ਯੂਕ੍ਰੇਨ ਤੋਂ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੂਜੇ ਦੇਸ਼ਾਂ ਵੱਲ ਕੀਤਾ ਰੁਖ਼

Tuesday, Mar 15, 2022 - 08:31 PM (IST)

ਜੇਨੇਵਾ-ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਰੂਸੀ ਹਮਲੇ ਤੋਂ ਬਾਅਦ ਤੋਂ 30 ਲੱਖ ਤੋਂ ਜ਼ਿਆਦਾ ਲੋਕ ਯੂਕ੍ਰੇਨ ਤੋਂ ਭੱਜ ਗਏ ਹਨ। ਇਸ ਗੱਲ ਦੇ ਵੀ ਸੰਕੇਤ ਦਿੱਤੇ ਗਏ ਹਨ ਕਿ ਕਰੀਬ 1 ਲੱਖ 57 ਹਜ਼ਾਰ ਹੋਰ ਦੇਸ਼ਾਂ ਦੇ ਨਾਗਰਿਕ- ਜੋ ਲੋਕ ਯੂਕ੍ਰੇਨੀ ਨਹੀਂ ਹੈ-ਉਹ ਵੀ ਦੇਸ਼ ਛੱਡ ਕੇ ਜਾਣ ਵਾਲਿਆਂ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ : ਰੂਸੀ ਫੌਜੀਆਂ ਦੀ ਗੋਲੀਬਾਰੀ 'ਚ ਅਮਰੀਕੀ ਪੱਤਰਕਾਰ ਦੀ ਮੌਤ, ਇਕ ਜ਼ਖਮੀ

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਇਸ ਨੂੰ ਯੂਰਪ 'ਚ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਕਿਹਾ ਹੈ। ਆਈ.ਓ.ਐੱਮ. ਦੇ ਬੁਲਾਰੇ ਪਾਲ ਡਿਲਰ ਨੇ ਮੰਗਲਵਾਰ ਨੂੰ ਜੇਨੇਵਾ 'ਚ ਸੰਯੁਕਤ ਰਾਸ਼ਟਰ ਸਮਾਚਾਰ ਨਿਊਜ਼ ਬ੍ਰੀਫਿੰਗ 'ਚ ਕਿਹਾ ਕਿ ਕੁੱਲ ਗਿਣਤੀ ਰਾਸ਼ਟਰੀ ਅਧਿਕਾਰੀਆਂ ਵੱਲੋਂ ਉਪਲੱਬਧ ਕਰਵਾਏ ਗਏ ਅੰਕੜਿਆਂ ਤੋਂ ਸੰਕਲਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਈਰਾਨ ਨੇ ਸਾਊਦੀ ਨਾਲ ਗੱਲਬਾਤ ਕੀਤੀ ਮੁਲਤਵੀ

ਸਮਾਨ ਅੰਕੜਿਆਂ ਦੇ ਆਧਾਰ 'ਤੇ ਆਈ.ਓ.ਐੱਮ. ਦੀ ਤੁਲਨਾ 'ਚ ਜ਼ਿਆਦਾ ਵਧੇਰੇ ਵਿਸਤ੍ਰਿਤ ਗਿਣਤੀ ਪ੍ਰਧਾਨ ਕਰਨ ਵਾਲੀ ਸੰਯੁਕਤ ਰਾਸ਼ਟਰੀ ਸ਼ਰਨਾਰਥੀ ਏਜੰਸੀ, ਯੂ.ਐੱਨ.ਐੱਚ.ਸੀ.ਆਰ. ਨੇ ਦੱਸਿਆ ਕਿ 18 ਲੱਖ ਤੋਂ ਜ਼ਿਆਦਾ ਸ਼ਰਨਾਰਥੀ ਪੋਲੈਂਡ 'ਚ ਸਨ। ਯੂ.ਐੱਨ.ਐੱਚ.ਸੀ.ਆਰ. ਦੇ ਬੁਲਾਰੇ ਮੈਥਿਊ ਸਾਲਟਮਾਰਸ਼ ਨੇ ਕਿਹਾ ਕਿ ਲਗਭਗ ਉਥੋਂ ਤਿੰਨ ਲੱਖ ਸ਼ਰਨਾਰਥੀ ਪੱਛਮੀ ਯੂਰਪ ਚਲੇ ਗਏ ਸਨ ਅਤੇ ਉਨ੍ਹਾਂ ਕਿਹਾ ਕਿ ਦੇਸ਼ 'ਚੋਂ ਨਿਕਲਣ ਵਾਲਿਆਂ 'ਚ ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਹਨ। 
 
ਇਹ ਵੀ ਪੜ੍ਹੋ : ਯੂਕ੍ਰੇਨ ਦੇ ਫੌਜੀ ਅੱਡੇ 'ਤੇ ਰੂਸ ਦੀ ਏਅਰ ਸਟ੍ਰਾਈਕ, 35 ਦੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News