ਸਟੇਸ਼ਨ ''ਤੇ ਪਾਣੀ ਪੀਣ ਲਈ ਰੇਲਗੱਡੀ ''ਚੋਂ ਉਤਰੇ ਸਾਧੂ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ

06/17/2024 10:31:04 AM

ਲਹਿਰਾਗਾਗਾ (ਗਰਗ)- ਬੀਤੇ ਦਿਨੀਂ ਯਾਤਰੀ ਰੇਲਵੇ ਗੱਡੀ ਰਾਹੀਂ ਸਫਰ ਕਰ ਰਹੇ ਇਕ ਭਗਵੇਂ ਕੱਪੜੇ ਪਹਿਨੇ ਇਕ ਦਿਵਿਆਂਗ ਸਾਧੂ ਦੇ ਲਹਿਰਾਗਾਗਾ ਰੇਲਵੇ ਸਟੇਸ਼ਨ ’ਤੇ ਪੀਣ ਵਾਲਾ ਪਾਣੀ ਲੈਣ ਲਈ ਉਤਰਨ ਤੋਂ ਬਾਅਦ ਦੁਬਾਰਾ ਗੱਡੀ ਚੜ੍ਹਦੇ ਸਮੇਂ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਰਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਰੇਲਵੇ ਪੁਲਸ ਲਹਿਰਾਗਾਗਾ ਦੇ ਇੰਚਾਰਜ ਐੱਸ.ਆਈ. ਜਗਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 7 ਜੂਨ ਨੂੰ ਇਕ ਸਾਧੂ ਦੇ ਭੇਸ ਵਿਚ ਇਕ ਦਿਵਿਆਂਗ ਵਿਅਕਤੀ ਲਹਿਰਾਗਾਗਾ ਦੇ ਰੇਲਵੇ ਸਟੇਸ਼ਨ ’ਤੇ ਪੀਣ ਵਾਲਾ ਪਾਣੀ ਲੈਣ ਲਈ ਉਤਰਿਆ ਪਰ ਜਦੋਂ ਉਹ ਗੱਡੀ ਵਿਚ ਚੜ੍ਹਨ ਲੱਗਿਆ ਤਾਂ ਉਹ ਆਪਣਾ ਸੰਤੁਲਨ ਗਵਾ ਬੈਠਿਆ ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - NRI ਜੋੜੇ ਦੀ ਕੁੱਟਮਾਰ ਦਾ ਮਾਮਲਾ: MP ਚੰਨੀ ਨੇ ਸਿੱਖ ਜਥੇਬੰਦੀਆਂ ਮੂਹਰੇ ਹਿਮਾਚਲ ਦੇ CM ਨੂੰ ਲਾ ਲਿਆ ਫ਼ੋਨ (ਵੀਡੀਓ)

ਪੁਲਸ ਵੱਲੋਂ 108 ਐਬੂਲੈਂਸ ਰਾਹੀਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਆਪਣਾ ਨਾਂ ਅਜੀਤ ਗਿਰੀ ਦੱਸ ਰਿਹਾ ਸੀ ਅਤੇ ਜਨਮ ਮੋਰਿੰਡਾ ਵਿਖੇ ਹੋਇਆ ਦੱਸਿਆ ਪਰ ਉਸ ਨੇ ਕਿਹਾ ਕਿ ਉਹ ਕਦੇ ਪਿੰਡ ਨਹੀਂ ਗਿਆ ਨਾ ਹੀ ਅਤੇ ਉਸ ਨੂੰ ਕੋਈ ਪਰਿਵਾਰ ਬਾਰੇ ਪਤਾ ਹੈ , ਜਿਸ ਦੇ ਚਲਦੇ ਉਕਤ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਉਸ ਦਾ ਪਰਿਵਾਰਕ ਮੈਂਬਰ ਉਸ ਨੂੰ ਪਛਾਣਦਾ ਹੋਵੇ ਤਾਂ ਕਿਰਪਾ ਕਰ ਕੇ ਫੋਨ ਨੰਬਰ 94279-97482 ’ਤੇ ਸੰਪਰਕ ਕੀਤਾ ਜਾਵੇ ਤਾਂ ਜੋ ਉਸ ਦਾ ਸਮੇਂ ਸਿਰ ਸਸਕਾਰ ਕੀਤਾ ਜਾ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News