ਇੰਡੀਗੋ ਦੀ ਫਲਾਈਟ 'ਚ ਬੰਬ ਦੀ ਧਮਕੀ ਨਾਲ ਮਚੀ ਹਫੜਾ-ਦਫੜੀ, ਜਹਾਜ਼ ਦੀ ਖਿੜਕੀ 'ਚੋਂ ਛਾਲਾਂ ਮਾਰਨ ਲੱਗੇ ਯਾਤਰੀ

05/28/2024 10:11:25 AM

ਨਵੀਂ ਦਿੱਲੀ- ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਮੰਗਲਵਾਰ ਯਾਨੀ ਕਿ ਅੱਜ ਵਾਰਾਣਸੀ ਲਈ ਉਡਾਣ ਭਰਨ ਵਾਲੇ 'ਇੰਡੀਗੋ' ਦੇ ਇਕ ਜਹਾਜ਼ 'ਚ ਬੰਬ ਹੋਣ ਦੀ ਧਮਕੀ ਮਗਰੋਂ ਯਾਤਰੀਆਂ 'ਚ ਹਫੜਾ-ਦਫੜੀ ਮਚ ਗਈ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਏਵੀਏਸ਼ਨ ਸਕਿਓਰਿਟੀ, ਡੌਗ ਸਕਵਾਇਡ ਅਤੇ ਬੰਬ ਰੋਕੂ ਦਸਤੇ ਦੀ  ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜਹਾਜ਼ ਦਾ ਬਾਰੀਕੀ ਨਾਲ ਨਿਰੀਖਣ ਕੀਤੀ ਗਿਆ। ਬੰਬ ਦੀ ਧਮਕੀ ਮਿਲਣ ਮਗਰੋਂ ਇੰਡੀਗੋ ਕਰੂ ਨੇ ਅਲਰਟ ਜਾਰੀ ਕਰ ਕੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਰਨ ਦੀ ਬੇਨਤੀ ਕੀਤੀ। ਜਿਸ ਤੋਂ ਬਾਅਦ ਕੁਝ ਯਾਤਰੀ ਐਮਰਜੈਂਸੀ ਗੇਟ ਤੋਂ ਤਾਂ ਕੁਝ ਫਲਾਈਟ ਦੇ ਮੇਨ ਗੇਟ ਤੋਂ ਹੇਠਾਂ ਛਾਲਾਂ ਮਾਰਨ ਲੱਗੇ। 

ਇਹ ਵੀ ਪੜ੍ਹੋ-  ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ

PunjabKesari

ਯਾਤਰੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇੰਡੀਗੋ ਦੀ ਉਡਾਣ ਨੰਬਰ-6E2211 ਨੂੰ ਰਵਾਨਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਕ ਪਖ਼ਾਨੇ ਵਿਚ ਕਾਗਜ਼ ਦਾ ਇਕ ਟੁੱਕੜਾ ਮਿਲਿਆ, ਜਿਸ 'ਤੇ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਸੀ। ਜਹਾਜ਼ ਚਾਲਕ ਨੇ ਪਖ਼ਾਨੇ ਵਿਚ ਕਾਗਜ਼ ਦਾ ਟੁੱਕੜਾ ਵੇਖਿਆ, ਜਿਸ 'ਤੇ ਲਿਖਿਆ ਸੀ ਕਿ 30 ਮਿੰਟ 'ਚ ਬੰਬ ਧਮਾਕਾ, ਜਿਸ ਤੋਂ ਬਾਅਦ ਉਸ ਨੇ ਕੰਟਰੋਲ ਰੂਮ ਨੂੰ ਇਸ ਬਾਬਤ ਸੂਚਿਤ ਕੀਤਾ। 

ਇਹ ਵੀ ਪੜ੍ਹੋ-  ਕੇਜਰੀਵਾਲ ਨੇ SC 'ਚ ਦਾਇਰ ਕੀਤੀ ਨਵੀਂ ਪਟੀਸ਼ਨ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਦੀ ਕੀਤੀ ਮੰਗ

ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿਚ ਕੁੱਲ 176 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਉਤਾਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਇਕ ਹਵਾਈ ਅੱਡੇ ਦੇ ਇਕ ਖਾਲੀ ਹਿੱਸੇ ਵਿਚ ਲਿਜਾਇਆ ਗਿਆ ਅਤੇ ਸੁਰੱਖਿਆ ਏਜੰਸੀਆਂ ਦੇ ਕਰਮੀਆਂ ਨੇ ਤਲਾਸ਼ੀ ਮੁਹਿੰਮ ਚਲਾਈ। ਇੰਡੀਗੋ ਨੇ ਕਿਹਾ ਕਿ ਫਿਲਹਾਲ ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ, ਜਹਾਜ਼ ਨੂੰ ਟਰਮੀਨਲ ਖੇਤਰ ਵਿਚ ਵਾਪਸ ਲਿਆਂਦਾ ਜਾਵੇਗਾ

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ


PunjabKesari


Tanu

Content Editor

Related News