ਮੁਟਿਆਰਾਂ ਨੂੰ ਰਾਇਲ ਅਤੇ ਸਟਾਈਲਿਸ਼ ਲੁਕ ਦੇ ਰਹੀਆਂ ਲਾਈਨ ਪ੍ਰਿੰਟਿਡ ਸਾੜ੍ਹੀਆਂ
Monday, Nov 10, 2025 - 09:46 AM (IST)
ਵੈੱਬ ਡੈਸਕ- ਲਾਈਨ ਪ੍ਰਿੰਟਿਡ ਸਾੜ੍ਹੀਆਂ ਅੱਜਕੱਲ੍ਹ ਮੁਟਿਆਰਾਂ ਅਤੇ ਔਰਤਾਂ ਵਿਚ ਬਹੁਤ ਲੋਕਪ੍ਰਿਯ ਹੋ ਰਹੀਆਂ ਹਨ। ਇਹ ਸਾੜ੍ਹੀਆਂ ਨਾ ਸਿਰਫ਼ ਸਟਾਈਲਿਸ਼ ਹੁੰਦੀਆਂ ਹਨ, ਸਗੋਂ ਹਰ ਮੌਕੇ ਲਈ ਫਿਟ ਬੈਠਦੀਆਂ ਹਨ। ਭਾਵੇਂ ਕਾਲਜ ਫੰਕਸ਼ਨ ਹੋਵੇ, ਆਊਟਿੰਗ ਹੋਵੇ ਜਾਂ ਕੋਈ ਸਮਾਰੋਹ, ਲਾਈਨ ਪ੍ਰਿੰਟਿਡ ਸਾੜ੍ਹੀਆਂ ਮੁਟਿਆਰਾਂ ਨੂੰ ਹਰ ਮੌਕੇ ’ਤੇ ਪਰਫੈਕਟ ਲੁਕ ਦਿੰਦੀਆਂ ਹਨ। ਲਾਈਨ ਪ੍ਰਿੰਟਿਡ ਸਾੜ੍ਹੀਆਂ ਦੇ ਕਈ ਫਾਇਦੇ ਹਨ। ਇਹ ਸਾੜ੍ਹੀਆਂ ਨਾ ਸਿਰਫ ਸਟਾਈਲਿਸ਼ ਹੁੰਦੀਆਂ ਹਨ ਤੇ ਸਗੋਂ ਆਰਾਮਦਾਇਕ ਵੀ ਹੁੰਦੀਆਂ ਹਨ। ਲਾਈਨ ਪ੍ਰਿੰਟਿਡ ਸਾੜ੍ਹੀਆਂ ਨਾ ਸਿਰਫ ਮੁਟਿਆਰਾਂ ਨੂੰ ਸਟਾਈਲਿਸ਼ ਬਣਾਉਂਦੀਆਂ ਹਨ, ਸਗੋਂ ਉਨ੍ਹਾਂ ਨੂੰ ਰਾਇਲ ਲੁਕ ਵੀ ਦਿੰਦੀਆਂ ਹਨ।

ਇਹ ਸਾੜ੍ਹੀਆਂ ਕਈ ਟਾਈਪਸ ’ਚ ਆਉਂਦੀਆਂ ਹਨ, ਜਿਵੇਂ ਕਿ ਵਰਟੀਕਲ ਲਾਈਨ ਪ੍ਰਿੰਟਿਡ ਸਾੜ੍ਹੀਆਂ ’ਚ ਵਰਟੀਕਲ ਲਾਈਨਾਂ ਦਾ ਪ੍ਰਿੰਟ ਹੁੰਦਾ ਹੈ, ਜੋ ਮੁਟਿਆਰਾਂ ਨੂੰ ਲੰਬਾ ਤੇ ਸਲਿਮ ਦਿਖਾਉਂਦਾ ਹੈ। ਹੌਰੀਜ਼ੌਂਟਲ ਲਾਈਨ ਪ੍ਰਿੰਟਿਡ ਸਾੜ੍ਹੀਆਂ ’ਚ ਹੌਰੀਜ਼ੌਂਟਲ ਲਾਈਨਾਂ ਪ੍ਰਿੰਟ ਹੁੰਦੀਆਂ ਹਨ, ਜੋ ਮੁਟਿਆਰਾਂ ਨੂੰ ਆਕਰਸ਼ਕ ਲੁਕ ਦਿੰਦੀਆਂ ਹਨ। ਜ਼ਿਗਜ਼ੈਗ ਲਾਈਨ ਪ੍ਰਿੰਟਿਡ ਸਾੜ੍ਹੀਆਂ ਵੀ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀਆਂ ਹਨ। ਲਾਈਨ ਪ੍ਰਿੰਟਿਡ ਸਾੜ੍ਹੀਆਂ ਕਈ ਰੰਗਾਂ ਅਤੇ ਡਿਜ਼ਾਈਨਾਂ ’ਚ ਆਉਂਦੀਆਂ ਹਨ।
ਇਨ੍ਹਾਂ ’ਚ ਜ਼ਿਆਦਾਤਰ 2 ਰੰਗਾਂ ਜਾਂ ਫਿਰ ਮਲਟੀ-ਕਲਰ ਡਿਜ਼ਾਈਨ ਵੇਖੇ ਜਾ ਸਕਦੇ ਹਨ। 2 ਰੰਗਾਂ ’ਚ ਮੁਟਿਆਰਾਂ ਨੂੰ ਬਲੈਕ ਵ੍ਹਾਈਟ, ਰੈੱਡ ਬਲੈਕ, ਯੈਲੋ ਬਲੈਕ, ਯੈਲੋ ਵ੍ਹਾਈਟ, ਗ੍ਰੀਨ ਰੈੱਡ, ਗ੍ਰੀਨ ਬਲੈਕ, ਪਿੰਕ ਵ੍ਹਾਈਟ, ਆਰੇਂਜ ਗ੍ਰੀਨ ਆਦਿ ਰੰਗਾਂ ਦੀਆਂ ਸਾੜੀਆਂ ’ਚ ਵੇਖਿਆ ਜਾ ਸਕਦਾ ਹੈ। ਉੱਥੇ ਹੀ, ਕੁਝ ਮੁਟਿਆਰਾਂ ਮਲਟੀ-ਕਲਰ ’ਚ ਲਾਈਨ ਪ੍ਰਿੰਟਿਡ ਸਾੜ੍ਹੀਆਂ ਨੂੰ ਵੀ ਪਸੰਦ ਕਰ ਰਹੀਆਂ ਹਨ। 2 ਰੰਗਾਂ ਵਾਲੀਆਂ ਲਾਈਨ ਪ੍ਰਿੰਟਿਡ ਸਾੜ੍ਹੀਆਂ ਮੁਟਿਆਰਾਂ ਨੂੰ ਕਲਾਸਿਕ ਲੁਕ ਦਿੰਦੀਆਂ ਹਨ, ਜਦਕਿ ਮਲਟੀ-ਕਲਰ ਲਾਈਨ ਪ੍ਰਿੰਟਿਡ ਸਾੜ੍ਹੀਆਂ ਕੂਲ ਤੇ ਆਕਰਸ਼ਕ ਲੁਕ ਦਿੰਦੀਆਂ ਹਨ।

