ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...

Sunday, Feb 15, 2026 - 05:37 PM (IST)

ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...

ਜਲੰਧਰ (ਸੋਨੂੰ)- ਜਲੰਧਰ ਦੇ ਅਰਬਨ ਅਸਟੇਟ ਫੇਜ਼ 2 ਵਿੱਚ ਹਾਲ ਹੀ ਵਿੱਚ ਹੋਈ 19 ਲੱਖ ਰੁਪਏ ਦੀ ਲੁੱਟ ਦੇ ਸਬੰਧ ਵਿੱਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਭੀਮ ਉਰਫ਼ ਫੂਲ ਅਤੇ ਅਭੀ ਪੁੱਤਰ ਰਾਧੇਸ਼ਿਆਮ ਦੇ ਰੂਪ ਵਿਚ ਹੋਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਨਵਾਂ ਮੋੜ ਵੀ ਆ ਗਿਆ ਹੈ। ਜਾਂਚ ਨੂੰ ਲੈ ਕੇ ਪੁਲਸ ਨੇ ਦੱਸਿਆ ਕਿ ਜੋੜੇ ਵੱਲੋਂ ਲੁੱਟ ਵਾਰਦਾਤ ਫਰਜ਼ੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਉਨ੍ਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕਾਰੋਬਾਰੀ ਤੇ ਆਗੂ ਸੇਠ ਸੱਤਪਾਲ ਮੱਲ ਦਾ ਦਿਹਾਂਤ

PunjabKesari

ਦਰਅਸਲ ਘਟਨਾ ਦੌਰਾਨ ਪ੍ਰਿਆ ਨੇ ਸ਼ਿਕਾਇਤ ਦਿੱਤੀ ਸੀ ਕਿ ਬਾਈਕ ਸਵਾਰ ਲੁਟੇਰੇ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਸਨ ਪਰ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਦੌਰਾਨ ਖਾਲੀ ਬੈਗ ਲੈ ਕੇ ਫਰਾਰ ਹੋ ਹਏ ਸਨ। ਮੁਲਜ਼ਮਾਂ ਨੂੰ ਇਸ ਕੰਮ ਲਈ 7,000 ਰੁਪਏ ਦਿੱਤੇ ਗਏ ਸਨ। ਪੁਲਸ ਨੇ ਖ਼ੁਲਾਸਾ ਕੀਤਾ ਹੈ ਕਿ ਪਤੀ-ਪਤਨੀ ਪ੍ਰਿਆ ਅਤੇ ਰਾਮਾਨੰਦ ਨੇ ਇੰਸ਼ੋਰੈਂਸ ਦਾ ਕਲੇਮ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਕਿਹਾ ਕਿ ਕੇਸ ਦਰਜ ਕਰਨ ਤੋਂ ਬਾਅਦ ਜੋੜੇ ਨੇ ਚੋਰੀ ਹੋਈ ਨਕਦੀ 'ਤੇ ਬੀਮਾ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਸੀ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪਤੀ-ਪਤਨੀ ਦੇ ਪਰਿਵਾਰ ਨੇ ਮੁਲਜ਼ਮਾਂ ਦਾ ਜਲੰਧਰ ਤੋਂ ਪਿੱਛਾ ਕੀਤਾ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੋਟਰਸਾਈਕਲ ਬਰਾਮਦ ਕਰ ਲਈ ਹੈ। 

ਜਾਣੋ ਪੂਰਾ ਮਾਮਲਾ 
ਜਲੰਧਰ ਦੇ ਪੌਸ਼ ਇਲਾਕੇ ਅਰਬਨ ਐਸਟੇਟ ਫੇਜ਼-2 ਵਿਚ 6 ਫਰਵਰੀ ਨੂੰ ਜੋੜੇ ਨਾਲ 19 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। HDFC ਬੈਂਕ ਦੇ ਬਾਹਰ ਕਾਰ ਸਵਾਰ ਇਕ ਜੋੜੇ ਨੂੰ ਨਿਸ਼ਾਨਾ ਬਣਾ ਕੇ ਲੁਟੇਰੇ 19 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ। ਪੀੜਤ ਮਹਿਲਾ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਹ ਆਪਣੇ ਪਤੀ ਨਾਲ ਕਿਸੇ ਨੂੰ ਭੁਗਤਾਨ ਕਰਨ ਲਈ ਬੈਂਕ ਪਹੁੰਚੀ ਸੀ। ਜਦੋਂ ਉਸ ਦਾ ਪਤੀ ਕਾਰ ਪਾਰਕ ਕਰ ਰਿਹਾ ਸੀ ਤਾਂ ਉਹ ਨਕਦੀ ਵਾਲਾ ਬੈਗ ਫੜ ਕੇ ਬੈਂਕ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਉੱਥੇ ਪਹੁੰਚੇ। ਲੁਟੇਰਿਆਂ ਕੋਲ ਤਲਵਾਰ ਵਰਗਾ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਨ੍ਹਾਂ ਨੇ ਮਹਿਲਾ ਨੂੰ ਡਰਾਇਆ ਅਤੇ ਪਲਾਂ ਵਿੱਚ ਹੀ 19 ਲੱਖ ਰੁਪਏ ਵਾਲਾ ਬੈਗ ਖੋਹ ਕੇ ਮੌਕੇ ਤੋਂ ਰਫੂ-ਚੱਕਰ ਹੋ ਗਏ। 

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕਾਰੋਬਾਰੀ ਤੇ ਆਗੂ ਸੇਠ ਸੱਤਪਾਲ ਮੱਲ ਦਾ ਦਿਹਾਂਤ

ਲੱਖਾਂ ਦੀ ਨਕਦੀ ਲੈ ਕੇ ਆਇਆ ਸੀ ਜੋੜਾ
ਪੀੜਤ ਪਰਿਵਾਰ ਮੁਤਾਬਕ ਉਨ੍ਹਾਂ ਦੀ ਆਰਟੀਫੀਸ਼ੀਅਲ ਜਿਊਲਰੀ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਸੀ ਕਿ ਸਵੇਰੇ ਉਹ ਫੁੱਟਬਾਲ ਚੌਕ ਨੇੜੇ ਵਿਜੇ ਨਗਰ ਸਥਿਤ ਇਕ ਹੋਰ ਬੈਂਕ ਵਿੱਚੋਂ 17 ਲੱਖ 10 ਹਜ਼ਾਰ ਰੁਪਏ ਦੀ ਨਕਦੀ ਕੱਢਵਾ ਕੇ ਲਿਆਏ ਸਨ। ਇਸ ਤੋਂ ਇਲਾਵਾ 2 ਲੱਖ ਰੁਪਏ ਉਨ੍ਹਾਂ ਨੇ ਘਰੋਂ ਬੈਗ ਵਿੱਚ ਰੱਖੇ ਹੋਏ ਸਨ। ਕੁੱਲ੍ਹ 19 ਲੱਖ 10 ਹਜ਼ਾਰ ਰੁਪਏ ਦੀ ਇਹ ਰਕਮ ਉਨ੍ਹਾਂ ਨੇ ਕਿਸੇ ਪਾਰਟੀ ਨੂੰ ਪੇਮੈਂਟ ਵਜੋਂ ਦੇਣੀ ਸੀ ਪਰ ਬੈਂਕ ਦੇ ਬਾਹਰ ਹੀ ਵਾਰਦਾਤ ਵਾਪਰ ਗਈ।
 

ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News