ਕਤਲ ਕਰਕੇ ਲਾਸ਼ ਨਹਿਰ ''ਚ ਸੁੱਟੀ, ਜੀਜਾ-ਸਾਲਾ ਗ੍ਰਿਫ਼ਤਾਰ
Tuesday, Mar 03, 2026 - 04:29 PM (IST)
ਬਠਿੰਡਾ (ਵਰਮਾ) : ਪ੍ਰੇਮ ਸਬੰਧਾਂ 'ਚ ਰੁਕਾਵਟ ਬਣਨ ਵਾਲੇ ਕੁੜੀ ਦੇ ਭਰਾ ਦਾ ਕਤਲ ਕਰਨ ਅਤੇ ਉਸਦੀ ਲਾਸ਼ ਨੂੰ ਸਰਹਿੰਦ ਨਹਿਰ 'ਚ ਸੁੱਟਣ ਵਾਲੇ ਜੀਜੇ ਅਤੇ ਸਾਲੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਮਨਦੀਪ ਕੌਰ ਦਾ ਮੁਲਜ਼ਮ ਸੁਖਵੀਰ ਸਿੰਘ ਵਾਸੀ ਬਠਿੰਡਾ ਨਾਲ ਪ੍ਰੇਮ ਸਬੰਧ ਸੀ, ਜਿਸਦਾ ਰਮਨਦੀਪ ਕੌਰ ਦੇ ਭਰਾ ਰਾਮ ਕ੍ਰਿਸ਼ਨ ਨੇ ਵਿਰੋਧ ਕੀਤਾ।
ਪਿਛਲੇ ਸ਼ਨੀਵਾਰ ਰਾਤ ਨੂੰ ਮੁਲਜ਼ਮ ਸੁਖਵੀਰ ਨੇ ਆਪਣੇ ਸਾਲੇ ਗੁਰਪ੍ਰੀਤ ਸਿੰਘ ਦੇ ਘਰ ਰਾਮ ਕ੍ਰਿਸ਼ਨ ਨੂੰ ਸ਼ਰਾਬ ਪਿਲਾਈ, ਜਿੱਥੇ ਰਮਨਦੀਪ ਕੌਰ ਵੀ ਮੌਜੂਦ ਸੀ। ਸੁਖਵੀਰ ਨੇ ਬਾਅਦ ਵਿਚ ਰਾਮ ਕ੍ਰਿਸ਼ਨ ਨੂੰ ਆਪਣੇ ਘਰ ਛੱਡ ਦਿੱਤਾ ਪਰ ਰਾਮ ਕ੍ਰਿਸ਼ਨ ਵਾਪਸ ਨਹੀਂ ਆਇਆ। ਅਗਲੇ ਦਿਨ ਜਦੋਂ ਰਮਨਦੀਪ ਕੌਰ ਨੇ ਥਰਮਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਘਟਨਾ ਦਾ ਖ਼ੁਲਾਸਾ ਹੋਇਆ।
