ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ‘ਮਲਟੀ ਕਲਰ ਕੋ-ਆਰਡ ਸੈੱਟ’
Thursday, Nov 13, 2025 - 09:51 AM (IST)
ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਕੋ-ਆਰਡ ਸੈੱਟ ਦਾ ਟਰੈਂਡ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਹੋ ਕਾਰਨ ਹੈ ਿਕ ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੇ ਕੋ-ਆਰਡ ਸੈੱਟ ਵਿਚ ਨਜ਼ਰ ਆ ਰਹੀਆਂ ਹਨ। ਕੋ-ਆਰਡ ਸੈੱਟ ਮੁਟਿਆਰਾਂ ਅਤੇ ਔਰਤਾਂ ਨੂੰ ਇਸ ਕਦਰ ਪਸੰਦ ਆ ਰਹੇ ਹਨ ਕਿ ਉਹ ਇਨ੍ਹਾਂ ਨੂੰ ਹਰ ਮੌਕੇ ’ਤੇ ਖਾਸ ਮੌਕਿਆਂ ਤੋਂ ਲੈ ਕੇ ਕੈਜੂਅਲ ਆਊਟਿੰਗ ਤੱਕ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਪਲੇਨ, ਐਂਬ੍ਰਾਇਡਰੀ ਵਰਕ, ਲੇਸ ਵਰਕ ਅਤੇ ਪ੍ਰਿੰਟਿਡ ਵੈਰਾਇਟੀ ਦੇ ਕੋ-ਆਰਡ ਸੈੱਟ ਵਿਚ ਦੇਖਿਆ ਜਾ ਸਕਦਾ ਹੈ। ਕਲਰ ਦੀ ਗੱਲ ਕਰੀਏ ਤਾਂ ਮੁਟਿਆਰਾਂ ਸਿੰਗਲ ਕਲਰ, ਡਬਲ ਕਲਰ ਦੇ ਨਾਲ-ਨਾਲ ਮਲਟੀ ਕਲਰ ਦੇ ਕੋ-ਆਰਡ ਸੈੱਟ ਨੂੰ ਵੀ ਖੂਬ ਪਸੰਦ ਕਰ ਰਹੀਆਂ ਹਨ। ਮਲਟੀ ਕਲਰ ਕੋ-ਆਰਡ ਸੈੱਟ ਦਾ ਕ੍ਰੇਜ਼ ਮੁਟਿਆਰਾਂ ਤੇ ਔਰਤਾਂ ਵਿਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਨ੍ਹਾਂ ਦਾ ਮਲਟੀ ਕਲਰ ਉਨ੍ਹਾਂ ਨੂੰ ਹੋਰ ਡਰੈੱਸਾਂ ਨਾਲੋਂ ਵੱਖ ਬਣਾਉਂਦਾ ਹੈ। ਮਲਟੀ ਕਲਰ ਕੋ-ਆਰਡ ਵੱਖ-ਵੱਖ ਪ੍ਰਿੰਟ ਵਿਚ ਆਉਂਦੇ ਹਨ ਜਿਨ੍ਹਾਂ ਵਿਚ ਡਾਟ ਪ੍ਰਿੰਟ, ਲਾਈਨ ਪ੍ਰਿੰਟ, ਫਲਾਵਰ ਪ੍ਰਿੰਟ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਪ੍ਰਿੰਟ ਸ਼ਾਮਲ ਹਨ। ਇਹ ਪ੍ਰਿੰਟ ਇਨ੍ਹਾਂ ਸੈੱਟਾਂ ਵਿਚ ਚਾਰ ਚੰਨ ਲਗਾਉਂਦੇ ਹਨ ਅਤੇ ਮੁਟਿਆਰਾਂ ਦੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ।
