‘ਈਅਰ ਚੇਨ’ ਨਾਲ ਦਿਓ ਝੁਮਕੇ ਨੂੰ ਨਵੀਂ ਲੁਕ

Thursday, Nov 13, 2025 - 10:50 AM (IST)

‘ਈਅਰ ਚੇਨ’ ਨਾਲ ਦਿਓ ਝੁਮਕੇ ਨੂੰ ਨਵੀਂ ਲੁਕ

ਵੈੱਬ ਡੈਸਕ- ਝੁਮਕਾ ਆਪਣੇ ਆਪ 'ਚ ਇਕ ਖੂਬਸੂਰਤ ਜਿਊਲਰੀ ਪੀਸ ਹੁੰਦਾ ਹੈ ਪਰ ਜਦੋਂ ਤੁਸੀਂ ਉਸ ਨਾਲ ਈਅਰ ਚੇਨ ਜੋੜਦੇ ਹਨ ਤਾਂ ਲੁੱਕ 'ਚ ਸ਼ਾਹੀ ਅੰਦਾਜ ਅਤੇ ਐਥਨਿਕ ਗ੍ਰੇਸ ਦੋਵੇਂ ਵੱਧ ਜਾਂਦੇ ਹਨ। ਆਓ ਅੱਜ ਦਸਦੇ ਹਾਂ ਕੁਝ ਸਟਾਈਲਿਸ਼ ਈਅਰ ਚੇਨ ਝੁਮਕਿਆਂ ਦੇ ਬਾਰੇ ’ਚ, ਜੋ ਹਰ ਮੌਕੇ ’ਤੇ ਤੁਹਾਨੂੰ ਰਾਇਲ ਲੁਕ ਦੇਣਗੇ।

ਟ੍ਰੈਡੀਸ਼ਨਲ ਗੋਲਡ ਈਅਰ ਚੇਨ ਝੁਮਕਾ

ਜੇਕਰ ਤੁਸੀਂ ਵਿਆਹ ਜਾਂ ਫੈਸਟਿਵ ਲੁੱਕ ਲਈ ਤਿਆਰ ਹੋ ਰਹੇ ਹੋ ਤਾਂ ਗੋਲਡ ਝੁਮਕਿਆਂ ਨਾਲ ਪਤਲੀ ਸੁਨਹਿਰੀ ਚੇਨ ਬਹੁਤ ਖੂਬਸੂਰਤ ਲੱਗਦੀ ਹੈ। ਇਹ ਲੁੱਕ ਖਾਸ ਤੌਰ ’ਤੇ ਸਾੜ੍ਹੀ, ਲਹਿੰਗਾ ਜਾਂ ਸਾਊਥ ਇੰਡੀਅਨ ਆਊਟਫਿਟਸ ’ਤੇ ਪਰਫੈਕਟ ਲੱਗਦੀ ਹੈ। ਇਸ ਨਾਲ ਵਾਲਾਂ 'ਚ ਮੋਗਰਾ ਜਾਂ ਗਜਰਾ ਲਾਓ ਤਾਂ ਲੁੱਕ ਦੁੱਗਣੀ ਨਿਖਰ ਜਾਏਗੀ।

PunjabKesari

ਕੁੰਦਨ ਝੁਮਕਾ ਵਿਦ ਈਅਰ ਚੇਨ

ਕੁੰਦਰ ਜਿਊਲਰੀ ਹਮੇਸ਼ਾ ਰਾਇਲ ਲੁੱਕ ਦਿੰਦੀ ਹੈ ਜੇਕਰ ਤੁਹਾਨੂੰ ਝੁਮਕੇ ਵਿਚ ਕੁੰਦਨ ਜਾਂ ਪੋਲਕੀ ਵਰਕ ਹੈ ਤਾਂ ਉਸ ਨਾਲ ਮੈਚ ਕਰਦੀ ਹੋਈ ਕੁੰਦਨ ਚੇਨ ਲਾਓ। ਇਹ ਬ੍ਰਾਈਡਲ ਜਾਂ ਰਿਸੈਪਸ਼ਨ ਲੁੱਕ ਲਈ ਇਕਦਮ ਪਰਫੈਕਟ ਚੁਆਇਸ ਹੈ।

