ਆਸਟ੍ਰੇਲੀਆ : ਰੱਬ ਨੇ ਸੁਣੀ ਅਰਦਾਸ, 10 ਸਾਲਾ ਮੁੰਡਾ 'ਕੋਮਾ' 'ਚੋਂ ਆਇਆ ਬਾਹਰ
Monday, Jan 16, 2023 - 01:45 PM (IST)
ਸਿਡਨੀ (ਭਾਸ਼ਾ)- ਆਸਟ੍ਰੇਲੀਆ ਵਿਖੇ ਰੱਬ ਦੀ ਮਿਹਰ ਨਾਲ ਇਕ 10 ਸਾਲਾ ਮੁੰਡੇ ਦੀ ਜਾਨ ਬਚ ਗਈ। ਇਹ 10 ਸਾਲਾ ਮੁੰਡਾ ਜੋ ਦੋ ਹਫਤੇ ਪਹਿਲਾਂ ਦੋ ਹੈਲੀਕਾਪਟਰਾਂ ਦੀ ਟੱਕਰ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਹੁਣ ਹਸਪਤਾਲ ਵਿੱਚ ਇਲਾਜ ਦੌਰਾਨ ਕੋਮਾ 'ਚੋਂ ਬਾਹਰ ਆ ਗਿਆ ਹੈ। ਇੱਕ ਪਰਿਵਾਰਕ ਪਾਦਰੀ ਨੇ ਇਹ ਜਾਣਕਾਰੀ ਦਿੱਤੀ।ਇਸ ਜਹਾਜ਼ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਨਿਕੋਲਸ ਟੈਡਰੋਸ ਬ੍ਰਿਸਬੇਨ ਦੇ ਕੁਈਨਜ਼ਲੈਂਡ ਚਿਲਡਰਨ ਹਸਪਤਾਲ ਵਿੱਚ ਰਿਹਾ, ਜਿੱਥੇ ਮੈਡੀਕਲ ਸਟਾਫ ਨੇ ਸੋਮਵਾਰ ਨੂੰ ਉਸਦੀ ਹਾਲਤ ਨੂੰ “ਨਾਜ਼ੁਕ ਪਰ ਸਥਿਰ” ਦੱਸਿਆ।
ਬ੍ਰਿਸਬੇਨ ਤੋਂ 80 ਕਿਲੋਮੀਟਰ (50 ਮੀਲ) ਦੱਖਣ ਵਿੱਚ ਗੋਲਡ ਕੋਸਟ ਦੇ ਸੈਰ-ਸਪਾਟਾ ਸ਼ਹਿਰ ਵਿੱਚ 2 ਜਨਵਰੀ ਨੂੰ ਜੌਏ ਫਲਾਈਟਸ ਦੌਰਾਨ ਦੋ ਸੀ ਵਰਲਡ ਥੀਮ ਪਾਰਕ ਹੈਲੀਕਾਪਟਰਾਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਟੈਡਰੋਸ ਦੀ ਮਾਂ ਵੈਨੇਸਾ ਟੈਡਰੋਸ (36) ਦੀ ਮੌਤ ਹੋ ਗਈ ਸੀ।ਉਸ ਨੂੰ ਸੋਮਵਾਰ ਨੂੰ ਪੱਛਮੀ ਸਿਡਨੀ ਵਿੱਚ ਪਰਿਵਾਰਕ ਘਰ ਨੇੜੇ ਦਫ਼ਨਾਇਆ ਗਿਆ।ਆਖਰੀ ਰਸਮਾਂ ਕਰਾਉਣ ਵਾਲੇ ਪੁਜਾਰੀਆਂ ਵਿੱਚੋਂ ਇੱਕ ਫਾਦਰ ਸੁਰੇਸ਼ ਕੁਮਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਟੇਡਰੋਸ ਨੂੰ "ਹੁਣ ਕੁਝ ਦਿਨਾਂ ਤੋਂ ਲਾਈਫ ਸਪੋਰਟਸ ਸਿਸਟਮ ਤੋਂ ਹਟਾ ਲਿਆ ਗਿਆ ਹੈ ਅਤੇ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।"
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਭਾਰਤੀ ਮੂਲ ਦੇ 5 ਸਾਲਾ ਬੱਚੇ ਦੀ ਮੌਤ ਦੇ ਮਾਮਲੇ 'ਚ ਸ਼ਖ਼ਸ 'ਤੇ ਲੱਗੇ ਦੋਸ਼
ਕੁਮਾਰ ਨੇ ਪੋਸਟ ਕੀਤਾ ਕਿ ਟੇਡਰੋਸ ਕੋਮਾ ਤੋਂ ਬਾਹਰ ਆ ਗਿਆ ਹੈ ਅਤੇ ਸਿਰ ਹਿਲਾ ਕੇ ਕੁਝ ਸਵਾਲਾਂ ਦਾ ਜਵਾਬ ਦੇਣ ਦੇ ਯੋਗ ਹੋ ਗਿਆ ਹੈ।" ਕੁਮਾਰ ਨੇ ਨਿਕੋਲਸ ਦੇ ਪਿਤਾ ਸਾਈਮਨਟੈਡਰੋਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਿਤਾ ਦਾ ਹੱਥ ਫੜਨ ਦੇ ਯੋਗ ਵੀ ਹੈ।ਇਸ ਘਟਨਾ ਵਿਚ ਬ੍ਰਿਟਿਸ਼ ਜੋੜੇ ਰੌਨ ਅਤੇ ਡਾਇਨ ਹਿਊਜ ਅਤੇ ਇਕ ਪਾਇਲਟ ਐਸ਼ਲੇ ਜੈਨਕਿਨਸਨ ਮਾਰੇ ਗਏ ਸਨ, ਜਿਸਦੀ ਆਸਟ੍ਰੇਲੀਆ ਟ੍ਰਾਂਸਪੋਰਟ ਸੇਫਟੀ ਬਿਊਰੋ ਦੁਆਰਾ ਜਾਂਚ ਕੀਤੀ ਜਾ ਰਹੀ ਹੈ।ਹੋਰ ਪੀੜਤ ਜੋ ਹਸਪਤਾਲ ਵਿੱਚ ਦਾਖਲ ਹਨ,ਉਹਨਾਂ ਵਿਚ ਇੱਕ 33 ਸਾਲਾ ਔਰਤ ਅਤੇ ਉਸਦਾ 9 ਸਾਲਾ ਪੁੱਤਰ ਸ਼ਾਮਲ ਹੈ। ਦੋਵਾਂ ਦੀ ਹਾਲਤ ਸਥਿਰ ਦੱਸੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।