ਸਟੱਡੀ ਵੀਜ਼ਾ ’ਤੇ ਲੰਡਨ ਭੇਜਣ ਦੇ ਨਾਮ ’ਤੇ ਠੱਗੇ 11 ਲੱਖ ਰੁਪਏ

Tuesday, Jun 18, 2024 - 04:27 PM (IST)

ਲੁਧਿਆਣਾ (ਰਿਸ਼ੀ) : ਸਟੱਡੀ ਵੀਜ਼ਾ ’ਤੇ ਲੰਡਨ ਭੇਜਣ ਦੇ ਨਾਮ ’ਤੇ 11 ਲੱਖ ਦੀ ਠੱਗੀ ਕਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਦਿੱਲੀ ਦੀ ਰਹਿਣ ਵਾਲੀ ਔਰਤ ਸੁਪ੍ਰਿਆ ਚੌਹਾਨ ਖ਼ਿਲਾਫ ਧਾਰਾ 406, 420 ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ 8 ਦਸੰਬਰ 2023 ਨੂੰ ਦਿੱਤੀ ਸ਼ਿਕਾਇਤ ’ਚ ਦੀਆ ਸ਼ਰਮਾ ਨਿਵਾਸੀ ਪਿੰਘ ਫੁੱਲਾਂਵਾਲ ਨੇ ਦੱਸਿਆ ਕਿ ਉਕਤ ਦੋਸ਼ੀ ਨੌਜਵਾਨ ਔਰਤ ਨੇ ਲੰਡਨ ’ਚ ਸਟੱਡੀ ਵੀਜ਼ਾ ’ਤੇ ਭੇਜਣ ਦੇ ਨਾਮ 11 ਲੱਖ ਰੁਪਏ ਵਸੂਲ ਕਰ ਲਏ ਪਰ ਨਾ ਤਾਂ ਪੜ੍ਹਨ ਲਈ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।


Gurminder Singh

Content Editor

Related News