ਜਲੰਧਰ ਵਿਖੇ ਜਪਨੂਰ ਟ੍ਰੈਵਲ ਏਜੰਟ ਵੱਲੋਂ 45 ਲੱਖ ਦੀ ਠੱਗੀ, ਕਿਸਾਨਾਂ ਨੇ ਦਫ਼ਤਰ ਬਾਹਰ ਲਾਇਆ ਧਰਨਾ

Wednesday, Feb 25, 2026 - 03:43 PM (IST)

ਜਲੰਧਰ ਵਿਖੇ ਜਪਨੂਰ ਟ੍ਰੈਵਲ ਏਜੰਟ ਵੱਲੋਂ 45 ਲੱਖ ਦੀ ਠੱਗੀ, ਕਿਸਾਨਾਂ ਨੇ ਦਫ਼ਤਰ ਬਾਹਰ ਲਾਇਆ ਧਰਨਾ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਸੰਵਿਧਾਨ ਚੌਕ ਨੇੜੇ ਸਥਿਤ ਜਪਨੂਰ ਟ੍ਰੈਵਲਜ਼ ਦੇ ਏਜੰਟ ਖ਼ਿਲਾਫ਼ ਕਿਸਾਨਾਂ ਵੱਲੋਂ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭੁਲੱਥ ਦੇ ਰਹਿਣ ਵਾਲੇ ਪੀੜਤਾਂ ਨੇ ਟ੍ਰੈਵਲ ਏਜੰਟ 'ਤੇ ਜਾਅਲੀ ਵੀਜ਼ਾ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ। ਕਿਸਾਨ ਆਗੂ ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੈਨੇਡਾ ਦਾ 10 ਸਾਲਾ ਮਲਟੀਪਲ ਵੀਜ਼ਾ ਲਗਵਾਉਣ ਲਈ ਟ੍ਰੈਵਲ ਏਜੰਟ ਨੂੰ 45 ਲੱਖ ਰੁਪਏ ਦਿੱਤੇ ਗਏ ਸਨ ਪਰ ਜਦੋਂ ਪੀੜਤ ਵਿਦੇਸ਼ ਜਾਣ ਲਈ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਉੱਥੇ ਉਸ ਨੂੰ ਜਾਅਲੀ ਵੀਜ਼ਾ ਹੋਣ ਕਾਰਨ ਰੋਕ ਲਿਆ ਗਿਆ। ਪੀੜਤ ਅਨੁਸਾਰ ਇਹ ਚੰਗੀ ਕਿਸਮਤ ਰਹੀ ਕਿ ਏਅਰਪੋਰਟ ਅਧਿਕਾਰੀਆਂ ਵੱਲੋਂ ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ ਭਵਿੱਖਬਾਣੀ

PunjabKesari

ਜ਼ਮੀਨ ਵੇਚ ਕੇ ਦਿੱਤੇ ਸਨ ਪੈਸੇ, ਪੀੜਤ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ 
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਡੇਢ ਕਿੱਲਾ ਜ਼ਮੀਨ ਵੇਚ ਕੇ ਬੜੀ ਮੁਸ਼ਕਿਲ ਨਾਲ ਪੈਸਿਆਂ ਦਾ ਪ੍ਰਬੰਧ ਕੀਤਾ ਸੀ। ਟ੍ਰੈਵਲ ਏਜੰਟ ਵੱਲੋਂ ਕੀਤੀ ਗਈ ਧੋਖਾਧੜੀ ਅਤੇ ਲਗਾਤਾਰ ਦਿੱਤੀ ਜਾ ਰਹੀ ਮਾਨਸਿਕ ਪਰੇਸ਼ਾਨੀ ਕਾਰਨ ਪੀੜਤ ਇੰਨਾ ਟੁੱਟ ਚੁੱਕਾ ਸੀ ਕਿ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੋਸ਼ ਹੈ ਕਿ ਏਜੰਟ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਹਰ ਵੱਡੀ ਵਾਰਦਾਤ! ਨੌਜਵਾਨ ਨੂੰ ਮਾਰ 'ਤੀ ਗੋਲ਼ੀ 

