ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀਆਂ ਹਨ ‘ਲੇਸ ਡਿਜ਼ਾਈਨ ਦੀਆਂ ਡਰੈੱਸਾਂ’
Wednesday, Nov 12, 2025 - 09:46 AM (IST)
ਵੈੱਬ ਡੈਸਕ- ਅੱਜ ਦੇ ਦੌਰ ’ਚ ਮੁਟਿਆਰਾਂ ਅਤੇ ਔਰਤਾਂ ਫੈਸ਼ਨ ਨੂੰ ਲੈ ਕੇ ਬੇਹੱਦ ਜਾਗਰੁਕ ਹਨ। ਉਹ ਇੰਡੀਅਨ ਅਤੇ ਵੈਸਟਰਨ ਦੋਵੇਂ ਸਟਾਈਲ ਦੀਆਂ ਡਿਜ਼ਾਈਨਰ ਡਰੈੱਸਾਂ ਚੁਣਦੀਆਂ ਹਨ ਤਾਂ ਜੋ ਉਨ੍ਹਾਂ ਦੀ ਲੁਕ ਅਨੋਖੀ, ਸੁੰਦਰ ਅਤੇ ਸਟਾਈਲਿਸ਼ ਬਣੇ। ਇਨ੍ਹਾਂ ਡਰੈੱਸਾਂ ਵਿਚ ਐਂਬ੍ਰਾਇਡਰੀ, ਕਟਵਰਕ ਦੇ ਨਾਲ-ਨਾਲ ਲੇਸ ਵਰਕ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧ ਰਹੀ ਹੈ। ਲੇਸ ਵਰਕ ਵਾਲੀਆਂ ਡਰੈੱਸਾਂ ਇਸ ਲਈ ਟਰੈਂਡ ਵਿਚ ਹਨ ਕਿਉਂਕਿ ਇਹ ਸਾਦਗੀ ਵਿਚ ਗਲੈਮਰ ਦਾ ਤੜਕਾ ਲਗਾਉਂਦੀਆਂ ਹਨ। ਮੁਟਿਆਰਾਂ ਲੇਸ ਨਾਲ ਸਜੇ ਪਟਿਆਲਾ ਸੂਟ, ਪਲਾਜ਼ੋ ਸੂਟ, ਫਲੇਅਰ ਸੂਟ, ਅਨਾਰਕਲੀ ਸੂਟ, ਫਰਾਕ ਸੂਟ ਅਤੇ ਸ਼ਰਾਰਾ ਸੂਟ ਵਿਚ ਬੇਹੱਦ ਖੂਬਸੂਰਤ ਨਜ਼ਰ ਆਉਂਦੀਆਂ ਹਨ। ਵੈਸਟਰਨ ਵੀਅਰ ਵਿਚ ਲੇਸ ਵਾਲੀ ਡਰੈੱਸ, ਕ੍ਰਾਪ ਟਾਪਸ, ਮੈਕਸੀ ਗਾਊਨ ਅਤੇ ਸਕਰਟਸ ਪਾਪੁਲਰ ਹਨ।
ਪਹਿਲਾਂ ਮੁਟਿਆਰਾਂ ਪਲੇਨ ਅਤੇ ਸਿੰਪਲ ਲੇਸ ਡਰੈੱਸ ਪਹੰਦ ਕਰਦੀਆਂ ਸਨ ਪਰ ਹੁਣ ਪ੍ਰਿੰਟਿਡ, ਫਲੋਰਲ ਅਤੇ ਐਂਬ੍ਰਾਇਡਰੀ ਵਾਲੇ ਫੈਬਰਿਕ ’ਤੇ ਵੀ ਲੇਸ ਦਾ ਰਿਵਾਜ ਜ਼ੋਰਾਂ ’ਤੇ ਹੈ। ਲੇਸ ਵਰਕ ਡਰੈੱਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਂਦਾ ਹੈ। ਲੇਸ ਸਿਰਫ ਕੁੜਤੀ ਜਾਂ ਟਾਪ ’ਤੇ ਹੀ ਨਹੀਂ, ਬਾਟਮ ਵੀਅਰ ਜਿਵੇਂ ਪਲਾਜ਼ੋ, ਸ਼ਰਾਰਾ ਜਾਂ ਸਕਰਟ ’ਤੇ ਵੀ ਲਗਾਈ ਜਾਂਦੀ ਹੈ। ਡਰੈੱਸ ਵਿਚ ਸਲੀਵਸ, ਨੈੱਕਲਾਈਨ, ਹੇਮਲਾਈਨ ਅਤੇ ਕਮਰ ’ਤੇ ਲੇਸ ਦੀ ਡਿਟੇਲਿੰਗ ਖੂਬਸੂਰਤੀ ਦੁਗਣੀ ਕਰ ਦਿੰਦੀ ਹੈ। ਪਲਾਜ਼ੋ ਸੂਟ ਅਤੇ ਫਲੇਅਰ ਸੂਟ ਵਿਚ ਲੇਸ ਸਿੰਪਲ ਸਟਾਈਲ ਨੂੰ ਵੀ ਗਲੈਮਰ ਬਣਾ ਦਿੰਦੀ ਹੈ। ਮਾਰਕੀਟ ਵਿਚ ਵਧਦੀ ਮੰਗ ਨੂੰ ਦੇਖਦਿਆਂ ਡਿਜ਼ਾਈਨਰ ਅਤੇ ਲੋਕਲ ਦੁਕਾਨਾਂ ਵਿਚ ਹਰ ਰੰਗ, ਪੈਟਰਨ ਅਤੇ ਡਿਜ਼ਾਈਨ ਦੀ ਲੇਸ ਵਰਕ ਡਰੈੱਸ ਮਿਲ ਜਾਂਦੀ ਹੈ, ਜਿਨ੍ਹਾਂ ਨੂੰ ਔਰਤਾਂ ਅਤੇ ਮੁਟਿਆਰਾਂ ਬੜੇ ਚਾਅ ਨਾਲ ਖਰੀਦ ਰਹੀਆਂ ਹਨ।
ਕਈ ਮੁਟਿਆਰਾਂ ਪਲੇਨ ਕਾਟਨ, ਸਿਲਕ ਜਾਂ ਜਾਰਜੈੱਟ ਫੈਬਰਿਕ ਵਿਚ ਪਟਿਆਲਾ, ਅਨਾਰਕਲੀ ਜਾਂ ਫਰਾਕ ਸੂਟ ਸਿਵਾਉਂਦੀਆਂ ਹਨ ਅਤੇ ਆਪਣੀ ਪਸੰਦ ਦੀ ਲੇਸ ਲਗਵਾਕੇ ਉਸਨੂੰ ਪਰਸਨਲਾਈਜ਼ਡ ਬਣਾਉਂਦੀਆਂ ਹਨ। ਦੁਪੱਟੇ ਦੇ ਬਾਰਡਰ ’ਤੇ ਚਾਰੇ ਪਾਸੇ ਲੇਸ ਵਰਕ ਕਰਵਾਉਣ ਦਾ ਵੀ ਨਵਾਂ ਟਰੈਂਡ ਹੈ ਜੋ ਸੂਟ ਨੂੰ ਕੰਪਲੀਟ ਲੁਕ ਦਿੰਦਾ ਹੈ। ਲੁਕ ਨੂੰ ਪਰਫੈਕਟ ਬਣਾਉਣ ਲਈ ਐੱਸਸਰੀਜ਼ ਦਾ ਮਹੱਤਵਪੂਰਨ ਰੋਲ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਸਟਾਈਲਿਸ਼ ਵਾਚ, ਹੈਂਡਬੈਗ, ਸਨਗਲਾਸਿਜ਼ ਅਤੇ ਬੈਲਟ ਕੈਰੀ ਕਰਦੀਆਂ ਹਨ। ਜਿਊਲਰੀ ਵਿਚ ਝੁਮਕੇ, ਲੇਅਰਡ ਨੈੱਕਲੈੱਸ, ਚੂੜੀਆਂ, ਬ੍ਰੈਸਲੇਟ ਅਤੇ ਰਿੰਗਸ ਸਟਾਈਲ ਕੀਤੀ ਜਾਂਦੀ ਹੈ ਜੋ ਓਵਰਆਲ ਲੁਕ ਨੂੰ ਹੋਰ ਨਿਖਾਰਦੀ ਹੈ। ਫੁੱਟਵੀਅਰ ਵਿਚ ਮੁਟਿਆਰਾਂ ਮੌਕੇ ਅਤੇ ਡਰੈੱਸ ਦੇ ਹਿਸਾਬ ਨਾਲ ਹਾਈ ਹੀਲ ਸੈਂਡਲ, ਕੋਲਹਾਪੁਰੀ ਜੁੱਤੀਆਂ, ਫਲੈਟਸ, ਵੇਜੇਸ ਜਾਂ ਐਂਬੇਲਿਸ਼ਡ ਚੱਪਲਾਂ ਪਹਿਨਣਾ ਪਸੰਦ ਕਰ ਰਹੀਆਂ ਹਨ। ਲੇਸ ਵਰਕ ਡਰੈੱਸ ਨਾ ਸਿਰਫ ਬਾਹਰੀ ਸੁੰਦਰਦਾ ਵਧਾਉਂਦੀ ਹੈ ਸਗੋਂ ਆਤਮਵਿਸ਼ਵਾਸ ਅਤੇ ਪਰਸਨੈਲਿਟੀ ਨੂੰ ਵੀ ਬੂਸਟ ਕਰਦੀ ਹੈ। ਇਹੋ ਕਾਰਨ ਹੈ ਕਿ ਅੱਜ ਦੀਆਂ ਮੁਟਿਆਰਾਂ ਇਸਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ ਅਤੇ ਫੈਸ਼ਨ ਇੰਡਸਟਰੀ ਵਿਚ ਲੇਸ ਡਿਜ਼ਾਈਨ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ।
