ਰੇਲ ਮੰਤਰਾਲੇ ਨੇ ਲਗਾਇਆ ਅਫ਼ਵਾਹਾਂ ''ਤੇ ਵਿਰਾਮ, ਕਿਹਾ- ਕਦੇ ਨਹੀਂ ਬੰਦ ਹੋਵੇਗਾ ਦਿੱਲੀ ਰੇਲਵੇ ਸਟੇਸ਼ਨ
Tuesday, May 28, 2024 - 12:46 AM (IST)

ਜੈਤੋ (ਪਰਾਸ਼ਰ)- ਰੇਲ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮੀਡੀਆ 'ਚ ਇਕ ਖ਼ਬਰ ਫੈਲ ਰਹੀ ਹੈ ਕਿ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਨੂੰ ਇਸ ਸਾਲ ਦੇ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ। ਇਸ ਬਾਰੇ ਰੇਲ ਮੰਤਰਾਲੇ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਕਦੇ ਬੰਦ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਜਦ ਕਿਸੇ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਹੁੰਦਾ ਹੈ ਤਾਂ ਜ਼ਰੂਰਤ ਮੁਤਾਬਕ ਕਈ ਰੇਲਾਂ ਨੂੰ ਡਾਈਵਰਟ ਜਾਂ ਰੈਗੁਲੇਟ ਕਰ ਦਿੱਤਾ ਜਾਂਦਾ ਹੈ। ਰੇਲਾਂ ਦੇ ਅਜਿਹੇ ਬਦਲਾਵਾਂ ਜਾਂ ਡਾਈਵਰਜ਼ਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e