ਇਸ ਤਰ੍ਹਾਂ ਦੇ ਕੋ-ਆਰਡ ਸੈੱਟ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਨੂੰ ਵੀ ਖੂਬ ਪਸੰਦ ਆ ਰਹੇ ਹਨ। ਮੁਟਿਆਰਾਂ ਇਨ੍ਹਾਂ ਨੂੰ ਸ਼ਾਪਿੰਗ, ਪਿਕਨਿਕ, ਆਊਟਿੰਗ ਤੋਂ ਲੈ ਕੇ ਦਫਤਰ ਜਾਣ ਲਈ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਕੋ-ਆਰਡ ਸੈੱਟ ਮੁਟਿਆਰਾਂ ਦੀ ਪਹਿਲੀ ਚੁਆਇਸ ਬਣੇ ਹੋਏ ਹਨ ਕਿਉਂਕਿ ਮਲਟੀ ਕਲਰ ਉਨ੍ਹਾਂ ਨੂੰ ਕੂਲ, ਸਟਾਈਲਿਸ਼, ਟਰੈਂਡੀ ਅਤੇ ਮਾਡਰਨ ਲੁਕ ਦਿੰਦੇ ਹਨ। ਕੋ-ਆਰਡ ਸੈੱਟ ਦੀ ਇਕ ਹੋਰ ਖਾਸੀਅਤ ਹੈ ਕਿ ਇਨ੍ਹਾਂ ਵਿਚ ਮੁਟਿਆਰਾਂ ਨੂੰ ਕਈ ਸਾਰੇ ਰੰਗ ਇਕ ਹੀ ਸੈੱਟ ਵਿਚ ਮਿਲਦੇ ਹਨ। ਇਸਦੇ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਸਟਾਈਲ ਕਰਨਾ ਇਸ ਲਈ ਵੀ ਪਸੰਦ ਕਰਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਉਹ ਤਰ੍ਹਾਂ-ਤਰ੍ਹਾਂ ਦੀ ਅਸੈੱਸਰੀਜ਼ ਨੂੰ ਮੈਚ ਕਰ ਸਕਦੀਆਂ ਹਨ।
ਮਲਟੀ ਕਲਰ ਕੋ-ਆਰਡ ਸੈੱਟ ਨਾਲ ਮੁਟਿਆਰਾਂ ਕਿਸੇ ਵੀ ਰੰਗ ਦੀ ਅਸੈੱਸਰੀਜ਼ ਜਿਵੇਂ ਬੈਗ, ਹੇਅਰ ਅਸੈੱਸਰੀਜ਼, ਵਾਚ, ਸਕਾਰਫ, ਕੈਪ, ਸਨਗਲਾਸਿਜ਼ ਆਦਿ ਨੂੰ ਸਟਾਈਲ ਕਰ ਸਕਦੀਆਂ ਹਨ। ਜਿਊਲਰੀ ਦੀ ਗੱਲ ਕਰੀਏ ਤਾਂ ਕੋ-ਆਰਡ ਸੈੱਟ ਨਾਲ ਮੁਟਿਆਰਾਂ ਨੂੰ ਮਿਨੀਮਲ ਜਿਊਲਰੀ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵਿਚ ਲਾਂਗ ਚੇਨ, ਏਅਰਰਿੰਗਸ, ਸਟੱਡਸ, ਹੂਪਸ, ਬ੍ਰੇਸਲੇਟ, ਚੇਨ ਆਦਿ ਸ਼ਾਮਲ ਹਨ ਜੋ ਮੁਟਿਆਰਾਂ ਇਨ੍ਹਾਂ ਸੈੱਟ ਨਾਲ ਪਸੰਦ ਕਰਦੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਤਰ੍ਹਾਂ-ਤਰ੍ਹਾਂ ਦੇ ਸ਼ੂਜ, ਸੈਂਡਲ, ਹੀਲਸ, ਫਲੈਟਸ ਆਦਿ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਬਾਲੀਵੁੱਡ ਅਭਿਨੇਤਰੀਆਂ ਤੋਂ ਲੈ ਕੇ ਮਾਡਲਾਂ ਅਤੇ ਆਮ ਮੁਟਿਆਰਾਂ ਵੀ ਇਨ੍ਹਾਂ ਕੋ-ਆਰਡ ਸੈੱਟਾਂ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ਕੋ-ਆਰਡ ਸੈੱਟ ਉਨ੍ਹਾਂ ਨੂੰ ਡਿਫਰੈਂਟ, ਸਟਾਈਲਿਸ਼ ਅਤੇ ਬੇਹੱਦ ਅਟ੍ਰੈਕਟਿਵ ਲੁਕ ਦਿੰਦੇ ਹਨ। ਮਲਟੀ ਕਲਰ ਵੈਰਾਇਟੀ ਕਾਰਨ ਇਹ ਸੈੱਟ ਹਰ ਉਮਰ ਦੀਆਂ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਭਾਵੇਂ ਕੈਜੂਅਲ ਡੇਅ ਹੋਵੇ ਜਾਂ ਸੈਮੀ ਫਾਰਮਲ ਈਵੈਂਟ, ਮਲਟੀ ਕਲਰ ਕੋ-ਆਰਡ ਸੈੱਟ ਹਰ ਥਾਂ ਫਿੱਟ ਬੈਠਦੇ ਹਨ।
