ਕੇਰਲ ਦੇ ਕਾਲੀਕਟ ਏਅਰਪੋਰਟ 'ਚ ਪਈਆਂ ਭਾਜੜਾਂ, ਜਹਾਜ਼ 'ਚ ਬੰਬ ਦੀ ਧਮਕੀ

Saturday, Jun 22, 2024 - 02:06 PM (IST)

ਨੈਸ਼ਨਲ ਡੈਸਕ : ਕੇਰਲ ਦੇ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਰਵਾਨਾ ਹੋਣ ਵਾਲੀ ਏਅਰ ਅਰੇਬੀਆ ਦੀ ਇਕ ਉਡਾਣ ਵਿਚ ਸ਼ਨੀਵਾਰ ਨੂੰ ਬੰਬ ਹੋਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਉਡਾਣ ਨੂੰ ਰੋਕ ਦਿੱਤਾ ਗਿਆ। ਬੰਬ ਨਿਰੋਧਕ ਦਸਤੇ ਨੇ ਜਹਾਜ਼ ਦੀ ਡੂੰਘਾਈ ਨਾਲ ਜਾਂਚ ਕੀਤੀ, ਜਿਸ ਦੌਰਾਨ ਬੰਬ ਮਿਲਣ ਦੀ ਜਾਣਕਾਰੀ ਫਰਜ਼ੀ ਨਿਕਲੀ। ਇਸ ਘਟਨਾ ਦੀ ਜਾਣਕਾਰੀ ਹਵਾਈ ਅੱਡੇ ਦੇ ਸੂਤਰਾਂ ਵਲੋਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਇੰਦੌਰ ਏਅਰਪੋਰਟ ਨੂੰ ਇਕ ਹਫ਼ਤੇ 'ਚ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਰਜਾਹ ਤੋਂ ਕਾਲੀਕਟ ਆ ਰਹੇ ਯਾਤਰੀਆਂ 'ਚੋਂ ਇਕ ਨੇ ਸੀਟ 'ਤੇ 'ਬੰਬ' ਲਿਖਿਆ ਹੋਇਆ ਨੋਟ ਛੱਡਿਆ ਸੀ, ਜਿਸ 'ਤੇ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਇਕ ਕਰਮਚਾਰੀ ਦੀ ਨਜ਼ਰ ਪੈ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਬੰਬ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਬੰਬ ਨਿਰੋਧਕ ਦਸਤੇ ਨੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਅਧਿਕਾਰੀ ਨੇ ਸਵੇਰੇ ਕਰੀਬ 11 ਵਜੇ ਕਿਹਾ ਕਿ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਇੱਕ ਫਰਜ਼ੀ ਧਮਕੀ ਸੀ। ਨਿਰੀਖਣ ਅਤੇ ਸੁਰੱਖਿਆ ਜਾਂਚ ਹੁਣੇ-ਹੁਣੇ ਸਮਾਪਤ ਹੋਈ ਹੈ। ਅਸੀਂ ਉਡਾਣ ਭਰਨ ਤੋਂ ਪਹਿਲਾਂ ਬੰਬ ਖੋਜਣ ਵਾਲੇ ਦਸਤੇ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਜਹਾਜ਼ ਹੁਣ ਕਰੀਬ ਸ਼ਾਮ 5 ਵਜੇ ਦੇ ਕਰੀਬ ਉਡਾਣ ਭਰੇਗਾ। ਪੁਲਸ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਬ ਦੀ ਧਮਕੀ ਵਾਲੀ ਹਰਕੱਤ ਕਿਸ ਨੇ ਕੀਤੀ ਹੈ। 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News