ਨਕੋਦਰ ਰੇਲਵੇ ਸਟੇਸ਼ਨ ''ਤੇ ਕਰੰਟ ਲੱਗਣ ਕਾਰਨ ਠੇਕਾ ਕਰਮਚਾਰੀ ਦੀ ਮੌਤ
Sunday, Jun 09, 2024 - 03:40 PM (IST)
ਜਲੰਧਰ (ਪੁਨੀਤ)–ਰੇਲਵੇ ਦੇ ਨਕੋਦਰ ਯਾਰਡ ਵਿਚ ਠੇਕੇਦਾਰ ਅਧੀਨ ਕੰਮ ਕਰ ਰਹੇ ਲੇਬਰ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਲੰਧਰ ਜੀ. ਆਰ. ਪੀ. ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਨਕੋਦਰ ਵਿਚ ਰਖਵਾਇਆ ਗਿਆ ਹੈ। ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।
ਰੇਲਵੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਨਕੋਦਰ ਯਾਰਡ ’ਤੇ ਲੋਹੀਆਂ ਖਾਸ ਤੋਂ ਫਿਲੌਰ ਸੈਕਸ਼ਨ ਦੀ ਮੇਨਟੀਨੈਂਸ ਕਰਵਾਈ ਜਾ ਰਹੀ ਹੈ। ਸ਼ਨੀਵਾਰ ਨੂੰ ਠੇਕੇਦਾਰ ਵੱਲੋਂ ਕੰਮ ਕਰਵਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਨਕੋਦਰ ਦੇ ਰੇਲਵੇ ਯਾਰਡ ’ਤੇ ਹਾਦਸਾ ਵਾਪਰ ਗਿਆ। ਬਿਜਲੀ ਦੇ ਪੋਲ ’ਤੇ ਚੜ੍ਹ ਕੇ ਬਲਾਕ ਲਗਾਉਂਦੇ ਸਮੇਂ ਠੇਕਾ ਕਰਮਚਾਰੀ ਨੂੰ ਕਰੰਟ ਲੱਗ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।
ਇਹ ਵੀ ਪੜ੍ਹੋ- 'ਹੜ੍ਹਾਂ' ਦੀ ਰੋਕਥਾਮ ਲਈ Action'ਚ ਪੰਜਾਬ ਸਰਕਾਰ, High Level ਮੀਟਿੰਗ 'ਚ ਬਣਾਈ ਜਾਵੇਗੀ ਰਣਨੀਤੀ
ਹਾਦਸੇ ਤੋਂ ਤੁਰੰਤ ਬਾਅਦ ਦੁਰਗੇਸ਼ ਕੁਮਾਰ (35) ਪੁੱਤਰ ਮੋਹਨ ਲਾਲ ਨਿਵਾਸੀ ਯੂ. ਪੀ. ਨੂੰ ਨਕੋਦਰ ਦੇ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੁਰਗੇਸ਼ ਨਾਲ ਉਸ ਦੇ ਪਰਿਵਾਰ ਵੀ ਲੇਬਰ ਦਾ ਕੰਮ ਕਰ ਰਹੇ ਸਨ। ਉਨ੍ਹਾਂ ਦੇ ਬਿਆਨ ਵੀ ਪੁਲਸ ਵੱਲੋਂ ਦਰਜ ਕੀਤੇ ਗਏ ਹਨ। ਪੋਸਟਮਾਰਟਮ ਤੋਂ ਬਾਅਦ ਮਾਮਲੇ ਦੀ ਜਾਂਚ ਅੱਗੇ ਵਧੇਗੀ।
ਇਹ ਵੀ ਪੜ੍ਹੋ- ਬੀਬੀ ਹਰਸਿਮਰਤ ਕੌਰ ਬਾਦਲ ਨੇ ਰੱਖੀ ਅਕਾਲੀ ਦਲ ਦੀ ਲਾਜ, ਚੌਥੀ ਵਾਰੀ ਵੀ ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।