ਗਲਿਟਰ ਲਾਈਨ ਪ੍ਰਿੰਟਿਡ ਸਾੜ੍ਹੀਆਂ ਮੁਟਿਆਰਾਂ ਨੂੰ ਹੋਰ ਵੀ ਸਟਾਈਲਿਸ਼ ਲੁਕ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਸਾੜ੍ਹੀਆਂ ਸੱਜ-ਵਿਆਹੀਆਂ ਅਤੇ ਔਰਤਾਂ ਨੂੰ ਵੀ ਪਹਿਨੇ ਵੇਖਿਆ ਜਾ ਸਕਦਾ ਹੈ। ਲਾਈਨ ਪ੍ਰਿੰਟਿਡ ਸਾੜ੍ਹੀਆਂ ਕਈ ਮੌਕਿਆਂ ’ਤੇ ਪਹਿਨੀਆਂ ਜਾ ਸਕਦੀਆਂ ਹਨ। ਮੁਟਿਆਰਾਂ ਇਨ੍ਹਾਂ ਨੂੰ ਕਾਲਜ ਫੰਕਸ਼ਨ, ਸਮਾਰੋਹ, ਪਾਰਟੀ, ਆਊਟਿੰਗ, ਸ਼ਾਪਿੰਗ ਆਦਿ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਇਸ ਤੋਂ ਇਲਾਵਾ, ਦਫ਼ਤਰ ਜਾਂ ਇੰਟਰਵਿਊ ਲਈ ਵੀ ਇਹ ਸਾੜ੍ਹੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ।
ਲਾਈਨ ਪ੍ਰਿੰਟਿਡ ਸਾੜ੍ਹੀਆਂ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਵੱਖ-ਵੱਖ ਅਸੈਸਰੀਜ਼ ਜਿਵੇਂ ਕਿ ਸਨਗਲਾਸਿਜ਼, ਬ੍ਰੈਸਲੇਟ, ਘੜੀ, ਚੇਨ, ਬੈਗ, ਕਲੱਚ ਆਦਿ ਕੈਰੀ ਕਰਨਾ ਪਸੰਦ ਕਰਦੀਆਂ ਹਨ। ਜਿਊਲਰੀ ’ਚ ਝੁਮਕੇ, ਨੈਕਲੇਸ, ਚੂੜੀਆਂ ਤੇ ਕੰਗਣ ਆਦਿ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀ ਕਰਨ ਦੇ ਨਾਲ-ਨਾਲ ਖੂਬਸੂਰਤ ਖੂਬਸੂਰਤ ਬਣਾਉਂਦੇ ਹਨ। ਫੁੱਟਵੀਅਰ ’ਚ ਮੁਟਿਆਰਾਂ ਹਾਈ ਹੀਲਜ਼ ਸੈਂਡਲ, ਹਾਈ ਬੈਲੀਜ਼ ਜਾਂ ਫਲੈਟ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਲਾਈਨ ਪ੍ਰਿੰਟਿਡ ਸਾੜ੍ਹੀਆਂ ਵੇਖਣ ’ਚ ਇੰਨੀਆਂ ਸੁੰਦਰ ਹੁੰਦੀਆਂ ਹਨ ਕਿ ਮੁਟਿਆਰਾਂ ਇਨ੍ਹਾਂ ਦੇ ਨਾਲ ਮਿਨੀਮਮ ਮੇਕਅੱਪ ਤੇ ਓਪਨ ਹੇਅਰ ਰੱਖ ਕੇ ਵੀ ਆਪਣੀ ਲੁਕ ਨੂੰ ਖੂਬਸੂਰਤ ਬਣਾਉਂਦੀਆਂ ਹਨ। ਹੋਰ ਹੇਅਰਸਟਾਈਲਜ਼ ’ਚ ਮੁਟਿਆਰਾਂ ਨੂੰ ਉਨ੍ਹਾਂ ਦੇ ਨਾਲ ਪੋਨੀ, ਹਾਫ ਪੋਨੀ, ਮੈਸੀ ਬਨ ਜਾਂ ਹੇਅਰ ਡੂ ਵੀ ਸਟਾਈਲ ਕੀਤੇ ਵੇਖਿਆ ਜਾ ਸਕਦਾ ਹੈ।
