ਨਾਬਾਲਗ ਕੁੜੀ ਨਾਲ 50 ਸਾਲਾ ਬੰਦੇ ਨੇ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

Tuesday, Feb 24, 2026 - 11:40 AM (IST)

ਨਾਬਾਲਗ ਕੁੜੀ ਨਾਲ 50 ਸਾਲਾ ਬੰਦੇ ਨੇ ਟੱਪੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ

ਚੰਡੀਗੜ੍ਹ (ਸੁਸ਼ੀਲ) : ਸਾਈਕਲ ਚਲਾ ਰਹੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਕੇ 50 ਸਾਲਾ ਵਿਅਕਤੀ ਫ਼ਰਾਰ ਹੋ ਗਿਆ। ਬੱਚੀ ਨੇ ਰੋਂਦੇ ਹੋਈ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਮਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮਲੋਆ ਪੁਲਸ ਨੇ ਨਾਬਾਲਗ ਬੱਚੀ ਦੀ ਡਾਕਟਰੀ ਜਾਂਚ ਕਰਵਾਈ। ਜਬਰ-ਜ਼ਿਨਾਹ ਦੀ ਪੁਸ਼ਟੀ ਹੋਣ ’ਤੇ ਮਲੋਆ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਫ਼ਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਾਂ ਨੇ ਕਿਹਾ ਕਿ 22 ਫਰਵਰੀ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸ ਦੀ 7 ਸਾਲ ਦੀ ਧੀ ਗਲੀ ਵਿਚ ਸਾਈਕਲ ਚਲਾ ਰਹੀ ਸੀ।

ਜਦੋਂ ਉਹ ਸ਼ਾਮ 5 ਵਜੇ ਤੱਕ ਘਰ ਵਾਪਸ ਨਹੀਂ ਆਈ ਤਾਂ ਉਹ ਉਸ ਨੂੰ ਲੱਭਣ ਲਈ ਬਾਹਰ ਗਈ, ਪਰ ਬੱਚੀ ਨਹੀਂ ਮਿਲੀ। ਇਸ ਤੋਂ ਬਾਅਦ ਉਸਨੇ ਗੁਆਂਢੀਆਂ ਨੂੰ ਵੀ ਪੁੱਛਿਆ ਪਰ ਕੁੱਝ ਪਤਾ ਨਹੀਂ ਲੱਗਿਆ। ਇਸ ਦੌਰਾਨ ਬੱਚੀ ਗੁਆਂਢੀ ਦੇ ਘਰ ਦੀ ਗਰਾਊਂਡ ਫਲੋਰ ਤੋਂ ਬਾਹਰ ਆਉਂਦੇ ਦਿਖਾਈ ਦਿੱਤੀ। ਬੱਚੀ ਨੇ ਉਸ ਨੂੰ ਜੱਫੀ ਪਾ ਲਈ ਅਤੇ ਰੋਣ ਲੱਗ ਪਈ। ਪੁੱਛਣ ’ਤੇ ਬੱਚੀ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲਾ ਵਿਅਕਤੀ ਉਸ ਦਾ ਹੱਥ ਫੜ੍ਹ ਕੇ ਆਪਣੇ ਕਮਰੇ ’ਚ ਲੈ ਗਿਆ ਤੇ ਉਸ ਦੇ ਨਾਲ ਗਲਤ ਕੰਮ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਮਲੋਆ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।


author

Babita

Content Editor

Related News