PunjabKesari

ਆਕਸੀਡਾਈਜਡ ਸਿਲਵਰ ਈਅਰ ਚੇਨ ਝੁਮਕਾ

ਜੇਕਰ ਤੁਹਾਨੂੰ ਬੋਹੋ ਜਾਂ ਦੇਸੀ ਇੰਡੋ ਵੈਸਟਰਨ ਲੁਕ ਪਸੰਦ ਹੈ ਤਾਂ ਸਿਲਵਰ ਝੁਮਕਿਆਂ ਨਾਲ ਆਕਸੀਡਾਈਜ਼ਡ ਏਅਰ ਚੇਨ ਟ੍ਰਾਈ ਕਰੋ। ਇਹ ਖਾਸ ਕਰ ਕੇ ਕਾਟਨ ਸਾੜ੍ਹੀ, ਇੰਡੋ ਫਿਊਜਨ ਡ੍ਰੈਸੇਜ ਜਾਂ ਕਾਲਜ ਫਸਟ ਲੁਕ ’ਤੇ ਬਹੁਤ ਜੱਚਦੀ ਹੈ। ਹਲਕੇ ਸਮੋਕੀ ਮੇਕਅਪ ਦੇ ਨਾਲ ਇਹ ਕਾਂਬੀਨੇਸ਼ਨ ਬਹੁਤ ਗਲੈਮਰਸ ਲੱਗਦਾ ਹੈ।

PunjabKesari

ਪਰਲ ਝੁਮਕਾ ਵਿਦ ਚੇਨ

ਮੋਤੀ ਵਾਲੇ ਝੁਮਕਿਆਂ ਨੂੰ ਜੇਕਰ ਤੁਸੀਂ ਪਰਲ ਚੇਨ ਨਾਲ ਪਹਿਨੋਗੇ ਤਾਂ ਲੁੱਕ ਬਹੁਤ ਹੀ ਐਲੀਗੈਂਟ ਅਤੇ ਸੋਫਿਸੀਟਕੇਟਿਡ ਲੱਗਦੀ ਹੈ। ਇਹ ਆਈਡੀਆ ਖਾਸਤੌਰ ’ਤੇ ਬੇਬੀ ਸ਼ਾਵਰ, ਡੇ ਫੰਕਸ਼ਨ ਜਾ ਸਾੜ੍ਹੀ ਪਾਰਟੀ ਲਈ ਬਹੁਤ ਵਧੀਆ ਹੈ।

PunjabKesari

ਟੈਂਪਲ ਝੁਮਕਾ ਵਿਦ ਹੈਵੀ ਚੇਨ

ਸਾਊਥ ਇੰਡੀਅਨ ਬ੍ਰਾਈਡਲ ਸਟਾਈਲ ਵਿਚ ਟੈਂਪਲ ਜਿਊਰੀ ਝੁਮਕਾ ਅਤੇ ਮਥੇ ਤੋਂ ਕੰਨ ਤਕ ਆਉਣ ਵਾਲੀ ਮੋਟੀ ਚੇਨ ਬਹੁਤ ਰਾਇਲ ਲੱਗਦੀ ਹੈ। ਇਹ ਲੁੱਕ ਹਰ ਬ੍ਰਾਈਡ ਨੂੰ ਗ੍ਰੇਸਫੁੱਲ ਬਣਾ ਦਿੰਦੀ ਹੈ।

PunjabKesari

ਮਿਨੀਮਲ ਗੋਲਡ ਚੇਨ ਝੁਮਕਾ

ਜੇਕਰ ਤੁਹਾਨੂੰ ਬਹੁਤ ਹੈਵੀ ਲੁਕ ਨਹੀਂ ਚਾਹੀਦੀ ਤਾਂ ਛੋਟੇ ਝੁਮਕੇ ਦੇ ਨਾਲ ਪਤਲੀ ਅਤੇ ਸਲੀਕ ਚੇਨ ਲਗਾਓ। ਇਹ ਆਫਿਸ ਪਾਰਟੀ, ਪੂਜਾ ਜਾਂ ਫੈਮਿਲੀ ਫੰਕਸ਼ਨ ਲਈ ਇਕਦਮ ਕਲਾਸੀ ਬਦਲ ਹੈ।

PunjabKesari

ਸਟਾਈਲ ਸੁਝਾਅ

ਵਾਲੀਆਂ ਅਤੇ ਚੇਨ ਦੀ ਧਾਤ ਨੂੰ ਇਕਸਾਰ ਰੱਖੋ (ਸੋਨਾ ਜਾਂ ਚਾਂਦੀ)।

ਆਪਣੇ ਵਾਲਾਂ ਨੂੰ ਸਾਈਡ ਬਨ ਜਾਂ ਬਰੇਡ 'ਚ ਪਾਓ ਤਾਂ ਜੋ ਚੇਨ ਸਾਫ਼ ਦਿਖਾਈ ਦੇਵੇ।

-ਜੇਕਰ ਤੁਸੀਂ ਬ੍ਰਾਈਡਲ ਲੁੱਕ ਲਈ ਜਾ ਰਹੇ ਹੋ, ਤਾਂ ਆਪਣੇ ਲੁੱਕ ਨੂੰ ਸੰਤੁਲਿਤ ਕਰਨ ਲਈ ਇਕ ਮਾਂਗ ਟਿੱਕਾ ਅਤੇ ਇਕ ਨੱਕ ਦੀ ਨੱਥ ਵੀ ਬੈਲੇਂਸ 'ਚ ਜੋੜੋ।

PunjabKesari


author

DIsha

Content Editor

Related News