ਯੂਕਰੇਨੀ ਬਲਾਂ ਨੇ ਖੇਰਸਨ ਦੇ ਸਟੋਰ ''ਤੇ ਮਾਰੇ ਬੰਬ, 2 ਬੱਚੇ ਸਣੇ 22 ਲੋਕਾਂ ਦੀ ਮੌਤ

Saturday, Jun 08, 2024 - 02:40 PM (IST)

ਇੰਟਰਨੈਸ਼ਨਲ ਡੈਸਕ : ਯੂਕਰੇਨੀ ਬਲਾਂ ਨੇ ਰੂਸ ਦੇ ਖੇਰਸਨ ਦੇ ਸਾਦੋਵੋਏ ਪਿੰਡ ਵਿੱਚ ਇੱਕ ਸਟੋਰ ਨੂੰ ਬੰਬ ਨਾਲ ਉਡਾ ਦਿੱਤਾ। ਇਸ ਹਮਲੇ 'ਚ ਘੱਟੋ-ਘੱਟ 22 ਨਾਗਰਿਕ ਮਾਰੇ ਗਏ। ਇਸ ਹਮਲੇ ਦੀ ਜਾਣਕਾਰੀ ਖੇਤਰ ਦੇ ਗਵਰਨਰ ਵਲਾਦੀਮੀਰ ਸਾਲਡੋ ਵਲੋਂ ਦਿੱਤੀ ਗਈ ਹੈ। ਸਮਾਚਾਰ ਏਜੰਸੀ ਟਾਸ ਦੀ ਰਿਪੋਰਟ ਮੁਤਾਬਕ ਸਲਡੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਮਲੇ ਦੇ ਸਮੇਂ ਸਟੋਰ ਦੇ ਅੰਦਰ ਵੱਡੀ ਗਿਣਤੀ 'ਚ ਗਾਹਕ ਅਤੇ ਕਰਮਚਾਰੀ ਮੌਜੂਦ ਸਨ। ਸਟੋਰ 'ਤੇ ਇਹ ਹਮਲਾ ਦੋ ਵਾਰ ਕੀਤਾ ਗਿਆ।

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਸਾਲਡੋ ਨੇ ਕਿਹਾ, "ਪਹਿਲੀ ਵਾਰ ਜਦੋਂ ਹਮਲਾ ਹੋਇਆ ਤਾਂ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਹਮਲੇ ਵਿਚ ਪੀੜਤ ਹੋਏ ਲੋਕਾਂ ਦੀ ਮਦਦ ਕਰਨ ਲਈ ਬਾਹਰ ਭੱਜੇ।" ਥੋੜੀ ਦੇਰ ਬਾਅਦ, ਹਿਮਾਰਸ ਮਿਜ਼ਾਈਲ ਨਾਲ ਹਮਲਾ ਹੋਇਆ। ਇਸ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਦੱਸ ਦੇਈਏ ਕਿ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਇਸ ਜੰਗ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਹ ਜੰਗ ਸਮੇਂ ਦੇ ਨਾਲ-ਨਾਲ ਖ਼ਤਰਨਾਕ ਮੋੜ ਲੈ ਰਹੀ ਹੈ। ਹਾਲ ਹੀ ਵਿਚ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਵਾਉਣ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਦੇਸ਼ ਜਰਮਨੀ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਪੁਤਿਨ ਨੇ ਕਿਹਾ ਕਿ ਜਿਸ ਤਰ੍ਹਾਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ, ਜੰਗ ਲਈ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ। ਜੇਕਰ ਇਹ ਸਭ ਨਹੀਂ ਰੁਕਿਆ ਤਾਂ ਸਾਡੇ ਵਿਚਾਲੇ ਸਬੰਧ ਖਤਮ ਹੋ ਜਾਣਗੇ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News