ਸਾੜ੍ਹੀ ਨਾਲ ਮੁਟਿਆਰਾਂ ਨੂੰ ਪਸੰਦ ਆ ਰਿਹੈ ਜੂੜਾ ‘ਹੇਅਰ ਸਟਾਈਲ’
Sunday, Nov 16, 2025 - 09:49 AM (IST)
ਵੈੱਬ ਡੈਸਕ- ਭਾਰਤੀ ਪਹਿਰਾਵੇ ’ਚ ਸਾੜ੍ਹੀ ਦੀ ਥਾਂ ਹਮੇਸ਼ਾ ਤੋਂ ਖਾਸ ਰਹੀ ਹੈ। ਇਹ ਨਾ ਸਿਰਫ ਔਰਤਾਂ ਸਗੋਂ ਮੁਟਿਆਰਾਂ ਦਾ ਵੀ ਪਸੰਦੀਦਾ ਪਹਿਰਾਵਾ ਹੈ। ਤਿਉਹਾਰਾਂ ਤੋਂ ਲੈ ਕੇ ਖਾਸ ਮੌਕਿਆਂ ’ਤੇ ਸਾੜ੍ਹੀ ਹਰ ਮੌਕੇ ’ਤੇ ਗ੍ਰੇਸ ਅਤੇ ਐਲੀਗੈਂਸ ਦਾ ਪ੍ਰਤੀਕ ਬਣਦੀ ਹੈ। ਸਾੜ੍ਹੀ ਦਾ ਖੂਬਸੂਰਤੀ ਨੂੰ ਵਧਾਉਣ ’ਚ ਜਿਊਲਰੀ, ਮੇਕਅਪ ਅਤੇ ਹੇਅਰ ਸਟਾਈਲ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਵਿਚੋਂ ਹੇਅਰ ਸਟਾਈਲ ਖਾਸ ਤੌਰ ’ਤੇ ਸਾੜ੍ਹੀ ਦੀ ਲੁਕ ਨੂੰ ਨਿਖਾਰਦਾ ਹੈ। ਸਾੜ੍ਹੀ ਖੁੱਲ੍ਹੇ ਵਾਲਾਂ ਦੀ ਥਾਂ ਜੂੜਾ ਹੇਅਰ ਸਟਾਈਲ ਔਰਤਾਂ ਅਤੇ ਮੁਟਿਆਰਾਂ ਦਾ ਪਸੰਦੀਦਾ ਰਿਹਾ ਹੈ।
ਇਹ ਸਟਾਈਲ ਨਾ ਸਿਰਫ ਕਲਾਸੀ ਦਿਖਦਾ ਹੈ ਸਗੋਂ ਪ੍ਰੈਕਟੀਕਲ ਵੀ ਹੁੰਦਾ ਹੈ। ਜੂੜਾ ਹੇਅਰ ਸਟਾਈਲ ਸਾੜ੍ਹੀ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਂਦਾ ਹੈ, ਜਿਸ ਨਾਲ ਚਿਹਰਾ ਹਾਈਲਾਈਟ ਹੁੰਦਾ ਹੈ ਅਤੇ ਮੁਟਿਆਰਾਂ ਦੀ ਲੁਕ ਨੂੰ ਪਰਫੈਕਟ ਬਣਾਉਂਦਾ ਹੈ। ਖਾਸ ਮੌਕਿਆਂ ’ਤੇ ਮੁਟਿਆਰਾਂ ਜੂੜਾ ਹੇਅਰ ਸਟਾਈਲ ਿਵਚ ਫਰੰਟ ਤੋਂ ਬ੍ਰੇਡਸ, ਫਲੈਕਸ, ਕੁੰਡਲ ਅਤੇ ਹੋਰ ਸਟਾਈਲ ਐਡ ਕਰ ਕੇ ਇਸਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ। ਗੋਲਡਨ ਅਤੇ ਸਿਲਵਰ ਹੇਅਰ ਅਸੈੱਸਰੀਜ਼, ਸਾੜ੍ਹੀ ਤੋਂ ਮੈਚਿੰਗ ਪਿਨਸ ਅਤੇ ਚੇਨ ਜਿਊਲਰੀ ਦੀ ਵਰਤੋਂ ਲੁਕ ਨੂੰ ਰਾਇਲ ਟੱਚ ਦਿੰਦੀ ਹੈ।
