ਵਿਰੋਧ ਤੋਂ ਬਾਅਦ ਲੰਡਨ ਦੇ ਨੀਲਾਮੀ ਘਰ ਨੇ ਰੋਕੀ ਹੱਥ ਲਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਨੀਲਾਮੀ

Tuesday, Jun 11, 2024 - 01:04 PM (IST)

ਲੰਡਨ- ਸਿੱਖ ਭਾਈਚਾਰੇ ਵੱਲੋਂ ਦਾਇਰ ਕੀਤੀ ਇਕ ਪਟੀਸ਼ਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਲੰਡਨ ਵਿਚ ਹੋਣ ਵਾਲੀ ਨੀਲਾਮੀ ਰੋਕ ਦਿੱਤੀ ਗਈ। ਲੰਡਨ ਸਥਿਤ ਨੀਲਾਮੀ ਘਰ ਨੇ ਮੁਆਫ਼ੀ ਮੰਗਦਿਆਂ ਸਬੰਧਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਹੈ। 'ਯੂਨਾਈਟਿਡ ਸਿੱਖਸ' ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਿੰਦਰਪਾਲ ਕੌਰ ਵੱਲੋਂ ਦਾਇਰ ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਲੰਡਨ ਸਥਿਤ ਹੋਜ਼ਬਰੀਸ ਫਾਈਲ ਆਰਟ ਨੀਲਾਮੀ ਘਰ ਵੱਲੋਂ 19 ਜੂਨ 2024 ਨੂੰ ਸੰਨ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵੱਡ-ਅਕਾਰੀ ਅੰਗ, ਇਸ ਤੋਂ ਇਲਾਵਾ ਅੰਗ ਨੰਬਰ 940 ਗੁਰਬਾਣੀ ਸਟੀਕ ਨੀਲਾਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 20ਵੀਂ ਸਦੀ ਦੇ ਇਕ ਛੋਟੇ ਸਰੂਪ ਦੇ 15 ਅੰਗ, ਜਨਮ ਸਾਖੀ ਅਤੇ ਗੁਰਬਾਣੀ ਨਾਲ ਜੁੜੇ ਹੋਰ ਦਸਤਾਵੇਜ਼ ਨੀਲਾਮ ਕੀਤੇ ਜਾ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ ਜਲਦ ਰੂਸ 'ਚ ਬਿਨਾਂ ਵੀਜ਼ਾ ਲੈ ਸਕਣਗੇ ਐਂਟਰੀ

ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ, ਗੁਰਬਾਣੀ ਦਾ ਹਰ ਸਿੱਖ ਦੇ ਜੀਵਨ ਵਿਚ ਬਹੁਤ ਵੱਡਾ ਮਹੱਤਵ ਹੈ। ਗੁਰਬਾਣੀ ਦੀ ਇਸ ਤਰ੍ਹਾਂ ਨੀਲਾਮੀ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਨੀਲਾਮੀ ਘਰ ਨੂੰ ਗੁਰਬਾਣੀ ਨਾਲ ਜੁੜੇ ਹਰ ਦਸਤਾਵੇਜ਼ ਨੂੰ ਤੁਰੰਤ ਨੀਲਾਮੀ ਤੋਂ ਹਟਾਉਣੇ ਚਾਹੀਦੇ ਹਨ। ਨੀਲਾਮੀ ਘਰ ਨੂੰ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ ਕਦੇ ਵੀ ਧਾਰਮਿਕ ਗ੍ਰੰਥਾਂ ਦੀ ਨੀਲਾਮੀ ਨਾ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਗੁਰਬਾਣੀ ਅਤੇ ਬਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਆਸ ਪ੍ਰਗਟ ਕੀਤੀ ਕਿ ਨੀਲਾਮੀ ਘਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅੱਗੋਂ ਕੋਈ ਵੀ ਅਜਿਹਾ ਕੰਮ ਕਰਨ ਤੋਂ ਗੁਰੇਜ਼ਕ ਰੇਗਾ। ਇਸ ਤੋਂਂ ਬਾਅਦ ਜਿੱਥੇ ਵੱਡੀ ਗਿਣਤੀ ਵਿਚ ਸਿੱਖਾਂ ਨੇ ਪਟੀਸ਼ਨ 'ਤੇ ਦਸਤਖ਼ਤ ਕੀਤੇ, ਉੱਥੇ ਹੀ ਸਬੰਧਤ ਨੀਲਾਮੀ ਘਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨੀਲਾਮ ਹੋਣ ਤੋਂ ਰੋਕ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News