ਮੁਟਿਆਰਾਂ ਨੂੰ ਯੂਨੀਕ ਲੁਕ ਦੇ ਰਹੀਆਂ ਹਾਈ ਐਂਡ ਲੋਅ ਹੇਮਲਾਈਨ ਡਰੈੱਸਾਂ
Monday, Nov 17, 2025 - 10:01 AM (IST)
ਵੈੱਬ ਡੈਸਕ- ਅੱਜਕੱਲ੍ਹ ਫ਼ੈਸ਼ਨ ਦੀ ਦੁਨੀਆ ’ਚ ਹਾਈ ਐਂਡ ਲੋਅ ਹੇਮਲਾਈਨ ਵਾਲੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ਦੀਆਂ ਪਸੰਦੀਦਾ ਡਰੈੱਸਾਂ ਬਣ ਚੁੱਕੀਆਂ ਹਨ। ਇਹ ਡਿਜ਼ਾਈਨ ਨਾ ਸਿਰਫ ਉਨ੍ਹਾਂ ਨੂੰ ਯੂਨੀਕ ਲੁਕ ਦਿੰਦਾ ਹੈ, ਸਗੋਂ ਇੰਡੀਅਨ ਅਤੇ ਵੈਸਟਰਨ ਦੋਵਾਂ ਸਟਾਈਲਾਂ ’ਚ ਬੇਹੱਦ ਟਰੈਂਡੀ ਲੱਗਦਾ ਹੈ। ਭਾਵੇਂ ਕੈਜ਼ੂਅਲ ਆਊਟਿੰਗ ਹੋਵੇ ਜਾਂ ਸਪੈਸ਼ਲ ਆਕੇਜ਼ਨ, ਇਹ ਡਰੈੱਸਾਂ ਹਰ ਮੌਕੇ ’ਤੇ ਫਿਟ ਬੈਠਦੀਆਂ ਹਨ। ਡਿਜ਼ਾਈਨਰ ਕੱਪੜਿਆਂ ਦੀ ਵਧਦੀ ਲੋਕਪ੍ਰਿਯਤਾ ਦਾ ਮੁੱਖ ਕਾਰਨ ਇਹੀ ਹੈ ਕਿ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਐਂਬ੍ਰਾਇਡਰੀ, ਕੱਟ ਵਰਕ ਅਤੇ ਡਿਜ਼ਾਈਨਰ ਸਲੀਵਜ਼ ਵਾਲੀਆਂ ਡਰੈੱਸਾਂ ਨੂੰ ਤਰਜੀਹ ਦੇ ਰਹੀਆਂ ਹਨ। ਹਾਈ ਐਂਡ ਲੋਅ ਹੇਮਲਾਈਨ ਇਸ ਟਰੈਂਡ ਦਾ ਹਿੱਸਾ ਹੈ, ਜੋ ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਦਿੰਦੀ ਹੈ।

ਇੰਡੀਅਨ ਲੁਕ ’ਚ ਹਾਈ ਐਂਡ ਲੋਅ ਹੇਮਲਾਈਨ ਵਾਲੇ ਸੂਟ, ਲਹਿੰਗਾ-ਚੋਲੀ, ਗਾਊਨ ਅਤੇ ਅਨਾਰਕਲੀ ਸੂਟ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਡਰੈੱਸਾਂ ਰਿਵਾਇਤੀ ਨੂੰ ਮਾਡਰਨ ਟੱਚ ਦਿੰਦੀਆਂ ਹਨ, ਜਿਸ ਨਾਲ ਮੁਟਿਆਰਾਂ ਨੂੰ ਤਿਓਹਾਰਾਂ, ਵਿਆਹਾਂ ਜਾਂ ਫੈਮਿਲੀ ਫੰਕਸ਼ਨਾਂ ’ਚ ਪਹਿਨਣ ’ਤੇ ਖਾਸ ਲੁਕ ਮਿਲਦਾ ਹੈ। ਵੈਸਟਰਨ ਸਟਾਈਲ ’ਚ ਟਾਪਸ, ਮਿਡੀ, ਫਰਾਕ ਅਤੇ ਪਾਰਟੀ ਵੀਅਰ ਗਾਊਨ ’ਚ ਇਹ ਡਿਜ਼ਾਈਨ ਟਰੈਂਡ ਕਰ ਰਿਹਾ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਤੇ ਔਰਤਾਂ ਤੱਕ, ਸਾਰੇ ਇਸ ਸਟਾਈਲ ਨੂੰ ਅਪਣਾ ਕੇ ਸਟਾਈਲਿਸ਼ ਦਿਸਣਾ ਚਾਹੁੰਦੀਆਂ ਹਨ। ਹੁਣ ਸਿੰਪਲ ਕੁੜਤੀ ਜਾਂ ਸਾੜ੍ਹੀ ਤੋਂ ਹਟ ਕੇ ਔਰਤਾਂ ਵੀ ਇਨ੍ਹਾਂ ਡਰੈੱਸਾਂ ’ਚ ਖੁਦ ਨੂੰ ਸਟਾਈਲ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਟਰੈਂਡ ਦੀ ਖਾਸੀਅਤ ਇਹ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਸੂਟ ਕਰਦਾ ਹੈ।
