ਸ਼ਰਾਬ ਪੀਣ ਦੀ ਆਦਤ ਤੋਂ ਮਿਲੇਗਾ ਛਟਕਾਰਾ, ਬਸ ਕਰ ਲਓ ਇਹ ਕੰਮ

Monday, Dec 09, 2024 - 02:05 PM (IST)

ਸ਼ਰਾਬ ਪੀਣ ਦੀ ਆਦਤ ਤੋਂ ਮਿਲੇਗਾ ਛਟਕਾਰਾ, ਬਸ ਕਰ ਲਓ ਇਹ ਕੰਮ

ਹੈਲਥ ਡੈਸਕ - ਸ਼ਰਾਬ ਕਿਸੇ ਵੀ ਤਰ੍ਹਾਂ ਲਾਭਦਾਇਕ ਨਹੀਂ ਹੈ। ਇਹ ਸਾਡੇ ਸਰੀਰ ਨੂੰ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਸ਼ਰਾਬ ਦੀ ਆਦਤ ਪੁਰਾਣੀ ਹੋ ਜਾਵੇ ਤਾਂ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਹਜ਼ਾਰਾਂ ਲੋਕ ਸ਼ਰਾਬ ਦੇ ਨਸ਼ੇ ’ਚ ਹੰਗਾਮਾ ਕਰਦੇ ਹਨ। ਪਤੀ-ਪਤਨੀ ’ਚ ਝਗੜੇ, ਤਕਲੀਫ਼ਾਂ, ਲੜਾਈ-ਝਗੜੇ ਵਰਗੇ ਕਈ ਮਾਮਲੇ ਅਦਾਲਤ ’ਚ ਜਾਂਦੇ ਹਨ। ਸ਼ਰਾਬ ਦੇ ਆਦੀ ਵਿਅਕਤੀ ਦੇ ਪਰਿਵਾਰ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਸ਼ਰਾਬ ਦਾ ਨਸ਼ਾ ਹਰ ਤਰ੍ਹਾਂ ਨਾਲ ਨੁਕਸਾਨ ਕਰਦਾ ਹੈ।

ਪੜ੍ਹੋ ਇਹ ਵੀ ਖਬਰ -  ਲਗਾਤਾਰ ਹੋ ਰਿਹਾ Cough ਅਤੇ Cold ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ

ਅਜਿਹੀ ਖੋਜ ’ਚ ਇਹ ਸਾਬਤ ਹੋਇਆ ਹੈ ਕਿ ਇਕ ਦਵਾਈ ਸ਼ਰਾਬ ਦੀ ਆਦਤ ਨੂੰ ਠੀਕ ਕਰ ਸਕਦੀ ਹੈ। ਇਹ ਇਕ ਅਜਿਹੀ ਦਵਾਈ ਹੈ ਜੋ ਪੇਪਟਾਇਡ 1 ਰੀਸੈਪਟਰਾਂ (GLP-1RAs) ਨੂੰ ਰੋਕਦੀ ਹੈ। ਇਹ ਦਵਾਈ ਭਾਰ ਘਟਾਉਣ ’ਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਵੱਡੇ ਪੈਮਾਨੇ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਸ਼ਰਾਬ ਦੀ ਸੰਵੇਦਨਾ ਨੂੰ ਬਹੁਤ ਘੱਟ ਕਰ ਸਕਦੀ ਹੈ। ਭਾਵ ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਭਾਰ ਘਟਾਉਣ ਦੀ ਦਵਾਈ ਗੁਰਦਿਆਂ ਅਤੇ ਜਿਗਰ ਲਈ ਫਾਇਦੇਮੰਦ ਹੈ।

ਪੜ੍ਹੋ ਇਹ ਵੀ ਖਬਰ -ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੈ ਜਾਂ ਖ਼ਤਰਨਾਕ? ਪੜ੍ਹੋ ਪੂਰੀ ਖਬਰ

PunjabKesari

ਸ਼ਰਾਬ ਪੀਣ ਦੀ ਆਦਤ 29 ਫੀਸਦੀ ਘਟੀ

ਇਸ ਦਾ ਅਧਿਐਨ ’ਚ ਟ੍ਰਾਇਲ ਕੀਤਾ ਗਿਆ ਹੈ। ਇਸ ਟ੍ਰਾਇਲ ’ਚ 88190 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੇ ਭਾਰ ਘਟਾਉਣ ਦੇ ਟੀਕੇ Exenatide, Dulaglutide, Liraglutide, Semaglutide ਜਾਂ Tirzepatide ਦੇ ਟੀਕਿਆਂ ’ਚੋਂ ਕੋਈ ਇਕ ਲਿਆ। ਇਹ ਸਾਰੀਆਂ ਦਵਾਈਆਂ ਭਾਰ ਘਟਾਉਣ ਲਈ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਭਾਰ ਘਟਾਉਣ ਲਈ ਪਲੇਸਬੋ ਲਿਆ ਭਾਵ ਕਿ ਉਸ ਨੂੰ ਦੱਸਿਆ ਗਿਆ ਕਿ ਇਹ ਭਾਰ ਘਟਾਉਣ ਦੀ ਦਵਾਈ ਹੈ ਪਰ ਇਸ ’ਚ ਕੋਈ ਸਮੱਗਰੀ ਨਹੀਂ ਸੀ। ਅਧਿਐਨ ੍ਯਚ ਪਾਇਆ ਗਿਆ ਕਿ ਕੁਝ ਮਹੀਨਿਆਂ ਬਾਅਦ, ਭਾਰ ਘਟਾਉਣ ਦੀ ਦਵਾਈ ਲੈਣ ਵਾਲੇ ਲੋਕਾਂ ’ਚ ਸ਼ਰਾਬ ਦਾ ਸੇਵਨ ਕਰਨ ਦਾ ਰੁਝਾਨ 29 ਫੀਸਦੀ ਤੱਕ ਘੱਟ ਗਿਆ। ਇੰਨਾ ਹੀ ਨਹੀਂ, ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਜੋ ਕਦੇ-ਕਦੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ, ਨੇ ਵੀ ਇਹ ਆਦਤ ਗੁਆ ਦਿੱਤੀ।

