ਚੰਡੀਗੜ੍ਹ 'ਚ ਹੁਣ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ

Thursday, Jun 20, 2024 - 10:12 AM (IST)

ਚੰਡੀਗੜ੍ਹ 'ਚ ਹੁਣ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਤੋਂ ਕਰੀਬ ਹਫ਼ਤੇ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਹੈ। ਇਸ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ। ਬੁੱਧਵਾਰ ਸਵੇਰੇ 4.50 ਵਜੇ ਏਅਰਪੋਰਟ ਅਥਾਰਟੀ ਨੂੰ ਧਮਕੀ ਭਰੀ ਈ-ਮੇਲ ਮਿਲੀ ਸੀ। ਈ-ਮੇਲ ’ਚ ਬੈਗ ਦੇ ਅੰਦਰ ਉਪਕਰਨ ਲੁਕੇ ਹੋਣ ਦੀ ਗੱਲ ਕਹੀ ਗਈ ਸੀ। ਦੋ ਬੰਬਾਂ ਦਾ ਜ਼ਿਕਰ ਕੀਤਾ ਗਿਆ ਸੀ। ਮੋਹਾਲੀ ਪੁਲਸ ਤੇ ਸੀ. ਆਈ. ਐੱਸ. ਐੱਫ. ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਈ-ਮੇਲ ਤੋਂ ਬਾਅਦ ਸੀ. ਆਈ. ਐੱਸ. ਐੱਫ. ਤੇ ਮੋਹਾਲੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।

ਇਹ ਵੀ ਪੜ੍ਹੋ : ਪੰਜਾਬ 'ਚ Red Alert ਮਗਰੋਂ ਕਰਫ਼ਿਊ ਵਰਗੇ ਹਾਲਾਤ, ਸੂਬਾ ਵਾਸੀਆਂ ਲਈ ਜਾਰੀ ਹੋਈ Advisory
ਯਾਤਰੀਆਂ ਤੇ ਇਮਾਰਤ ਦੀ ਕੀਤੀ ਚੈਕਿੰਗ
ਈ-ਮੇਲ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਟੀ ਤੁਰੰਤ ਹਰਕਤ ’ਚ ਆਈ ਤੇ ਫਲਾਈਟ ਆਪਰੇਸ਼ਨ ਬੰਦ ਕਰ ਕੇ ਯਾਤਰੀਆਂ ਦੇ ਨਾਲ-ਨਾਲ ਇਮਾਰਤ ’ਚ ਚੈਕਿੰਗ ਕੀਤੀ ਗਈ। ਯਾਤਰੀਆਂ, ਉਨ੍ਹਾਂ ਦੇ ਸਾਮਾਨ ਅਤੇ ਬੈਗ ਪੈਕ ਦੀ ਜਾਂਚ ਕੀਤੀ ਗਈ। ਇਸ ਕਾਰਨ ਕੁੱਝ ਉਡਾਣਾਂ ਤੈਅ ਸਮੇਂ ਤੋਂ ਲੇਟ ਹੋ ਗਈਆਂ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਮੁੰਬਈ ਤੋਂ ਦੋ ਜਹਾਜ਼, ਦਿੱਲੀ, ਕੋਲਕਾਤਾ ਤੇ ਅਹਿਮਦਾਬਾਦ ਦੇ ਜਹਾਜ਼ 20 ਤੋਂ 25 ਮਿੰਟ ਦੇਰੀ ਨਾਲ ਉੱਡੇ।

ਇਹ ਵੀ ਪੜ੍ਹੋ : ਮੈਟਰੀਮੋਨੀਅਲ ਸਾਈਟ 'ਤੇ ਜੀਵਨ ਸਾਥੀ ਲੱਭਣ ਵਾਲੇ ਸਾਵਧਾਨ! ਕਿਤੇ ਤੁਸੀਂ ਵੀ ਨਾ ਬਣ ਜਾਇਓ ਸ਼ਿਕਾਰ
ਇਕ ਹਫ਼ਤੇ ਅੰਦਰ ਤੀਜੀ ਵਾਰ ਆਈ ਧਮਕੀ
ਇਕ ਹਫ਼ਤੇ ਅੰਦਰ ਚੰਡੀਗੜ੍ਹ ਸ਼ਹਿਰ ’ਚ ਧਮਕੀ ਭਰਿਆ ਪੱਤਰ ਤੇ 2 ਈ-ਮੇਲ ਪ੍ਰਾਪਤ ਹੋਏ ਹਨ। ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। 12 ਜੂਨ ਨੂੰ ਸੈਕਟਰ-32 ਸਥਿਤ ਮੈਂਟਲ ਹੈਲਥ ਇੰਸਟੀਚਿਊਟ ਨੂੰ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਸੀ। ਉਸ ’ਚ ਲਿਖਿਆ ਸੀ ਕਿ ਹਸਪਤਾਲ ਅੰਦਰ ਬੰਬ ਰੱਖੇ ਗਏ ਸਨ। ਉਹ ਜਲਦੀ ਫੱਟ ਜਾਣਗੇ ਤੇ ਤੁਸੀਂ ਸਾਰੇ ਮਾਰੇ ਜਾਵੋਗੇ। ਪੁਲਸ ਮੁਤਾਬਕ ਈ-ਮੇਲ ਸਵੇਰੇ 9.40 'ਤੇ ਆਈ ਸੀ। ਮੇਲ ਦੇਖਣ ਤੋਂ ਬਾਅਦ ਸਟਾਫ਼ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। 13 ਜੂਨ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਸੁਪਰੀਡੈਂਟ ਦੇ ਨਾਂ ਡਾਕ ਰਾਹੀਂ ਪੱਤਰ ਪ੍ਰਾਪਤ ਹੋਇਆ ਸੀ। ਪੱਤਰ ’ਚ ਪੰਜਾਬ ਤੇ ਜੰਮੂ-ਕਸ਼ਮੀਰ ਦੇ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਉਡਾਉਣ ਦੀ ਗੱਲ ਲਿਖੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News