ਹਾਈ ਹੇਮਲਾਈਨ ਪੈਰਾਂ ਨੂੰ ਲੰਮਾ ਵਿਖਾਉਂਦੀ ਹੈ, ਜਦੋਂ ਕਿ ਲੋਅ ਹੇਮਲਾਈਨ ਗਰੇਸ ਜੋੜਦੀ ਹੈ। ਮੁਟਿਆਰਾਂ ਇਸ ਨੂੰ ਕੈਜ਼ੂਅਲ ਡੇ ਆਊਟ, ਪਾਰਟੀ ਜਾਂ ਫੈਸਟੀਵਲ ’ਚ ਪਹਿਨਣਾ ਪਸੰਦ ਕਰਦੀਆਂ ਹਨ। ਡਿਜ਼ਾਈਨਰ ਇਸ ਨੂੰ ਫਲੋਰਲ ਪ੍ਰਿੰਟ, ਸੀਕਵਿਨ ਵਰਕ, ਲੈਸ ਡਿਟੇਲਿੰਗ ਅਤੇ ਨਾਨ-ਸਿਮੈਟਰੀਕਲ ਕੱਟਸ ਦੇ ਨਾਲ ਪੇਸ਼ ਕਰ ਰਹੇ ਹਨ, ਜੋ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਇਨ੍ਹਾਂ ਦੇ ਨਾਲ ਲੁਕ ਨੂੰ ਕੰਪਲੀਟ ਕਰਨ ਲਈ ਅਸੈਸਰੀਜ਼ ਦੀ ਸਹੀ ਚੋਣ ਜ਼ਰੂਰੀ ਹੈ। ਇੰਡੀਅਨ ਡਰੈੱਸਾਂ ਦੇ ਨਾਲ ਮੁਟਿਆਰਾਂ ਹੈਵੀ ਜਿਊਲਰੀ ਜਿਵੇਂ ਝੁਮਕੇ, ਚੋਕਰ ਨੈਕਲੇਸ ਜਾਂ ਮਾਂਗ ਟਿੱਕਾ ਸਟਾਈਲ ਕਰਨਾ ਪਸੰਦ ਕਰਦੀਆਂ ਹਨ, ਜੋ ਟ੍ਰੈਡੀਸ਼ਨਲ ਚਾਰਮ ਵਧਾਉਂਦਾ ਹੈ। ਉੱਥੇ ਹੀ, ਵੈਸਟਰਨ ਵੀਅਰ ’ਚ ਮਿਨੀਮਲ ਜਿਊਲਰੀ ਜਿਵੇਂ ਬ੍ਰੈਸਲੇਟ, ਸਟੱਡਜ਼, ਈਅਰ-ਰਿੰਗਸ ਜਾਂ ਡੈਲੀਕੇਟ ਨੈਕਲੇਸ ਪਸੰਦ ਕੀਤੇ ਜਾ ਰਹੇ ਹਨ।
ਫੁੱਟਵੀਅਰ ’ਚ ਇੰਡੀਅਨ ਆਊਟਫਿਟ ਨਾਲ ਜੁੱਤੀ, ਕੋਲਹਾਪੁਰੀ ਜਾਂ ਹਾਈ ਹੀਲਜ਼ ਟਰੈਂਡ ’ਚ ਹਨ, ਜਦੋਂ ਕਿ ਵੈਸਟਰਨ ਲੁਕ ਲਈ ਸੈਂਡਲ, ਬੈਲੀ ਜਾਂ ਫਲੈਟਸ ਪਰਫੈਕਟ ਲੁਕ ਦਿੰਦੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਸਾਈਡ ਬ੍ਰੇਡ, ਹਾਈ ਬੰਨ ਜਾਂ ਲੋਅ ਪੋਨੀਟੇਲ ਇਨ੍ਹਾਂ ਦੇ ਨਾਲ ਹਰ ਸਟਾਈਲ ਚਾਰ ਚੰਨ ਲਾਉਂਦਾ ਹੈ। ਮੇਕਅਪ ’ਚ ਨਿਊਡ ਲਿਪਸ, ਸਮੋਕੀ ਆਈਜ਼ ਜਾਂ ਬੋਲਡ ਰੈੱਡ ਲਿਪਸ ਦੇ ਨਾਲ ਗਲੋਇੰਗ ਸਕਿਨ ਮੁਟਿਆਰਾਂ ਨੂੰ ਅਤੇ ਗਾਰਜੀਅਸ ਬਣਾਉਂਦੀ ਹੈ। ਇਹ ਟਰੈਂਡ ਨਾ ਸਿਰਫ ਫ਼ੈਸ਼ਨ ਸਟੇਟਮੈਂਟ ਹੈ, ਸਗੋਂ ਆਤਮਵਿਸ਼ਵਾਸ ਦਾ ਪ੍ਰਤੀਕ ਵੀ ਹੈ। ਹਾਈ ਐਂਡ ਲੋਅ ਹੇਮਲਾਈਨ ਡਰੈੱਸ ਮੁਟਿਆਰਾਂ ਨੂੰ ਹਰ ਜਗ੍ਹਾ ਸਪੈਸ਼ਲ ਫੀਲ ਕਰਵਾਉਂਦੀ ਹੈ।
