ਅੱਤਵਾਦੀਆਂ ਨੇ ਲਿਖੀ ਧਮਕੀ ਭਰੀ ਚਿੱਠੀ, ਕਿਹਾ- ''''ਬੰਬ ਨਾਲ ਉਡਾ ਦੇਵਾਂਗੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਮੰਦਰ...''''

06/14/2024 2:53:22 AM

ਚੰਡੀਗੜ੍ਹ (ਲਲਨ)- ਚੰਡੀਗੜ੍ਹ ’ਚ ਲਗਾਤਾਰ ਦੂਜੇ ਦਿਨ ਧਮਕੀ ਭਰੀ ਚਿੱਠੀ ਮਿਲਣ ਨਾਲ ਤਰਥੱਲੀ ਮਚ ਗਈ ਹੈ। ਇਸ ਵਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵੱਲੋਂ ਚੰਡੀਗੜ੍ਹ ਸਮੇਤ ਕਈ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਉਡਾਉਣ ਦੀ ਧਮਕੀ ਵਾਲੀ ਚਿੱਠੀ ਮਿਲੀ ਹੈ।

ਚੰਡੀਗੜ੍ਹ ਰੇਲਵੇ ਸਟੇਸ਼ਨ ਪ੍ਰਧਾਨ ਦੇ ਨਾਂ ਦੁਪਹਿਰ ਲੱਗਭਗ 2 ਵਜੇ ਇਕ ਚਿੱਠੀ ਮਿਲੀ, ਜਿਸ ’ਚ ਲਿਖਿਆ ਸੀ ਕਿ ਜੰਮੂ-ਕਸ਼ਮੀਰ ’ਚ ਮਾਰੇ ਗਏ ਜੇਹਾਦੀਆਂ ਦਾ ਬਦਲਾ ਲੈਣ ਲਈ ਰੇਲਵੇ ਸਟੇਸ਼ਨ ਅਤੇ ਮੰਦਰਾਂ ਨੂੰ ਉਡਾਇਆ ਜਾਵੇਗਾ। ਇਸ ਤੋਂ ਬਾਅਦ ਅੰਬਾਲਾ ਮੰਡਲ ਦੇ ਆਰ.ਪੀ.ਐੱਫ. ਅਤੇ ਜੀ.ਆਰ.ਪੀ. ਟੀਮ ਦੇ ਨਾਲ ਲੱਗਭਗ 3 ਵਜੇ ਬੈਠਕ ਕਰ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।

ਜੀ.ਆਰ.ਪੀ. ਦੇ ਥਾਣਾ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਰੂਰਤ ਪੈਣ ’ਤੇ ਚੰਡੀਗੜ੍ਹ ਪੁਲਸ ਦੀ ਵੀ ਮਦਦ ਲਈ ਜਾਵੇਗੀ। ਇਸ ਦੇ ਨਾਲ ਹੀ ਟੀਮ ਦਾ ਗਠਨ ਕੀਤਾ ਹੈ, ਜੋ ਪਤਾ ਲਾ ਰਹੀ ਹੈ ਕਿ ਚਿੱਠੀ ਕਿਸ ਡਾਕਖਾਨੇ ਤੋਂ ਪੋਸਟ ਕੀਤੀ ਗਈ ਹੈ।

ਇਹ ਵੀ ਪੜ੍ਹੋ- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਮਿਲੇਗੀ ਪ੍ਰੋਤਸਾਹਨ ਰਾਸ਼ੀ

ਉਥੇ ਹੀ, ਸੂਤਰਾਂ ਅਨੁਸਾਰ ਇਹ ਚਿੱਠੀ ਫਿਲੌਰ ਦੇ ਕਿਸੇ ਡਾਕਖਾਨੇ ਤੋਂ ਪੋਸਟ ਕੀਤੀ ਗਈ, ਜਿਸ ’ਤੇ ਉੱਥੋਂ ਦੀ ਮੋਹਰ ਲੱਗੀ ਹੈ। ਅੰਬਾਲਾ ਮੰਡਲ ਦੇ ਡੀ.ਆਰ.ਐੱਮ. ਮਨਦੀਪ ਸਿੰਘ ਭਾਟੀਆ ਨੇ ਕਿਹਾ ਕਿ ਚੰਡੀਗੜ੍ਹ ਸਟੇਸ਼ਨ ਸੁਪਰਡੈਂਟ ਵੱਲੋਂ ਚਿੱਠੀ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਮੰਡਲ ਦੇ ਅਧੀਨ ਆਉਣ ਵਾਲੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ।

