ਲੰਡਨ ਦੇ ਚੈਰਿੰਗ ਸਟੇਸ਼ਨ 'ਤੇ ਬੰਬ ਦੀ ਖਬਰ ਮਿਲਣ ਮਗਰੋਂ ਕਰਵਾਇਆ ਗਿਆ ਖਾਲੀ

06/22/2018 1:18:10 PM

ਲੰਡਨ (ਬਿਊਰੋ)— ਸੈਂਟਰਲ ਲੰਡਨ ਦੇ ਚੈਰਿੰਗ ਸਟੇਸ਼ਨ 'ਤੇ ਸੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਸ਼ਖਸ ਰੇਲਵੇ ਟਰੇਕ 'ਤੇ ਆ ਗਿਆ। ਉਸ ਸ਼ਖਸ ਨੇ ਆਪਣੇ ਕੋਲ ਬੰਬ ਹੋਣ ਦਾ ਦਾਅਵਾ ਕੀਤਾ। ਉਸ ਦੀ ਗੱਲ ਸੁਣ ਕੇ ਉੱਥੇ ਮੌਜੂਦ ਲੋਕ ਡਰ ਗਏ ਅਤੇ ਉੱਥੇ ਭੱਜ-ਦੌੜ ਦੀ ਸਥਿਤੀ ਪੈਦਾ ਹੋ ਗਈ। ਸੂਚਨਾ ਮਿਲਣ ਮਗਰੋਂ ਪਹੁੰਚੀ ਪੁਲਸ ਨੇ ਤੁਰੰਤ ਪੂਰਾ ਸਟੇਸ਼ਨ ਖਾਲੀ ਕਰਵਾਇਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ।
ਇਸ ਮਗਰੋਂ ਕਾਰਵਾਈ ਕਰਦਿਆਂ ਪੁਲਸ ਨੇ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਹੈ ਕਿ ਜਲਦੀ ਸਟੇਸ਼ਨ ਨੂੰ ਖੋਲ ਦਿੱਤਾ ਜਾਵੇਗਾ। ਬ੍ਰਿਟਿਸ਼ ਟਰਾਂਸਪੋਰਟ ਪੁਲਸ ਦੇ ਬੁਲਾਰੇ ਮੁਤਾਬਕ ਚੈਰਿੰਗ ਕਰਾਸ ਸਟੇਸ਼ਨ 'ਤੇ ਆਪਣੇ ਕੋਲ ਬੰਬ ਹੋਣ ਦੀ ਧਮਕੀ ਦੇਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਅਸੀਂ ਜਲਦੀ ਹੀ ਸਟੇਸ਼ਨ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਾਂ।


Related News