ਲੰਡਨ ਦੇ ਰੈਸਟੋਰੈਂਟ 'ਚ ਗੋਲੀਬਾਰੀ, ਭਾਰਤੀ ਬੱਚੀ ਗੰਭੀਰ ਜ਼ਖਮੀ
Friday, May 31, 2024 - 10:12 AM (IST)
ਲੰਡਨ: ਲੰਡਨ ਦੇ ਉੱਤਰੀ ਇਲਾਕੇ ਦੇ ਇੱਕ ਰੈਸਟੋਰੈਂਟ ਵਿੱਚ ਡ੍ਰਾਈਵ-ਬਾਈ ਸ਼ੂਟਿੰਗ ਵਿਚ ਗੋਲੀ ਲੱਗਣ ਨਾਲ ਭਾਰਤੀ ਮੂਲ ਦੀ 10 ਸਾਲਾ ਕੁੜੀ ਜ਼ਖਮੀ ਹੋ ਗਈ। ਪੁਲਸ ਨੇ ਇਸ਼ ਸਬੰਧੀ ਜਾਣਕਾਰੀ ਦਿੱਤੀ। ਕੁੜੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਕੁੜੀ ਭਾਰਤ ਦੇ ਕੇਰਲ ਦੀ ਰਹਿਣ ਵਾਲੀ ਹੈ। ਉਸ ਦੀ ਪਛਾਣ ਏਰਨਾਕੁਲਮ ਦੇ ਗੋਥਰੂਥ ਨਿਵਾਸੀ ਲੀਜ਼ਲ ਮਾਰੀਆ ਵਜੋਂ ਹੋਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਪਰਿਵਾਰ ਨਾਲ ਡਿਨਰ ਕਰ ਰਹੀ ਸੀ। ਇੱਕ ਡ੍ਰਾਈਵ-ਬਾਈ ਸ਼ੂਟਿੰਗ ਗੋਲੀਬਾਰੀ ਦੀ ਅਜਿਹੀ ਘਟਨਾ ਹੈ ਜਿਸ ਵਿੱਚ ਅਪਰਾਧੀ ਇੱਕ ਚਲਦੇ ਵਾਹਨ ਤੋਂ ਗੋਲੀ ਚਲਾਉਂਦੇ ਹਨ ਤਾਂ ਜੋ ਉਹ ਫੜੇ ਨਾ ਜਾ ਸਕਣ।
ਪੁਲਸ ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀ ਘਟਨਾ ਨੂੰ ਚੋਰੀ ਦੇ ਮੋਟਰਸਾਈਕਲ ਦੀ ਵਰਤੋਂ ਕਰਕੇ ਅੰਜਾਮ ਦਿੱਤਾ ਗਿਆ। ਅਸਲ ਪੀੜਤ ਕੁੜੀ ਜਾਂ ਉਸ ਦੇ ਮਾਪੇ ਨਹੀਂ ਸਨ। ਸਗੋਂ ਰੈਸਟੋਰੈਂਟ ਦੇ ਬਾਹਰ ਤਿੰਨ ਲੋਕ ਬੈਠੇ ਸਨ। ਇਨ੍ਹਾਂ ਦੀ ਉਮਰ 26, 37 ਅਤੇ 42 ਸਾਲ ਹੈ। ਇਨ੍ਹਾਂ ਤਿੰਨਾਂ ਨੂੰ ਵੀ ਗੋਲੀ ਲੱਗੀ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਉੱਥੇ ਲੀਜ਼ਲ, ਜੋ ਆਪਣੇ ਪਰਿਵਾਰ ਨਾਲ ਅੰਦਰ ਖਾਣਾ ਖਾ ਰਹੀ ਸੀ, ਅਚਾਨਕ ਇਸ ਦੀ ਲਪੇਟ ਵਿੱਚ ਆ ਗਈ। ਡਿਟੈਕਟਿਵ ਚੀਫ਼ ਸੁਪਰਡੈਂਟ ਜੇਮਸ ਕੋਨਵੇ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਸਥਾਨਕ ਲੋਕ ਇਸ ਘਟਨਾ ਨੂੰ ਲੈ ਕੇ ਬੇਹੱਦ ਚਿੰਤਤ ਹਨ।'
ਅੰਨ੍ਹੇਵਾਹ ਗੋਲੀਬਾਰੀ ਕਾਰਨ ਲੱਗੀ ਗੋਲੀ
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਰੋਸ ਮੁਜ਼ਾਹਰਾਕਾਰੀ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ ਸ਼ੁਰੂ
ਉਸਨੇ ਅੱਗੇ ਕਿਹਾ, 'ਅਸੀਂ ਇਸ ਚਿੰਤਾ ਨੂੰ ਸਾਂਝਾ ਕਰਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਤੁਰੰਤ ਜਾਂਚ ਸ਼ੁਰੂ ਕੀਤੀ ਹੈ।' ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨ ਜ਼ਖਮੀ ਆਦਮੀ ਅਤੇ ਕੁੜੀ ਕਿਸੇ ਵੀ ਤਰ੍ਹਾਂ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਕੁੜੀ ਅੰਨ੍ਹੇਵਾਹ ਗੋਲੀਬਾਰੀ ਦਾ ਸ਼ਿਕਾਰ ਹੋ ਗਈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 9:20 ਵਜੇ ਕਿੰਗਜ਼ਲੈਂਡ ਹਾਈ ਸਟਰੀਟ 'ਤੇ ਵਾਪਰੀ। ਇਸ ਤੋਂ ਸਥਾਨਕ ਲੋਕ ਹੈਰਾਨ ਹਨ। ਹਮਲੇ ਵਿੱਚ ਚੋਰੀ ਦਾ ਮੋਟਰਸਾਈਕਲ ਵਰਤਿਆ ਗਿਆ ਸੀ, ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।