ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ‘ਕੱਟ ਸ਼ੋਲਡਰ ਡਰੈੱਸ’
Tuesday, Nov 11, 2025 - 09:48 AM (IST)
ਵੈੱਬ ਡੈਸਕ- ਅੱਜਕੱਲ੍ਹ ਕੱਟ ਸ਼ੋਲਡਰ ਡਰੈੱਸ ਦਾ ਟਰੈਂਡ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਮੁਟਿਆਰਾਂ ਅਤੇ ਔਰਤਾਂ ਇਸਨੂੰ ਬਹੁਤ ਪਸੰਦ ਕਰ ਰਹੀਆਂ ਹਨ। ਕੱਟ ਸ਼ੋਲਡਰ ਡਿਜ਼ਾਈਨ ਵਿਚ ਇੰਡੀਅਨ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੀਆਂ ਡਰੈੱਸਾਂ ਦੇਖੀਆਂ ਜਾ ਸਕਦੀਆਂ ਹਨ। ਇੰਡੀਅਨ ਡਰੈੱਸ ਵਿਚ ਚੋਲੀ-ਬਲਾਊਜ਼, ਸੂਟ ਆਦਿ ਵਿਚ ਕੱਟ ਸ਼ੋਲਡਰ ਡਿਜ਼ਾਈਨ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜਦਕਿ ਵੈਸਟਰਨ ਡਰੈੱਸ ਵਿਚ ਪਾਰਟੀ ਵੀਅਰ ਡਰੈੱਸ, ਟਾਪ, ਟੀ-ਸ਼ਰਟ ਡਰੈੱਸ ਆਦਿ ਵਿਚ ਕੱਟ ਸ਼ੋਲਡਰ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਕੱਟ ਸ਼ੋਲਡਰ ਡਰੈੱਸ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਹਨ। ਕੁਝ ਡਰੈੱਸਾਂ ਵਿਚ ਨਾਰਮਲ ਕੱਟ ਦਿੱਤਾ ਹੁੰਦਾ ਹੈ ਤਾਂ ਕੁਝ ਵਿਚ ਡੀਪ ਕੱਟ, ਕੁਝ ਵਿਚ ਗੋਲ ਅਤੇ ਕੁਝ ਵੀ ਲਾਂਗ ਕੱਟ ਦਿੱਤਾ ਹੁੰਦਾ ਹੈ। ਇਹ ਡਿਜ਼ਾਈਨ ਔਰਤਾਂ ਨੂੰ ਸਟਾਈਲਿਸ਼, ਟਰੈਂਡੀ ਅਤੇ ਮਾਡਰਨ ਲੁਕ ਦਿੰਦੇ ਹਨ।
ਕੱਟ ਸ਼ੋਲਡਰ ਡਰੈੱਸ ਨੂੰ ਸਟਾਈਲ ਕਰਨ ਲਈ ਮੁਟਿਆਰਾਂ ਕਈ ਤਰ੍ਹਾਂ ਦੀ ਅਸੈੱਸਰੀਜ਼ ਦੀ ਵਰਤੋਂ ਕਰ ਰਹੀਆਂ ਹਨ, ਜਿਵੇਂ ਜਿਊਲਰੀ, ਬੈਗ, ਸ਼ੂਜ ਆਦਿ। ਇਸ ਤੋਂ ਇਲਾਵਾ ਮੁਟਿਆਰਾਂ ਅਤੇ ਹੇਅਰ ਸਟਾਈਲ ਅਤੇ ਮੇਕਅਪ ਨੂੰ ਵੀ ਕੱਟ ਸ਼ੋਲਡਰ ਡਰੈੱਸ ਮੁਤਾਬਕ ਸਟਾਈਲ ਕਰ ਰਹੀਆਂ ਹਨ। ਕੱਟ ਸ਼ੋਲਡਰ ਡਰੈੱਸ ਦਾ ਟਰੈਂਡ ਵਧਣ ਦੇ ਨਾਲ ਹੀ ਡਿਜ਼ਾਈਨਰ ਵੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆ ਰਹੇ ਹਨ। ਮਾਰਕੀਟ ਵਿਚ ਕੱਟ ਸ਼ੋਲਡਰ ਡਰੈੱਸ ਵਿਚ ਕਈ ਤਰ੍ਹਾਂ ਦੇ ਫੈਬਰਿਕਸ, ਰੰਗ ਅਤੇ ਪੈਟਰਨ ਮੁਹੱਈਆ ਹਨ, ਜੋ ਮੁਟਿਆਰਾਂ ਖੁਦ ਨੂੰ ਦੂਜਿਆਂ ਨਾਲੋਂ ਸਟਾਈਲਿਸ਼ ਅਤੇ ਟਰੈਂਡੀ ਲੁਕ ਦਿਖਾਉਣਾ ਚਾਹੁੰਦੀਆਂ ਹਨ ਉਨ੍ਹਾਂ ਲਈ ਇਹ ਇਕ ਚੰਗਾ ਬਦਲ ਬਣੇ ਹੋਏ ਹਨ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਰੈੱਸਾਂ ਵਿਚ ਕੱਟ ਸ਼ੋਲਡਰ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ।
ਕੁਝ ਇੰਡੀਅਨ ਡਰੈੱਸ ਵਿਚ ਕੱਟ ਸ਼ੋਲਡਰ ਡਿਜ਼ਾਈਨ ’ਤੇ ਐਬ੍ਰਾਇਡਰੀ ਵਰਕ ਵੀ ਕੀਤਾ ਗਿਆ ਹੁੰਦਾ ਹੈ ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਦੂਜੇ ਪਾਸੇ ਵੈਸਟਰਨ ਡਰੈੱਸ ਵਿਚ ਸਿੰਪਲ ਕੱਟ ਡਿਜ਼ਾਈਨ ਹੁੰਦਾ ਹੈ ਜਿਸਨੂੰ ਕੋਲਡ ਸ਼ੋਲਡਰ ਵੀ ਕਿਹਾ ਜਾਂਦਾ ਹੈ। ਇਹ ਕੱਟ ਸ਼ੋਲਡਰ ਡਿਜ਼ਾਈਨ ਡਰੈੱਸ ਨੂੰ ਦੂਜੀਆਂ ਡਰੈੱਸਾਂ ਨਾਲ ਵੱਖ ਅਤੇ ਸਟਾਈਲਿਸ਼ ਬਣਾਉਂਦਾ ਹੈ। ਬਾਲੀਵੁੱਡ ਦੀਆਂ ਅਭਿਨੇਤਰੀਆਂ ਤੋਂ ਲੈ ਕੇ ਮਾਡਲਾਂ ਅਤੇ ਆਮ ਮੁਟਿਆਰਾਂ ਵਿਚ ਵੀ ਕੱਟ ਸ਼ੋਲਡਰ ਡਰੈੱਸਾਂ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ ਇਹੋ ਕਾਰਨ ਹੈ ਕਿ ਮਾਰਕੀਟ ਵਿਚ ਕੱਟ ਸ਼ੋਲਡਰ ਡਿਜ਼ਾਈਨ ਦੇ ਤਰ੍ਹਾਂ-ਤਰ੍ਹਾਂ ਦੇ ਡ੍ਰੈਸਿਜ਼ ਮੁਹੱਈਆ ਹਨ। ਇਨ੍ਹਾਂ ਨਾਲ ਹੇਅਰ ਸਟਾਈਲ ਵਿਚ ਓਪਨ ਹੇਅਰ ਅਤੇ ਹਾਈ ਪੋਨੀ ਬਹੁਤ ਜਚਦੇ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਇਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਜਿਵੇਂ ਸਨਗਲਾਸਿਜ਼, ਬੈਗ, ਕਲਚ, ਵਾਚ ਆਦਿ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਔਰਤਾਂ ਡਰੈੱਸ ਮੁਤਾਬਕ ਹਾਈ ਹੀਲਸ, ਬੈਲੀ ਸੈਂਡਲ, ਫਲੈਟਸ ਸ਼ੂਜ, ਲਾਂਗ ਸ਼ੂਜ ਆਦਿ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ।
