ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਲਾਂਗ ਫਰਾਕ
Thursday, Nov 06, 2025 - 11:01 AM (IST)
ਵੈੱਬ ਡੈਸਕ- ਅੱਜ-ਕੱਲ ਫ਼ੈਸ਼ਨ ਦੀ ਦੁਨੀਆ ’ਚ ਲਾਂਗ ਫਰਾਕ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈ ਹੈ। ਜੀਨਸ-ਟਾਪ, ਸਕਰਟ-ਟਾਪ ਜਾਂ ਸ਼ਾਰਟ ਟਾਪ ਵਰਗੀਆਂ ਡਰੈੱਸਾਂ ਦੇ ਮੁਕਾਬਲੇ ਮੁਟਿਆਰਾਂ ਨੂੰ ਫਰਾਕ ਵਧੇਰੇ ਭਰਪੂਰ ਅਤੇ ਆਕਰਸ਼ਕ ਲੱਗਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੌਕਿਆਂ ’ਤੇ ਮੁਟਿਆਰਾਂ ਫਰਾਕ ’ਚ ਹੀ ਨਜ਼ਰ ਆਉਂਦੀਆਂ ਹਨ। ਫਰਾਕ ਸ਼ਾਰਟ, ਮੀਡੀਅਮ ਅਤੇ ਲਾਂਗ 3 ਟਾਈਪ ’ਚ ਆਉਂਦੀਆਂ ਹਨ ਪਰ ਲਾਂਗ ਫਰਾਕ ਦਾ ਟਰੈਂਡ ਖਾਸ ਤੌਰ ’ਤੇ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮੁਟਿਆਰਾਂ ਨੂੰ ਸਟਾਈਲਿਸ਼, ਅਟਰੈਕਟਿਵ ਅਤੇ ਰਾਇਲ ਲੁਕ ਦਿੰਦੀ ਹੈ। ਦਿਸਣ ’ਚ ਲਾਂਗ ਗਾਊਨ ਵਰਗੀ ਲੱਗਣ ਵਾਲੀ ਇਹ ਡਰੈੱਸ ਹਰ ਉਮਰ ਦੀਆਂ ਮੁਟਿਆਰਾਂ ਨੂੰ ਸੂਟ ਕਰਦੀ ਹੈ।
ਲਾਂਗ ਫਰਾਕ ਪਲੇਨ ਅਤੇ ਪ੍ਰਿੰਟਿਡ ਦੋਵਾਂ ਵੈਰਾਇਟੀਆਂ ’ਚ ਉਪਲੱਬਧ ਹੁੰਦੀ ਹੈ। ਪਲੇਨ ਲਾਂਗ ਫਰਾਕ ਮੁਟਿਆਰਾਂ ਅਤੇ ਔਰਤਾਂ ਨੂੰ ਰਾਇਲ ਅਤੇ ਐਲੀਗੈਂਟ ਲੁਕ ਦਿੰਦੀ ਹੈ, ਜਦੋਂ ਕਿ ਪ੍ਰਿੰਟਿਡ ਫਰਾਕ- ਖਾਸ ਕਰ ਕੇ ਫਲੋਰਲ ਪ੍ਰਿੰਟ, ਡਾਟ ਪ੍ਰਿੰਟ ਜਾਂ ਮਲਟੀਕਲਰ ਫਲਾਵਰ ਪ੍ਰਿੰਟ ਮੁਟਿਆਰਾਂ ਨੂੰ ਫਰੈੱਸ਼ ਅਤੇ ਕਿਊਟ ਲੁਕ ਦਿੰਦੀ ਹੈ। ਇਹ ਫਰਾਕ ਸ਼ਾਪਿੰਗ, ਆਊਟਿੰਗ, ਪਿਕਨਿਕ ਜਾਂ ਕੈਜ਼ੂਅਲ ਪਾਰਟੀਆਂ ਲਈ ਪ੍ਰਫੈਕਟ ਹਨ। ਪਹਿਲਾਂ ਮੁਟਿਆਰਾਂ ਸਿੰਪਲ ਜਾਂ ਫਰੀ-ਫਲੋਇੰਗ ਫਰਾਕ ਪਸੰਦ ਕਰਦੀਆਂ ਸਨ ਪਰ ਹੁਣ ਮਾਰਕੀਟ ’ਚ ਨਵੇਂ ਡਿਜ਼ਾਈਨਾਂ ਦੀ ਭਰਮਾਰ ਕਾਰਨ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਿਊ ਟਰੈਂਡੀ ਡਿਜ਼ਾਈਨ ਦੀਆਂ ਲਾਂਗ ਫਰਾਕਾਂ ਪਸੰਦ ਆ ਰਹੀਆਂ ਹਨ।