ਚਿੱਠੀ ’ਚ ਲਿਖਿਆ-'ਜੇਹਾਦੀਆਂ ਦੀ ਮੌਤ ਦਾ ਬਦਲਾ ਲਵਾਂਗੇ'
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦੇ ਨਾਂ ਨਾਲ ਮਿਲੀ ਚਿੱਠੀ ’ਚ ਲਿਖਿਆ ਹੈ, ‘‘ਹੇ ਖੁਦਾ ਮੈਨੂੰ ਮੁਆਫ ਕਰ, ਜੰਮੂ-ਕਸ਼ਮੀਰ ’ਚ ਮਾਰੇ ਜਾ ਰਹੇ ਜਿਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। 21 ਜੂਨ ਨੂੰ ਜੰਮੂ-ਤਵੀ ਰੇਲਵੇ ਸਟੇਸ਼ਨ, ਕਠੂਆ-ਪਠਾਨਕੋਟ ਰੇਲਵੇ ਸਟੇਸ਼ਨ, ਬਿਆਸ, ਫਰੀਦਕੋਟ, ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾ ਦੇਵਾਂਗੇ।’’

ਚਿੱਠੀ ’ਚ ਅੱਗੇ ਲਿਖਿਆ, ‘‘ਅਸੀਂ ਠੀਕ 23 ਜੂਨ ਨੂੰ ਕਟੜਾ ’ਚ ਮਾਤਾ ਵੈਸ਼ਣੋ ਦੇਵੀ ਮੰਦਰ, ਸ਼ਿਵ ਮੰਦਰ ਅਮਰਨਾਥ, ਸ਼੍ਰੀਨਗਰ ਦਾ ਲਾਲ ਚੌਕ, ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਅਤੇ ਹਿਮਾਚਲ ਦੇ ਕਈ ਮੰਦਰਾਂ ਨੂੰ ਬੰਬ ਨਾਲ ਉਡਾ ਦੇਵਾਂਗੇ। ਇਸ ਵਾਰ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਨੂੰ ਖੂਨ ਨਾਲ ਰੰਗ ਦੇਵਾਂਗੇ। ਉਦੋਂ ਖੁਦਾ ਮੈਨੂੰ ਮੁਆਫ਼ ਕਰੇਗਾ। ਖੁਦਾ ਹਾਫਿਜ਼।’’

ਚਿੱਠੀ ਦੇ ਹੇਠਾਂ ‘ਲਸ਼ਕਰ-ਏ-ਤੋਇਬਾ, ਏਰੀਆ ਕਮਾਂਡਰ (ਮੁੱਲਾ ਨੂਰ ਅਹਿਮਦ), ਬ੍ਰਾਂਚ ਜੰਮੂ ਕਸ਼ਮੀਰ, ਪਾਕਿਸਤਾਨ ਜ਼ਿੰਦਾਬਾਦ, ਲਕਸ਼ਰ-ਏ ਜ਼ਿੰਦਾਬਾਦ’ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ- ਕੁਵੈਤ ਅੱਗ ਮਾਮਲਾ : ਭਾਰਤੀ ਮ੍ਰਿਤਕਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਏਅਰ ਫੋਰਸ ਦਾ ਜਹਾਜ਼ ਤਿਆਰ

ਰੇਲਵੇ ਸਟੇਸ਼ਨ ’ਤੇ 24 ਘੰਟੇ ਤਾਇਨਾਤ ਰਹੇਗੀ ਡਾਗ ਸਕੁਐਡ ਟੀਮ
ਜੀ.ਆਰ.ਪੀ. ਥਾਣੇ ਦੇ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ 24 ਘੰਟੇ ਡਾਗ ਸਕੁਐਡ ਟੀਮ ਨੂੰ ਤਾਇਨਾਤ ਕੀਤਾ ਜਾਵੇਗਾ। ਆਰ.ਪੀ.ਐੱਫ. ਕੋਲ ਵੀ ਇਕ ਡਾਗ ਸਕੁਐਡ ਟੀਮ ਹੈ। ਅਜਿਹੇ ’ਚ ਦੋਵੇਂ ਟੀਮਾਂ ਤਾਲਮੇਲ ਨਾਲ ਚੈਕਿੰਗ ਕਰਨਗੀਆਂ। ਉਨ੍ਹਾਂ ਦੱਸਿਆ ਕਿ ਆਰ.ਪੀ.ਐੱਫ. ਤੇ ਜੀ.ਆਰ.ਪੀ. ਮਿਲ ਕੇ ਰੇਲਵੇ ਸਟੇਸ਼ਨ ’ਤੇ ਸਮੇਂ-ਸਮੇਂ ’ਤੇ ਚੈਕਿੰਗ ਮੁਹਿੰਮ ਚਲਾਉਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ- ਰਾਹੁਲ ਸੰਭਾਲਣਗੇ ਰਾਇਬਰੇਲੀ ਤੇ ਰਾਬਰਟ ਵਡੇਰਾ ਵਾਇਨਾਡ ਤੋਂ ਹੋਣਗੇ ਦਾਅਵੇਦਾਰ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News