ਅੱਜ ਮੈਰਾਥਨ ਦੇ ਚੱਲਦਿਆਂ PGI ਅਸਥਾਈ ਗੇਟ ਸਵੇਰੇ 10 ਵਜੇ ਤੱਕ ਰਹੇਗਾ ਬੰਦ

Sunday, Mar 01, 2026 - 09:36 AM (IST)

ਅੱਜ ਮੈਰਾਥਨ ਦੇ ਚੱਲਦਿਆਂ PGI ਅਸਥਾਈ ਗੇਟ ਸਵੇਰੇ 10 ਵਜੇ ਤੱਕ ਰਹੇਗਾ ਬੰਦ

ਚੰਡੀਗੜ੍ਹ (ਸ਼ੀਨਾ) : ਇੱਥੇ ਪੀ. ਜੀ. ਆਈ. ਨੇ ਐਤਵਾਰ ਇਕ ਮਾਰਚ ਨੂੰ ਕੈਂਪਸ ’ਚ ਅਸਥਾਈ ਗੇਟ ਬੰਦ ਕਰਨ ਸਬੰਧੀ ਇਕ ਜਨਤਕ ਜਾਣਕਾਰੀ ਸਾਂਝੀ ਕੀਤੀ ਹੈ। ਕੌਮਾਂਤਰੀ ਮੈਰਾਥਨ ਦੇ ਸੁਚਾਰੂ ਸੰਚਾਲਨ ਲਈ ਤੇ ਸਮਰੱਥ ਅਥਾਰਟੀ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਵੇਰ ਸਮੇਂ ਦੌਰਾਨ ਖ਼ਾਸ ਐਂਟਰੀ ਪੁਆਇੰਟਾਂ ਤੱਕ ਪਹੁੰਚ ਸੀਮਤ ਰਹੇਗੀ। ਗੇਟ ਬੰਦ ਕਰਨ ਦਾ ਸਮਾਂ 1 ਮਾਰਚ (ਐਤਵਾਰ) ​ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ।

ਮਰੀਜ਼ਾਂ, ਸਟਾਫ਼ ਤੇ ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਉਣ-ਜਾਣ ਦੀ ਯੋਜਨਾ ਉਸ ਅਨੁਸਾਰ ਬਣਾਉਣ ਤੇ ਮੈਰਾਥਨ ਦੌਰਾਨ ਅਸੁਵਿਧਾ ਤੋਂ ਬਚਣ ਲਈ ਹੇਠ ਲਿਖੇ ਵਿਕਲਪਿਕ ਪ੍ਰਵੇਸ਼ ਗੇਟਾਂ ਦੀ ਵਰਤੋਂ ਕਰਨ। ਸੈਕਟਰ-11 ਗੇਟ ਤੇ ਕੈਂਪਸ ਗੇਟ, ਪੀ. ਜੀ. ਆਈ., ਇਸ ਖੇਡ ਸਮਾਗਮ ਦੌਰਾਨ ਡਾਕਟਰੀ ਸੇਵਾਵਾਂ ਤੇ ਕੈਂਪਸ ਪਹੁੰਚ ਸੁਚਾਰੂ ਰਹਿਣ ਲਈ ਇਹ ਪ੍ਰਬੰਧ ਕੀਤੇ ਗਏ ਹਨ।


author

Babita

Content Editor

Related News