ਕਰਨਾਟਕ ਦੇ ਕਲਬੁਰਗੀ ਹਵਾਈ ਅੱਡੇ ''ਤੇ ਫੈਲੀ ਸਨਸਨੀ, ਮਿਲੀ ਬੰਬ ਦੀ ਧਮਕੀ, ਫਲਾਈਟ ਤੋਂ ਉਤਾਰੇ ਯਾਤਰੀ

Monday, Jun 24, 2024 - 04:05 PM (IST)

ਕਰਨਾਟਕ (ਭਾਸ਼ਾ) - ਕਰਨਾਟਕ ਦੇ ਕਲਬੁਰਗੀ ਹਵਾਈ ਅੱਡੇ 'ਤੇ ਸੋਮਵਾਰ ਨੂੰ ਈਮੇਲ ਰਾਹੀਂ ਬੰਬ ਰੱਖੇ ਹੋਣ ਦੀ ਧਮਕੀ ਮਿਲੀ, ਜਿਸ ਨਾਲ ਏਅਰਪੋਰਟ 'ਤੇ ਸਨਸਨੀ ਫੈਲ ਗਈ। ਬੰਬ ਰੱਖਣ ਦੀ ਧਮਕੀ ਮਿਲਣ ਤੋਂ ਬਾਅਦ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਤੋਂ ਬਾਅਦ ਇਹ ਧਮਕੀ ਫਰਜ਼ੀ ਨਿਕਲੀ। ਪੁਲਸ ਨੇ ਦੱਸਿਆ ਕਿ ਈਮੇਲ ਮਿਲਣ ਤੋਂ ਤੁਰੰਤ ਬਾਅਦ ਬੰਬ ਨਿਰੋਧਕ ਦਸਤੇ ਅਤੇ ਕੁੱਤਿਆਂ ਦੇ ਦਸਤੇ ਨੂੰ ਹਵਾਈ ਅੱਡੇ ਦੀ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ।

ਇਹ ਵੀ ਪੜ੍ਹੋ - ਪੇਪਰ ਲੀਕ ਮਾਮਲੇ ਦੀ ਜਾਂਚ ਲਈ ਨਵਾਦਾ ਪੁੱਜੀ CBI ਟੀਮ 'ਤੇ ਹਮਲਾ, ਵਾਹਨਾਂ ਦੀ ਕੀਤੀ ਭੰਨਤੋੜ, 4 ਲੋਕ ਗ੍ਰਿਫ਼ਤਾਰ

ਕਲਬੁਰਗੀ ਦੇ ਪੁਲਸ ਕਮਿਸ਼ਨਰ ਚੇਤਨ ਆਰ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾਈ ਅੱਡੇ ਦੇ ਡਾਇਰੈਕਟਰ ਚਿਲਕਾ ਮਹੇਸ਼ ਨੂੰ ਅੱਜ ਸਵੇਰੇ ਇੱਕ ਅਣਪਛਾਤੀ ਆਈਡੀ ਤੋਂ ਇੱਕ ਈਮੇਲ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਵਾਈ ਅੱਡੇ ਦੇ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕਲਾਬੁਰਗੀ ਘਰੇਲੂ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਵਾਲੀ ਈਮੇਲ ਦੀ ਸੂਚਨਾ ਮਿਲਣ 'ਤੇ ਅਸੀਂ ਇਕ ਬੰਬ ਨਿਰੋਧਕ ਦਸਤਾ ਭੇਜਿਆ। ਬੈਂਗਲੁਰੂ ਤੋਂ ਆਉਣ ਵਾਲੀ ਫਲਾਈਟ 'ਚ ਸਵਾਰ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਹਵਾਈ ਅੱਡੇ ਦੇ ਸਾਰੇ ਸਟਾਫ਼ ਅਤੇ ਮੁਸਾਫ਼ਰਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਪਰਿਸਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਤਲਾਸ਼ੀ ਮੁਹਿੰਮ ਦੇ ਘੰਟਿਆਂ ਬਾਅਦ ਪੁਲਸ ਨੇ ਘੋਸ਼ਣਾ ਕੀਤੀ ਕਿ ਬੰਬ ਦੀ ਮਿਲੀ ਧਮਕੀ ਜਾਅਲੀ ਸੀ, ਕਿਉਂਕਿ ਤਲਾਸ਼ੀ ਦੌਰਾਨ ਕੋਈ "ਸ਼ੱਕੀ" ਵਸਤੂ ਨਹੀਂ ਮਿਲੀ। ਉਹਨਾਂ ਨੇ ਦੱਸਿਆ, “ਸਵੇਰੇ 6.54 ਵਜੇ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਰਮੀਨਲ ਇਮਾਰਤ ਦੇ ਟਾਇਲਟ ਵਿੱਚ ਪੰਜ ਬੰਬ ਲਗਾਏ ਗਏ ਸਨ। ਅਸੀਂ ਤੁਰੰਤ ਸਰਕਾਰੀ ਤੰਤਰ, ਬੰਬ ਨਿਰੋਧਕ ਦਸਤੇ, ਰਾਜ ਪੁਲਸ, ਕੇਂਦਰੀ ਖੁਫੀਆ ਬਿਊਰੋ ਨੂੰ ਸੂਚਿਤ ਕੀਤਾ ... ਅਸੀਂ ਬੰਬ ਦੇ ਖ਼ਤਰੇ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਵੀ ਕੀਤੀ ਅਤੇ ਤੁਰੰਤ ਸਾਰੇ ਯਾਤਰੀਆਂ ਨੂੰ ਇਮਾਰਤ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਕਿਹਾ, "ਜਿਵੇਂ ਜਹਾਜ਼ ਬੈਂਗਲੁਰੂ ਵਿੱਚ ਉਤਰਿਆ, ਉਸ ਨੂੰ ਇੱਕ ਵੱਖਰੀ ਥਾਂ 'ਤੇ ਲਿਜਾਇਆ ਗਿਆ ਅਤੇ ਸਾਰੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਵੀ ਜਾਂਚ ਕੀਤੀ ਗਈ।" 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News