ਡਿਜ਼ਾਈਨਰ ਸਲੀਵਜ਼, ਨੈੱਕਲਾਈਨ, ਝਾਲਰ, ਟੀਅਰਸ, ਫਰਿਲਸ, ਕੱਟ ਆਊਟ, ਬਾਲ ਸ਼ੇਪ, ਹਾਈ ਲੋਅ ਜਾਂ ਹੈਂਕਰਚੀਫ ਹੇਮਲਾਈਨ ਵਰਗੀ ਵੈਰਾਇਟੀ ਨੇ ਫਰਾਕ ਨੂੰ ਹੋਰ ਆਕਰਸ਼ਕ ਬਣਾ ਦਿੱਤਾ ਹੈ। ਫਰਾਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਨੂੰ ਹਰ ਮੌਕੇ ’ਤੇ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਦਿਸਣ ’ਚ ਸਟਾਈਲਿਸ਼ ਹੋਣ ਦੇ ਨਾਲ-ਨਾਲ ਇਹ ਪਹਿਨਣ ’ਚ ਬੇਹੱਦ ਆਰਾਮਦਾਇਕ ਹੁੰਦੀ ਹੈ।
ਮੁਟਿਆਰਾਂ ਇਸ ਨੂੰ ਪੂਰਾ ਦਿਨ ਲਾਂਗ ਡਰਾਈਵ, ਟਰੈਵਲ ਜਾਂ ਘੁੰਮਣ-ਫਿਰਣ ’ਚ ਬੇਝਿਜਕ ਪਹਿਨ ਸਕਦੀਆਂ ਹਨ। ਰੰਗਾਂ ਦੀ ਗੱਲ ਕਰੀਏ ਤਾਂ ਆਰੇਂਜ, ਵ੍ਹਾਈਟ, ਆਫ-ਵ੍ਹਾਈਟ, ਯੈਲੋ, ਬਲਿਊ, ਗਰੀਨ ਵਰਗੇ ਬ੍ਰਾਈਟ ਸ਼ੇਡਸ ਪਾਪੁਲਰ ਹਨ। ਕੁਝ ਫਰਾਕ ’ਚ ਮਲਟੀਕਲਰ ਫਲੋਰਲ ਪ੍ਰਿੰਟ ਹੁੰਦੇ ਹਨ, ਜੋ ਲੁਕ ਨੂੰ ਹੋਰ ਸੁੰਦਰ ਬਣਾਉਂਦੇ ਹਨ।
ਇਨ੍ਹਾਂ ਦੇ ਨਾਲ ਲੁਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਇਸਤੇਮਾਲ ਕਰਦੀਆਂ ਹਨ। ਬੈਗ, ਸਕਾਰਫ, ਸ਼ਰੱਘ, ਘੜੀ ਅਤੇ ਸਨਗਲਾਸਿਜ਼ ਆਮ ਹਨ। ਜਿਊਲਰੀ ’ਚ ਈਅਰਰਿੰਗਸ, ਲਾਂਗ ਚੇਨ, ਸਟੱਡਸ, ਟਾਪਰਜ਼, ਬ੍ਰੈਸਲੇਟ ਅਤੇ ਨੈੱਕਲੇਸ ਪਸੰਦ ਕੀਤੀਆਂ ਜਾਂਦੀਆਂ ਹਨ, ਜੋ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਬਣਾਉਂਦੇ ਹਨ। ਫੁਟਵੀਅਰ ’ਚ ਐਂਕਲ ਲੈਂਥ ਬੂਟਸ, ਸੈਂਡਲ, ਹਾਈ ਹੀਲਜ਼, ਬੈਲੀ, ਸਲਿਪਰਜ਼ ਜਾਂ ਜੁੱਤੀ ਸਟਾਈਲ ਕੀਤੀ ਜਾਂਦੀ ਹੈ, ਜੋ ਓਵਰਆਲ ਲੁਕ ਨੂੰ ਖੂਬਸੂਰਤ ਅਤੇ ਪ੍ਰਫੈਕਟ ਬਣਾਉਂਦੀਆਂ ਹਨ।
ਲਾਂਗ ਫਰਾਕ ਨਾ ਸਿਰਫ ਫੈਸ਼ਨੇਬਲ ਹੈ, ਸਗੋਂ ਵਰਸੇਟਾਇਲ ਅਤੇ ਕੰਫਰਟੇਬਲ ਵੀ ਹੈ। ਇਹ ਮੁਟਿਆਰਾਂ ਦੀ ਪਰਸਨੈਲਿਟੀ ਨੂੰ ਨਿਖਾਰਦੀ ਹੈ ਅਤੇ ਹਰ ਸੀਜ਼ਨ ’ਚ ਟਰੈਂਡ ’ਚ ਬਣੀ ਰਹਿੰਦੀ ਹੈ।
