35 ਲੱਖ ਤੋਂ ਵੱਧ ਦੀ ਆਨਲਾਈਨ ਠੱਗੀ ਮਾਰਨ ਵਾਲੇ 5 ਵਿਅਕਤੀਆਂ ''ਤੇ ਪਰਚਾ ਦਰਜ

Thursday, Feb 19, 2026 - 10:42 AM (IST)

35 ਲੱਖ ਤੋਂ ਵੱਧ ਦੀ ਆਨਲਾਈਨ ਠੱਗੀ ਮਾਰਨ ਵਾਲੇ 5 ਵਿਅਕਤੀਆਂ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਟ੍ਰੇਡਿੰਗ ਦੇ ਨਾਂ 'ਤੇ 35 ਲੱਖ ਤੋਂ ਵੱਧ ਦੀ ਠੱਗੀ ਮਾਰਨ ਵਾਲੇ 5 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਪ੍ਰੋਮਿਲਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਨੀਲ ਕੁਮਾਰ ਪੁੱਤਰ ਖਰੈਤ ਲਾਲ ਵਾਸੀ ਵਿਜੇ ਨਗਰ ਕਾਲੋਨੀ ਗਲੀ ਨੰਬਰ-3 ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਆਪਣੀ ਸ਼ਿਕਾਇਤ 'ਚ ਉਸ ਨੇ ਕਿਹਾ ਸੀ ਕਿ ਪ੍ਰਿਆ ਸ਼ਰਮਾ, ਪ੍ਰਦੀਪ ਟਾਸਕ ਟੀਚਰ ਅਤੇ ਟੈਲੀਗ੍ਰਾਮ ਗਰੁੱਪ ਚਲਾਉਣ ਵਾਲੇ 2 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਆਨਲਾਈਨ ਟਰੈਡਿੰਗ ਵਿੱਚ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਸੀ। ਉਕਤ ਲੋਕਾਂ ਨੇ ਉਸ ਦੇ ਕੁੱਲ 35,75,520 ਰੁਪਏ ਵੱਖ-ਵੱਖ ਖ਼ਾਤਿਆਂ ਵਿੱਚ ਪਵਾ ਕੇ ਠੱਗੀ ਮਾਰੀ ਹੈ। ਪੁਲਸ ਨੇ ਪੜਤਾਲ ਡੀ. ਏ. ਲੀਗਲ ਰਾਇ ਹਾਸਲ ਕਰਨ ਉਪਰੰਤ ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।


author

Babita

Content Editor

Related News