ਵੱਡੀ ਖਬਰ: UGC ਵੱਲੋਂ 32 ਫਰਜ਼ੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ, ਦਿੱਲੀ ’ਚ ਸਭ ਤੋਂ ਜ਼ਿਆਦਾ 12 ਅਦਾਰੇ ਨਾਜਾਇਜ਼

Sunday, Feb 22, 2026 - 01:01 PM (IST)

ਵੱਡੀ ਖਬਰ: UGC ਵੱਲੋਂ 32 ਫਰਜ਼ੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ, ਦਿੱਲੀ ’ਚ ਸਭ ਤੋਂ ਜ਼ਿਆਦਾ 12 ਅਦਾਰੇ ਨਾਜਾਇਜ਼

ਲੁਧਿਆਣਾ (ਵਿੱਕੀ)- ਯੂਨੀਵਰਸਿਟੀ ਅਨੁਦਾਨ ਕਮਿਸ਼ਨ ਨੇ ਦੇਸ਼ ਭਰ ’ਚ ਚੱਲ ਰਹੀਆਂ 32 ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਚੌਕਸ ਕੀਤਾ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਡਿਗਰੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਥੋਂ ਪ੍ਰਾਪਤ ਡਿਗਰੀ ਉੱਚ ਸਿੱਖਿਆ ਜਾਂ ਨੌਕਰੀ ਲਈ ਮੰਨਣਯੋਗ ਨਹੀਂ ਹੋਵੇਗੀ। ਕਮਿਸ਼ਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਦਾਖਲਾ ਲੈਣ ਤੋਂ ਪਹਿਲਾਂ ਯੂ. ਜੀ. ਸੀ. ਦੀ ਅਧਿਕਾਰਤ ਵੈੱਬਸਾਈਟ ’ਤੇ ਮਾਨਤਾ ਦੀ ਜਾਂਚ ਜ਼ਰੂਰ ਕਰਨ।

ਇਹ ਵੀ ਪੜ੍ਹੋ-ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ

ਰਾਜ ਵਾਰ ਫਰਜ਼ੀ ਅਦਾਰਿਆਂ ਦੀ ਗਿਣਤੀ

ਯੂ. ਜੀ. ਸੀ. ਦੀ ਰਿਪੋਰਟ ਮੁਤਾਬਕ ਸੂਬਾ ਵਾਰ ਫਰਜ਼ੀ ਅਦਾਰਿਆਂ ਦੀ ਗਿਣਤੀ ’ਚ ਸਭ ਤੋਂ ਜ਼ਿਆਦਾ 12 ਸੰਸਥਾਵਾਂ ਦਿੱਲੀ ’ਚ ਹਨ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 4 ਫਰਜ਼ੀ ਅਦਾਰੇ ਪਾਏ ਗਏ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਮਹਾਰਾਸ਼ਟਰ, ਪੁੱਡੁਚੇਰੀ ਅਤੇ ਪੱਛਮੀ ਬੰਗਾਲ ’ਚ 2-2 ਫਰਜ਼ੀ ਸੰਸਥਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਹਰਿਆਣਾ, ਝਾਰਖੰਡ ਅਤੇ ਰਾਜਸਥਾਨ ’ਚ 1-1 ਫਰਜ਼ੀ ਅਦਾਰਿਆਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਫਰਜ਼ੀ ਯੂਨੀਵਰਸਿਟੀਆਂ ਦੀ ਸੂਚੀ :

1 ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸ (ਏ. ਆਈ. ਪੀ. ਪੀ. ਐੱਚ. ਐੱਸ.) ਸਟੇਟ ਗੌਰਮੈਂਟ ਯੂਨੀਵਰਸਿਟੀ, ਅਲੀਪੁਰ

2 ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਦਰਿਆ ਗੰਜ

3 ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ

4 ਵੋਕੇਸ਼ਨਲ ਯੂਨੀਵਰਸਿਟੀ

5 ਏ. ਡੀ. ਆਰ. ਸੈਂਟ੍ਰਿਕ ਜਿਊਰੀਡੀਕਲ ਯੂਨੀਵਰਸਿਟੀ, ਰਜਿੰਦਰਾ ਪਲੇਸ

6 ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਅਰਿੰਗ

7 ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਈਮੈਂਟ, ਸੰਜੇ ਐਨਕਲੇਵ

8 ਅਧਿਆਤਮਕ ਯੂਨੀਵਰਸਿਟੀ (ਸਪੀਰੀਚੁਅਲ ਯੂਨੀਵਰਸਿਟੀ), ਰੋਹਿਣੀ

9 ਵਰਲਡ ਪੀਸ ਆਫ ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ (ਡਬਲਯੂ. ਪੀ. ਯੂ. ਐੱਨ. ਯੂ.), ਪੀਤਮਪੁਰਾ

