ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਰਿਬਡ ਹਾਈ ਨੈੱਕ ਟਾਪ
Friday, Nov 14, 2025 - 10:27 AM (IST)
ਮੁੰਬਈ- ਅੱਜਕਲ ਫੈਸ਼ਨ ਦੀ ਦੁਨੀਆ ’ਚ ਰਿਬਡ ਹਾਈ ਨੈੱਕ ਟਾਪ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਵੈਸਟਰਨ ਡਰੈੱਸ ’ਚ ਟਾਪ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਰਹੇ ਹਨ। ਜੀਂਸ, ਸਕਰਟ ਜਾਂ ਸ਼ਾਰਟਸ ਦੇ ਨਾਲ ਟਾਪ ਦਾ ਕਾਂਬੀਨੇਸ਼ਨ ਹਰ ਮੌਕੇ ’ਤੇ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦਾ ਹੈ। ਟਾਪਸ ਦੇ ਬਹੁਤ ਸਾਰੇ ਆਪਸ਼ਨਜ਼ ਜਿਵੇਂ ਕਿ ਬੈਲੂਨ ਟਾਪ, ਸ਼ਾਰਟ ਫ੍ਰਾਕ, ਕੁਰਤੀ ਟਾਪ, ਕ੍ਰਾਪ ਟਾਪ, ਲਾਂਗ ਟਾਪ ਅਤੇ ਕਲਰਫੁੱਲ ਡਿਜ਼ਾਈਨ ਟਾਪਸ ਬਾਜ਼ਾਰ ’ਚ ਉਪਲੱਬਧ ਹਨ ਪਰ ਇਨ੍ਹੀਂ ਦਿਨੀਂ ਰਿਬਡ ਹਾਈ ਨੈੱਕ ਟਾਪ ਟ੍ਰੈਂਡ ’ਚ ਸਭ ਤੋਂ ਅੱਗੇ ਹਨ। ਇਹ ਨਾ ਸਿਰਫ਼ ਸਟਾਈਲਿਸ਼ ਦਿਖਾਈ ਦਿੰਦੇ ਹਨ ਸਗੋਂ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁਕ ਵੀ ਦਿੰਦੇ ਹਨ।
ਰਿਬਡ ਹਾਈ ਨੈੱਕ ਟਾਪ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਹਰ ਤਰ੍ਹਾਂ ਦੇ ਬਾਟਮ ਵੇਅਰ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਜੀਂਸ ਤੋਂ ਲੈ ਕੇ ਫਾਰਮਲ ਪੈਂਟ, ਪਲਾਜ਼ੋ, ਸ਼ਾਰਟਸ, ਲਾਂਗ ਸਕਰਟ ਤੇ ਸ਼ਾਰਟ ਸਕਰਟ ਤੱਕ ਹਰ ਕਾਂਬੀਨੇਸ਼ਨ ’ਚ ਇਹ ਆਕਰਸ਼ਕ ਲੱਗਦਾ ਹੈ। ਬਾਜ਼ਾਰ ’ਚ ਇਹ ਸਲੀਵਲੈੱਸ, ਹਾਫ ਸਲੀਵਜ਼ ਤੇ ਫੁੱਲ ਸਲੀਵਜ਼ ਡਿਜ਼ਾਈਨ ’ਚ ਮੌਜੂਦ ਹਨ। ਮੁਟਿਆਰਾਂ ਆਪਣੀ ਪਸੰਦ ਤੇ ਮੌਕੇ ਦੇ ਅਨੁਸਾਰ ਇਨ੍ਹਾਂ ਨੂੰ ਚੁਣਦੀਆਂ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ, ਸਕੂਲ ਸਟੂਡੈਂਟਸ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਮੁਟਿਆਰਾਂ ਤੱਕ ਇਸ ਟਾਪ ਨੂੰ ਪਸੰਦ ਕਰ ਰਹੀਆਂ ਹਨ। ਰੰਗਾਂ ’ਚ ਮਹਿਰੂਨ, ਰੈੱਡ, ਵ੍ਹਾਈਟ, ਬਲੈਕ, ਯੈਲੋ ਅਤੇ ਚਾਕਲੈਟ ਕਲਰ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਅਕਸੈੱਸਰੀਜ਼ ਦੇ ਮਾਮਲੇ ’ਚ ਮੁਟਿਆਰਾਂ ਇਸ ਦੇ ਨਾਲ ਜਿਊਲਰੀ ਪਸੰਦ ਕਰ ਰਹੀਆਂ ਹਨ। ਨੈੱਕਲੈਸ ਚੇਨ, ਸਟੱਡਜ਼, ਲਾਂਗ ਈਅਰਰਿੰਗਜ਼, ਡਾਇਮੰਡ ਜਾਂ ਸਿਲਵਰ ਜਿਊਲਰੀ ਨਾਲ ਮੁਟਿਆਰਾਂ ਦੀ ਲੁਕ ਹੋਰ ਨਿੱਖਰਦੀ ਹੈ। ਸਕਾਰਫ਼, ਟੋਪੀ, ਵਾਚ, ਬੈਗ ਅਤੇ ਕਲਚ ਵਰਗੀ ਅਕਸੈੱਸਰੀਜ਼ ਲੁਕ ਨੂੰ ਪੂਰਾ ਕਰਦੀਆਂ ਹਨ।
ਫੁੱਟਵੀਅਰ ’ਚ ਮੁਟਿਆਰਾਂ ਬਾਟਮ ਦੇ ਹਿਸਾਬ ਨਾਲ ਚੋਣ ਕਰਦੀਆਂ ਹਨ। ਜਿਥੇ ਸ਼ਾਰਟਸ ਦੇ ਨਾਲ ਲਾਂਗ ਸ਼ੂਜ਼, ਲਾਂਗ ਸਕਰਟ ਨਾਲ ਸੈਂਡਲ ਜਾਂ ਹਾਈ ਹੀਲਜ਼ ਅਤੇ ਜੀਂਸ ਨਾਲ ਫਲੈਟ ਜਾਂ ਸਨੀਕਰਜ਼ ਪਸੰਦ ਕੀਤੇ ਜਾ ਰਹੇ ਹਨ। ਰਿਬਡ ਹਾਈ ਨੈੱਕ ਟਾਪ ਨਾ ਸਿਰਫ਼ ਆਰਾਮਦਾਇਕ ਹੁੰਦੇ ਹਨ ਸਗੋਂ ਬਹੁਪੱਖੀ ਵੀ ਹਨ। ਇਹ ਸਰਦੀਆਂ ’ਚ ਲੇਅਰਿੰਗ ਲਈ ਵੀ ਪ੍ਰਫੈਕਟ ਲੱਗਦੇ ਹਨ। ਇਹ ਬਾਜ਼ਾਰ ਵਿਚ ਕਿਫਾਇਤੀ ਕੀਮਤਾਂ ’ਤੇ ਉਪਲੱਬਧ ਹਨ। ਰਿਬਡ ਹਾਈ ਨੈੱਕ ਟਾਪ ਅੱਜ ਦੀਆਂ ਮੁਟਿਆਰਾਂ ਦੀ ਸਟਾਈਲ ਸਟੇਟਮੈਂਟ ਬਣ ਚੁੱਕਾ ਹੈ। ਇਹ ਨਾ ਸਿਰਫ ਟ੍ਰੈਂਡ ਫਾਲੋ ਕਰਦਾ ਹੈ ਸਗੋਂ ਸ਼ਖਸੀਅਤ ਨੂੰ ਵੀ ਨਿਖਾਰਦਾ ਹੈ। ਇਹ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਆਤਮਵਿਸ਼ਵਾਸੀ ਲੁਕ ਦੇਣ ’ਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਬਾਲੀਵੁਡ ਦੀਆਂ ਸਭ ਤੋਂ ਵੱਡੀਆਂ ਅਭਿਨੇਤਰੀਆਂ ਤੋਂ ਲੈ ਕੇ ਮਾਡਲਜ਼ ਅਤੇ ਆਮ ਮੁਟਿਆਰਾਂ ’ਚ ਵੀ ਇਸ ਦਾ ਟ੍ਰੈਂਡ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।