ਕੁਝ ਔਰਤਾਂ ਫਲਾਵਰ ਡਿਜ਼ਾਈਨ ਅਸੈੱਸਰੀਜ਼ ਪਸੰਦ ਕਰਦੀਆਂ ਹਨ ਜਦਕਿ ਹੋਰ ਰੀਅਲ ਗੁਲਾਬ ਜਾਂ ਹੋਰ ਫੁੱਲਾਂ ਦੀ ਵਰਤੋਂ ਕਰ ਕੇ ਫਰੈੱਸ਼ ਅਤੇ ਨੈਚੂਰਲ ਲੁਕ ਪਾਉਣਾ ਪਸੰਦ ਕਰਦੀਆਂ ਹਨ। ਮਾਰਕੀਟ ਵਿਚ ਜੂੜਾ ਹੇਅਰ ਸਟਾਈਲ ਲਈ ਢੇਰ ਸਾਰੀ ਅਸੈੱਸਰੀਜ਼ ਮਹੁੱਈਆ ਹੈ। ਸਟਾਈਲਿਸ਼ ਹੇਅਰ ਪਿਨਸ ਜਿਨ੍ਹਾਂ ਵਿਚ ਸਟੋਨ, ਮਿਰਰ ਜਾਂ ਐਂਬ੍ਰਾਇਡਰੀ ਵਰਕ ਹੁੰਦਾ ਹੈ, ਆਰਟੀਫੀਸ਼ੀਅਲ ਫਲਾਵਰ ਗਜਰੇ, ਰੀਅਲ ਫਲਾਵਰ ਆਪਸ਼ਨ, ਹੇਅਰ ਚੇਨ ਜਿਊਲਰੀ ਆਦਿ ਮੁਟਿਆਰਾਂ ਦੀ ਪਹਿਲੀ ਪਸੰਦ ਹਨ। ਇਹ ਅਸੈੱਸਰੀਜ਼ ਨਾ ਿਸਰਫ ਸਾੜ੍ਹੀ ਨਾਲ ਮੈਚ ਕਰਦੀ ਸਗੋਂ ਜੂੜੇ ਨੂੰ ਵਾਲਿਊਮ ਅਤੇ ਸ਼ਾਈਨ ਵੀ ਪ੍ਰਦਾਨ ਕਰਦੀ ਹੈ। ਬਾਲੀਵੁੱਡ ਸੈਲੇਬ੍ਰਿਟੀ ਤੋਂ ਲੈ ਕੇ ਮਾਡਲਾਂ ਤੱਕ ਜ਼ਿਆਦਾਤਰ ਰੈੱਡ ਕਾਰਪੇਟ ’ਤੇ ਸਾੜ੍ਹੀ ਨਾਲ ਐਲੀਗੈਂਟ ਜੂੜਾ ਸਟਾਈਲ ਵਿਚ ਨਜ਼ਰ ਆਉਂਦੀਆਂ ਹਨ, ਜੋ ਮੁਟਿਆਰਾਂ ਨੂੰ ਇੰਸਪਾਇਰ ਕਰਦਾ ਹੈ।
ਇਹ ਸਟਾਈਲ ਹਰ ਉਮਰ ਗਰੁੱਪ ਤੇ ਫੇਸ ਸ਼ੇਪ ਲਈ ਸੂਟੇਬਲ ਹੈ। ਗੋਲ ਚਿਹਰੇ ਵਾਲਿਆਂ ਲਈ ਹਾਈ ਜੂੜਾ, ਜਦਕਿ ਲੰਬੇ ਚਿਹਰੇ ’ਤੇ ਲੋਅ ਜੂੜਾ ਆਈਡੀਅਲ ਹੈ। ਸਾੜ੍ਹੀ ਵਾਂਗ ਜੂੜਾ ਵੀ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ। ਸਾੜ੍ਹੀ ਨਾਲ ਜੂੜਾ ਹੇਅਰ ਸਟਾਈਲ ਔਰਤਾਂ ਅਤੇ ਮੁਟਿਆਰਾਂ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦਾ ਹੈ। ਇਹ ਨਾ ਸਿਰਫ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਲੁਕ ਦਿੰਦਾ ਹੈ ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦਾ ਹੈ।