ਪੈਸੇ ਵਾਪਸ ਕਰਨ ਤੋਂ ਟਾਲ-ਮਟੋਲ 
ਸੁਖਚੈਨ ਸਿੰਘ ਮੁਤਾਬਕ ਮਾਮਲਾ ਵਧਣ 'ਤੇ ਟ੍ਰੈਵਲ ਏਜੰਟ ਨੇ 19 ਲੱਖ ਰੁਪਏ ਵਾਪਸ ਕਰ ਦਿੱਤੇ ਸਨ ਅਤੇ ਬਾਕੀ ਰਕਮ 5-5 ਲੱਖ ਦੀਆਂ ਕਿਸ਼ਤਾਂ ਵਿੱਚ ਮੋੜਨ ਦਾ ਵਾਅਦਾ ਕੀਤਾ ਸੀ। ਪਰ ਹੁਣ ਪਿਛਲੇ ਇਕ ਸਾਲ ਤੋਂ ਏਜੰਟ ਪੈਸੇ ਮੋੜਨ ਦੀ ਬਜਾਏ ਟਾਲ-ਮਟੋਲ ਕਰ ਰਿਹਾ ਹੈ ਅਤੇ ਦਫ਼ਤਰ ਦੇ ਚੱਕਰ ਲਗਵਾ ਰਿਹਾ ਹੈ। ਸੁਖਚੈਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੱਖੂ ਨਾਲ ਹੀਰਾ ਸਿੰਘ ਇਕ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਵੀਜ਼ਾ ਪ੍ਰਾਪਤ ਕਰਨ ਲਈ ਹੀਰਾ ਸਿੰਘ ਦੇ ਖ਼ਾਤੇ ਵਿੱਚ ਪੈਸੇ ਟ੍ਰਾਂਸਫਰ ਕੀਤੇ ਸਨ। ਸੁਖਚੈਨ ਨੇ ਕਿਹਾ ਕਿ ਹੀਰਾ ਦੇ ਪੁੱਤਰ ਪ੍ਰਬਲ ਨੇ ਪੈਸੇ ਟ੍ਰੈਵਲ ਏਜੰਟ ਦੇ ਖ਼ਾਤੇ ਵਿੱਚ ਟ੍ਰਾਂਸਫ਼ਰ ਕੀਤੇ ਸਨ। ਪੀੜਤ ਦੇ ਭਰਾ ਨੇ ਕਿਹਾ ਕਿ ਡੇਢ ਏਕੜ ਜ਼ਮੀਨ ਵੇਚ ਕੇ ਪੈਸੇ ਦਾ ਪ੍ਰਬੰਧ ਕੀਤਾ ਗਿਆ ਸੀ। ਦੋਸ਼ ਹੈ ਕਿ ਟ੍ਰੈਵਲ ਏਜੰਟ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਪੀੜਤ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੇ ਪਰੇਸ਼ਾਨੀ ਕਾਰਨ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਸੁਖਚੈਨ ਸਿੰਘ ਨੂੰ ਜਾਅਲੀ ਵੀਜ਼ਾ ਵਰਤ ਕੇ ਫਸਾਇਆ ਗਿਆ ਸੀ ਅਤੇ ਧੋਖਾਧੜੀ ਤੋਂ ਬਾਅਦ ਪੈਸੇ ਵਾਪਸ ਕਰਨ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਸਾਲਾਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

PunjabKesari

ਇਨ੍ਹਾਂ ਵਿਅਕਤੀਆਂ 'ਤੇ ਲੱਗੇ ਦੋਸ਼
ਪੀੜਤ ਪੱਖ ਨੇ ਸਤਨਾਮ ਸਿੰਘ, ਅਸ਼ੋਕ ਅਤੇ ਦਫ਼ਤਰ ਦੀ ਦੇਖ-ਰੇਖ ਕਰਨ ਵਾਲੇ ਮਨਦੀਪ ਸਿੰਘ 'ਤੇ ਇਸ ਧੋਖਾਧੜੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਉਨ੍ਹਾਂ ਦੇ ਬਾਕੀ ਪੈਸੇ ਵਾਪਸ ਨਹੀਂ ਮਿਲਦੇ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਵਾਪਰਿਆ ਦਰਦਨਾਕ ਹਾਦਸਾ! ਦੋ ਪ੍ਰਵਾਸੀ ਮਜ਼ਦੂਰਾਂ ਦੀ ਭਿਆਨਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News