ਲੁਧਿਆਣਾ ''ਚ ਵੱਡੀ ਵਾਰਦਾਤ! ਦਿਨ-ਦਿਹਾੜੇ ਕਾਰੋਬਾਰੀ ਤੋਂ 2.25 ਲੱਖ ਰੁਪਏ ਦੀ ਲੁੱਟ
Monday, Feb 23, 2026 - 05:50 PM (IST)
ਲੁਧਿਆਣਾ (ਰਾਜ): ਮਹਾਨਗਰ 'ਚ ਅੱਜ ਦਿਨ-ਦਿਹਾੜੇ ਲੁਟੇਰਿਆਂ ਨੇ ਇਕ ਮਸ਼ਹੂਰ ਫੈਕਟਰੀ ਦੇ ਮਾਲਕ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਲੁੱਟ ਲਏ। ਜਾਣਕਾਰੀ ਮਿਲੀ ਹੈ ਕਿ ਚੀਮਾ ਚੌਕ ਸਥਿਤ ਆਰ. ਕੇ. ਰੋਡ 'ਤੇ ਦੁਪਹਿਰ ਓਸਵਾਲ ਪਾਲੀਪੈਕ ਦੇ ਮਾਲਕ ਸੁਨੀਲ ਜੈਨ ਆਪਣੀ ਫੈਕਟਰੀ ਦੇ ਬਾਹਰ ਗੱਡੀ ਵਿਚ ਬੈਠੇ ਸਨ, ਇਸ ਦੌਰਾਨ ਅਚਾਨਕ ਕੁਝ ਅਣਪਛਾਤੇ ਆਏ ਅਤੇ ਸੁਨੀਲ ਜੈਨ ਕੋਲੋਂ 2.25 ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ।
ਪੂਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਸੁਨੀਲ ਜੈਨ ਨੇ ਇਸ ਲੁੱਟ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
