ਮੁਟਿਆਰਾਂ ਨੂੰ ਟਰੈਡੀਸ਼ਨਲ ਲੁਕ ਦੇ ਰਹੇ ਹਨ ‘ਧੋਤੀ-ਸੂਟ’
Tuesday, Nov 18, 2025 - 09:43 AM (IST)
ਵੈੱਬ ਡੈਸਕ- ਅੱਜ ਦੇ ਫੈਸ਼ਨ ਦੇ ਦੌਰ ’ਚ ਜਿਥੇ ਵੈਸਟਰਨ ਡਰੈੱਸ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ, ਉਥੇ ਭਾਰਤੀ ਪਹਿਰਾਵੇ ਦਾ ਜਲਵਾ ਵੀ ਬਰਕਰਾਰ ਹੈ। ਇਨ੍ਹਾਂ ਵਿਚ ਮੁਟਿਆਰਾਂ ਨੂੰ ਸਿੰਪਲ ਸੂਟ ਤੋਂ ਲੈ ਕੇ ਸਾੜ੍ਹੀ ਤੇ ਲਹਿੰਗਾ-ਚੋਲੀ ਵਿਚ ਜ਼ਿਆਦਾਤਰ ਦੇਖਿਆ ਜਾ ਸਕਦਾ ਹੈ। ਉਥੇ ਸੂਟ ਵਿਚ ਅੱਜਕੱਲ ਮੁਟਿਆਰਾਂ ਅਤੇ ਔਰਤਾਂ ਨੂੰ ਧੋਤੀ-ਸੂਟ ਬਹੁਤ ਪਸੰਦ ਆ ਰਹੇ ਹਨ। ਧੋਤੀ-ਸੂਟ ਮੁਟਿਆਰਾਂ ਨੂੰ ਨਾ ਸਿਰਫ ਟਰੈਡੀਸ਼ਨਲ ਲੁਕ ਦਿੰਦਾ ਹੈ, ਸਗੋਂ ਸਟਾਈਲਿਸ਼ ਅਤੇ ਗ੍ਰੇਸਫੁੱਲ ਅੰਦਾਜ਼ ਵੀ ਪ੍ਰਦਾਨ ਕਰਦਾ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਮੰਗਣੀ, ਮਹਿੰਦੀ ਅਤੇ ਵਿਆਹਾਂ ਵਿਚ ਧੋਤੀ-ਸੂਟ ਵਿਚ ਨਜ਼ਰ ਆਉਂਦੀਆਂ ਹਨ। ਧੋਤੀ-ਸੂਟ ਭਾਰਤੀ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਹਮੇਸ਼ਾ ਤੋਂ ਰਿਹਾ ਹੈ। ਮਾਰਕੀਟ ਵਿਚ ਕਈ ਤਰ੍ਹਾਂ ਦੇ ਸੂਟ ਜਿਵੇਂ ਅਨਾਰਕਲੀ, ਪਲਾਜ਼ੋ, ਸ਼ਰਾਰਾ, ਪਟਿਆਲਾ, ਨਾਇਰਾ ਆਦਿ ਮੁਹੱਈਆ ਹੋਣ ਤੋਂ ਬਾਅਦ ਵੀ ਮੁਟਿਆਰਾਂ ਵਿਚ ਧੋਤੀ-ਸੂਟ ਦਾ ਕ੍ਰੇਜ਼ ਸਭ ਤੋਂ ਉੱਪਰ ਹੈ। ਇਹ ਪੰਜਾਬੀ ਕਲਚਰ ਤੋਂ ਪ੍ਰੇਰਿਤ ਹੋਣ ਦੇ ਨਾਲ-ਨਾਲ ਮਾਡਰਨ ਟਚ ਵੀ ਦਿੰਦਾ ਹੈ।
ਮਾਰਕੀਟ ਵਿਚ ਧੋਤੀ-ਸੂਟ ਕਈ ਵੈਰਾਇਟੀਆਂ ’ਚ ਮੁਹੱਈਆ ਹਨ ਜਿਨ੍ਹਾਂ ਵਿਚ ਲਾਈਟਵੇਟ ਅਤੇ ਸਿੰਪਲ ਧੋਤੀ-ਸੂਟ ਰੋਜ਼ਾਨਾ ਕਾਲਜ ਜਾਂ ਕੈਜੂਅਲ ਪਾਰਟੀ ਲਈ ਪਰਫੈਕਟ ਹਨ ਅਤੇ ਹੈਵੀ ਐਂਬ੍ਰਾਇਡਰੀ, ਗੋਟਾ-ਪੱਟੀ, ਜਰੀ ਵਰਕ ਅਤੇ ਸੀਕਵੈਂਸ ਵਾਲੇ ਧੋਤੀ-ਸੂਟ ਮਹਿੰਦੀ, ਲੇਡੀ ਸੰਗੀਤ, ਰਿੰਗ ਸੈਰੇਮਨੀ ਅਤੇ ਰਿਸੈਪਸ਼ਨ ਵਰਗੇ ਖਾਸ ਮੌਕਿਆਂ ’ਤੇ ਬੈਸਟ ਹਨ। ਨਵੇਂ-ਨਵੇਂ ਬ੍ਰਾਈਡਲ ਕੁਲੈਕਸ਼ਨ ਵਿਚ ਵੀ ਧੋਤੀ-ਸੂਟ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਧੋਤੀ-ਸੂਟ ਵਿਚ ਤਿੰਨ ਕੁੜਤੀਆਂ (ਟਾਪ), ਧੋਤੀ (ਬਾਟਮ) ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਕੁੜਤੀ ਸ਼ਾਟ ਲੈਂਥ, ਫਰਾਕ ਸਟਾਈਲ, ਏ-ਲਾਈਨ ਜਾਂ ਸਟ੍ਰੇਟ ਕੱਟ ਵਿਚ ਆਉਂਦੀ ਹੈ। ਧੋਤੀ ਵਿਚ ਫਰੰਟ ਪਲੇਟਸ, ਸਾਈਡ ਪਲੇਟਸ ਜਾਂ ਡਬਲ ਲੇਅਰ ਡਿਜ਼ਾਈਨ ਟਰੈਂਡ ਵਿਚ ਹਨ। ਦੁਪੱਟੇ ’ਤੇ ਲੇਸ, ਗੋਟਾ ਜਾਂ ਹੈਵੀ ਬਾਰਡਰ ਵਰਕ ਇਸਨੂੰ ਹੋਰ ਆਕਰਸ਼ਕ ਬਣਾਉਂਦੇ ਹਨ।
ਧੋਤੀ-ਸੂਟ ਦੇ ਨਾਲ ਆਪਣੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਪਰਾਂਦੇ ਵਾਲੀ ਗੁੱਤ, ਖੁੱਲ੍ਹੇ ਵਾਲ, ਲੋਅ ਬਨ ਜਾਂ ਮੇਸੀ ਬਨ ਬੇਹੱਦ ਸੂਟ ਕਰਦੇ ਹਨ। ਫੁੱਟਵੀਅਰ ਵਿਚ ਪੰਜਾਬੀ ਜੁੱਤੀ ਟਰੈਡੀਸ਼ਨਲ ਲੁਕ ਦਿੰਦੀ ਹੈ, ਉਥੇ ਹਾਈ ਹੀਲਸ ਜਾਂ ਬਲਾਕ ਹੀਲ ਸੈਂਡਲ ਮਾਡਰਨ ਟਚ ਜੋੜਦੇ ਹਨ। ਇਸਦੇ ਨਾਲ ਹੀ ਆਕਸੀਡਾਈਜਡ ਜਾਂ ਗੋਲਡਨ ਝੁਮਕੇ, ਮਾਂਗਟੀਕਾ, ਚੂੜੀਆਂ ਅਤੇ ਮੈਚਿੰਗ ਕਲਚ ਬੈਗ ਲੁਕ ਨੂੰ ਕੰਪਲੀਟ ਕਰਦੇ ਹਨ। ਧੋਤੀ-ਸੂਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਸੂਟ ਕਰਦਾ ਹੈ ਅਤੇ ਕੰਫਰਟ ਦੇ ਨਾਲ-ਨਾਲ ਰਾਇਲ ਲੁਕ ਵੀ ਦਿੰਦਾ ਹੈ। ਇਹੋ ਕਾਰਨ ਹੈ ਕਿ ਇਸ ਦਾ ਟਰੈਂਡ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਭਾਵੇਂ ਫੈਕਟਿਵ ਸੀਜ਼ਨ ਹੋਵੇ ਜਾਂ ਵਿਆਹ ਦਾ ਮੌਸਮ, ਧੋਤੀ-ਸੂਟ ਹਰ ਵਾਰ ਮੁਟਿਆਰਾਂ ਨੂੰ ਸਪੈਸ਼ਲ ਫੀਲ ਕਰਵਾਉਂਦਾ ਹੈ।