10 ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ, ਕੋਟਲਾ ਮੁਬਾਰਕਪੁਰ

11 ਮਾਊਂਟੇਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਨਹਿਰੂ ਪਲੇਸ

12 ਨੈਸ਼ਨਲ ਇੰਸਟੀਚਿਊਟ ਆਫ ਮੈਨੇਜਮੈਂਟ ਸਾਲਿਊਸ਼ਨ, ਜਨਕਪੁਰੀ ਉੱਤਰ ਪ੍ਰਦੇਸ਼

13 ਗਾਂਧੀ ਹਿੰਦੀ ਵਿੱਦਿਆਪੀਠ, ਪ੍ਰਯਾਗ

14 ਮਹਾਮਾਇਆ ਟੈਕਨੀਕਲ (ਪ੍ਰਾਵਿਧਿਕ) ਯੂਨੀਵਰਸਿਟੀ, ਨੋਇਡਾ

15 ਨੇਤਾਜੀ ਸੁਭਾਸ਼ ਚੰਦਰ ਬੌਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ) ਅਲੀਗੜ੍ਹ

16 ਭਾਰਤੀ ਸਿੱਖਿਆ ਪ੍ਰੀਸ਼ਦ ਲਖਨਊ, ਪੱਛਮੀ ਬੰਗਾਲ

17 ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ, ਕੋਲਕਾਤਾ

18 ਇੰਸਟੀਚਿਊਟ ਆਫ ਆਲਟਰਨੇਟਿਵ ਮੈਡੀਸਨ ਐਂਡ ਰਿਸਰਚ, ਕੋਲਕਾਤਾ ਕੇਰਲ

19 ਸੈਂਟ ਜੌਨ ਯੂਨੀਵਰਸਿਟੀ, ਕ੍ਰਿਸ਼ਣਾਟਮ

20 ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਆਫ ਪ੍ਰੋਫੈਟਿਕ ਮੈਡੀਸਨ (ਆਈ. ਆਈ. ਯੂ. ਪੀ. ਐੱਮ.), ਕੋਜਹਿਦੋਕੇ, ਮਹਾਰਾਸ਼ਟਰ

21 ਰਾਜਾ ਅਰੇਬਿਕ ਯੂਨੀਵਰਸਿਟੀ, ਨਾਗਪੁਰ

22 ਨੈਸ਼ਨਲ ਬੈਕਵਰਡ ਖੇਤੀ ਵਿੱਦਿਆਪੀਠ, ਸੋਲਾਪੁਰ, ਆਂਧਰਾ ਪ੍ਰਦੇਸ਼

23 ਕ੍ਰਾਈਸਟ ਨਿਊ ਟੈਸਟਾਮੇਂਡ ਡੀਮਡ ਯੂਨੀਵਰਸਿਟੀ, ਗੁੰਟੂਰ

24 ਬਾਈਬਲ ਓਪਨ ਯੂਨੀਵਰਸਿਟੀ ਆਫ ਇੰਡੀਆ, ਵਿਸ਼ਾਖਾਪਟਨਮ, ਪੁਡੁਚੇਰੀ

25 ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ

26 ਊਸ਼ਾ ਲਾਤਚੁਮਨਨ ਕਾਲਜ ਆਫ ਐਜੂਕੇਸ਼ਨ

27 ਸਰਵ ਭਾਰਤੀ ਸਿੱਖਿਆ ਪੀਠ, ਤੁਮਕੁਰ

28 ਗਲੋਬਲ ਹਿਊਮਨ ਪੀਸ ਯੂਨੀਵਰਸਿਟੀ, ਬੈਂਗਲੁਰੂ ਹਰਿਆਣਾ

29 ਮੈਜਿਕ ਐਂਡ ਆਰਟ ਯੂਨੀਵਰਸਿਟੀ, ਫਰੀਦਾਬਾਦ, ਅਰੁਣਾਚਲ ਪ੍ਰਦੇਸ਼

30 ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ, ਰਾਜਸਥਾਨ

31 ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ, ਭਿਵਾੜੀ, ਝਾਰਖੰਡ

32 ਦਕਸ਼ ਯੂਨੀਵਰਸਿਟੀ (ਵੋਕੇਸ਼ਨਲ ਅਤੇ ਲਾਈਫ ਸਕਿੱਲ ਐਜੂਕੇਸ਼ਨ), ਰਾਂਚੀ

ਇਹ ਵੀ ਪੜ੍ਹੋ- ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News