ੍ਹਾਂ ’ਚ ਸਿੰਪਲ ਸੂਟ, ਪਟਿਆਲਾ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ, ਅਨਾਰਕਲੀ ਸੂਟ ਅਤੇ ਫਰਾਕ ਸੂਟ ਵਰਗੇ ਢੇਰਾਂ ਬਦਲ ਉਪਲੱਬਧ ਹਨ। ਬੀਤੇ ਕੁਝ ਸਾਲਾਂ ਤੋਂ ਪਲਾਜ਼ੋ ਸੂਟ ਖਾਸੇ ਟਰੈਂਡ ’ਚ ਹਨ। ਨਵੇਂ ਡਿਜ਼ਾਈਨ, ਕੱਟ ਅਤੇ ਵਰਕ ਦੇ ਨਾਲ ਇਹ ਮਾਰਕੀਟ ’ਚ ਛਾਏ ਹੋਏ ਹਨ। ਡਿਜ਼ਾਈਨਰ ਪਲਾਜ਼ੋ ਸੂਟ ਮੁਟਿਆਰਾਂ ਨੂੰ ਹਰ ਮੌਕੇ ’ਤੇ ਟਰੈਂਡੀ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਐਂਬ੍ਰਾਇਡਰੀ, ਮਿਰਰ ਵਰਕ, ਜਰੀ ਵਰਕ, ਥ੍ਰੈੱਡ ਵਰਕ, ਸਟੋਨ ਵਰਕ ਵਰਗੇ ਵੰਨ-ਸੁਵੰਨੇ ਡਿਜ਼ਾਈਨ ਇਨ੍ਹਾਂ ਦੀ ਖੂਬਸੂਰਤੀ ਵਧਾਉਂਦੇ ਹਨ। ਕੁੜਤੀ ’ਚ ਮਿਡ ਕੱਟ, ਪਲਾਜ਼ੋ ’ਚ ਸਾਈਡ ਕੱਟ, ਜ਼ਿਗਜ਼ੈਗ ਕੱਟ, ਲੇਅਰ ਕੱਟ ਜਾਂ ਆੜੇ ਕੱਟ ਵਰਗੀ ਵੈਰਾਇਟੀ ਟਰੈਂਡ ਕਰ ਰਹੀ ਹੈ।
ਸ਼ਾਰਟ ਕੁੜਤੀ, ਮੀਡੀਅਮ ਕੁੜਤੀ, ਫਰਾਕ ਟਾਈਪ ਕੁੜਤੀ, ਏ-ਲਾਈਨ ਪਲਾਜ਼ੋ ਜਾਂ ਡਿਜ਼ਾਈਨਰ ਬਾਟਮ ਵਾਲੇ ਪਲਾਜ਼ੋ ਸੂਟ ਬਾਜ਼ਾਰ ’ਚ ਧੁੰਮਾਂ ਮਚਾ ਰਹੇ ਹਨ। ਕੁੜਤੀ ਦੀਆਂ ਸਲੀਵਜ਼, ਨੈੱਕਲਾਈਨ ਅਤੇ ਪਲਾਜ਼ੋ ’ਤੇ ਬਰਾਬਰ ਕੱਟ ਵਰਕ ਅਤੇ ਡਿਜ਼ਾਈਨ ਬਰਾਬਰੀ ਲਿਆਉਂਦੇ ਹਨ। ਫੁੱਲ ਸਲੀਵਜ਼, ਹਾਫ ਸਲੀਵਜ਼, ਡਿਜ਼ਾਈਨਰ ਸਲੀਵਜ਼ ਜਾਂ ਸਲੀਵਲੈੱਸ ਸਟਾਈਲ ਮਾਡਰਨ ਟੱਚ ਦਿੰਦੇ ਹਨ। ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਤੋਂ ਲੈ ਕੇ ਆਮ ਮੁਟਿਆਰਾਂ ਤੱਕ ਇਨ੍ਹਾਂ ਨੂੰ ਸਟਾਈਲ ਕਰ ਕੇ ਖੁਦ ਨੂੰ ਗਲੈਮਰਸ ਲੁਕ ਦੇ ਰਹੀਆਂ ਹਨ। ਡਿਜ਼ਾਈਨਰ ਲੈਸ ਵਾਲੇ ਪਲਾਜ਼ੋ ਸੂਟ ਵੀ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਕੁਝ ’ਚ ਨੈਕਲੇਸ ਸਟਾਈਲ ਲੈਸ ਤੇ ਕੁਝ ’ਚ ਮਿਰਰ ਜਾਂ ਮਣਕੇ ਵਾਲੀ ਲੈਸ ਹੁੰਦੀ ਹੈ, ਜੋ ਸਿੰਪਲ ਤੋਂ ਸਟਾਈਲਿਸ਼ ਟਰਾਂਜ਼ਿਸ਼ਨ ਕਰਾਉਂਦੀ ਹੈ। ਮਾਰਕੀਟ ’ਚ ਡਿਜ਼ਾਈਨਰ ਪਲਾਜ਼ੋ ਸੂਟਾਂ ਦੀ ਭਰਮਾਰ ਹੈ। ਇਨ੍ਹਾਂ ਪਲਾਜ਼ੋ ਸੂਟਾਂ ’ਚ ਕੁੜਤੀ, ਪਲਾਜ਼ੋ ਅਤੇ ਦੁਪੱਟਾ ਹੁੰਦਾ ਹੈ, ਜਦੋਂ ਕਿ ਕੁਝ ’ਚ ਜੈਕੇਟ ਸ਼ਾਮਲ ਰਹਿੰਦੀ ਹੈ। ਦੋਵੇਂ ਵੈਰਾਇਟੀਆਂ ਸਕੂਲ-ਕਾਲਜ ਤੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਅਤੇ ਨਿਊ ਬ੍ਰਾਈਡਸ ਨੂੰ ਪਸੰਦ ਆ ਰਹੀਆਂ ਹਨ। ਇਹ ਸੂਟ ਹਰ ਉਮਰ ਵਰਗ ਦੀਆਂ ਮੁਟਿਆਰਾਂ ਨੂੰ ਵੱਖ ਅਤੇ ਸਟਾਈਲਿਸ਼ ਬਣਾਉਂਦੇ ਹਨ।
ਅਸੈਸਰੀਜ਼ ਦੇ ਨਾਲ ਇਨ੍ਹਾਂ ਨੂੰ ਹੋਰ ਨਿਖਾਰਿਆ ਜਾਂਦਾ ਹੈ। ਡਿਜ਼ਾਈਨਰ ਫੁੱਟਵੀਅਰ ਜਿਵੇਂ ਹਾਈ ਹੀਲਜ਼, ਜੁੱਤੀ, ਸੈਂਡਲ ਜਾਂ ਪਾਰਟੀ ’ਚ ਸ਼ਿਮਰੀ ਬੈਲੀ ਦੇ ਨਾਲ ਕਲੱਚ ਬੈਗ, ਘੜੀ ਆਦਿ ਪਹਿਨੇ ਜਾਂਦੇ ਹਨ। ਮੈਚਿੰਗ ਕਲਰ ਦੀ ਅਸੈਸਰੀਜ਼ ਲੁਕ ਨੂੰ ਪ੍ਰਫੈਕਟ ਬਣਾਉਂਦੀਆਂ ਹਨ। ਡਿਜ਼ਾਈਨਰ ਪਲਾਜ਼ੋ ਸੂਟ ਦਾ ਟਰੈਂਡ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਹ ਆਪਣੀ ਵੰਨ-ਸੁਵੰਨਤਾ ਅਤੇ ਕੰਫਰਟ ਕਾਰਨ ਮੁਟਿਆਰਾਂ ਦੀ ਪਸੰਦ ਬਣ ਚੁੱਕੇ ਹਨ, ਜੋ ਹਰ ਮੌਕੇ ’ਤੇ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਸੁੰਦਰਤਾ ਵਧਾਉਂਦੇ ਹਨ।