ਪੜ੍ਹੋ ਇਹ ਵੀ ਖਬਰ - ਪ੍ਰੋਟੀਨ ਦੀ ਕਮੀ ਨੂੰ ਕਰਨਾ ਹੈ ਦੂਰ ਤਾਂ ਨਾਨ-ਵੈਜ ਦੀ ਥਾਂ ਖਾਓ ਇਹ ਚੀਜ਼, ਮਿਲਣਗੇ ਦੁੱਗਣੇ ਫਾਇਦੇ

ਅਲਕੋਹਲ ਨਾਲ ਸਬੰਧਤ ਦਿਮਾਗ ਦੀ ਗਤੀਵਿਧੀ ਨੂੰ ਘਟਾਉਂਦਾ ਹੈ

ਅਧਿਐਨ ਨੇ ਵੱਖ-ਵੱਖ ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਪ੍ਰਭਾਵ ਨੂੰ ਦੇਖਿਆ। ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਸੇਮਗਲੂਟਾਈਡ ਅਤੇ ਟਾਈਰਾਜ਼ੇਪਾਈਡ ਟੀਕੇ ਲਏ ਸਨ ਅਤੇ ਉਨ੍ਹਾਂ ਦਾ ਬੀ.ਐੱਮ.ਆਈ. 30 ਤੋਂ ਘੱਟ ਸੀ, ਨਾਲ ਹੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਇਆ ਗਿਆ। ਜਦੋਂ ਕਿ ਜਿਨ੍ਹਾਂ ਲੋਕਾਂ ਨੇ ਪਲੇਸਬੋ ਲਿਆ ਅਤੇ ਉਨ੍ਹਾਂ ਦਾ BMI 25 ਤੋਂ ਘੱਟ ਸੀ, ਉਨ੍ਹਾਂ ਦੀ ਸ਼ਰਾਬ ਪੀਣ ਦੀ ਆਜਚ ਹੋਰ ਵਧ ਗਈ। ਅਧਿਐਨ ’ਚ ਇਹ ਵੀ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਭਾਰ ਘਟਾਉਣ ਦੀ ਦਵਾਈ ਲਈ, ਉਨ੍ਹਾਂ ’ਚ ਸ਼ਰਾਬ ਕਾਰਨ ਅੰਦਰੂਨੀ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਗਿਆ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਵੀ ਘਟੀਆਂ। ਅਧਿਐਨ ਦੇ ਅਨੁਸਾਰ, ਭਾਰ ਘਟਾਉਣ ਵਾਲਾ ਟੀਕਾ ਦਿਮਾਗ ਦੇ ਨਸ਼ਾ ਕਰਨ ਵਾਲੇ ਹਿੱਸੇ ਦੀ ਗਤੀਵਿਧੀ ਨੂੰ ਘਟਾਉਂਦਾ ਹੈ ਅਤੇ ਡੋਪਾਮਾਈਨ ਦੀ ਰਿਹਾਈ ਨੂੰ ਵਧਾਉਂਦਾ ਹੈ।

ਪੜ੍ਹੋ ਇਹ ਵੀ ਖਬਰ - ਆਖਿਰ ਕਿਉਂ ਆਉਂਦੀ ਹੈ ਹਿੱਚਕੀ? ਜਾਣੋ ਇਸ ਦੇ ਕਾਰਨ ਤੇ ਇਲਾਜ

ਇਸ ਕਾਰਨ ਸ਼ਰਾਬ ਦੀ ਲਾਲਸਾ ਘੱਟ ਜਾਂਦੀ ਹੈ ਅਤੇ ਸ਼ਰਾਬ ਪੀਣ ਦੀ ਯਾਦਦਾਸ਼ਤ ਵੀ ਕਮਜ਼ੋਰ ਹੋਣ ਲੱਗਦੀ ਹੈ। ਹਾਲਾਂਕਿ, ਇਸ ’ਚ ਅਜੇ ਹੋਰ ਖੋਜ ਦੀ ਲੋੜ ਹੈ। ਇਸ ਤੋਂ ਬਾਅਦ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਸ ਦਵਾਈ ਨੂੰ ਡਰੱਗ ਰੈਗੂਲੇਟਰੀ ਏਜੰਸੀ ਤੋਂ ਮਨਜ਼ੂਰੀ ਮਿਲ ਸਕਦੀ ਹੈ। ਫਿਲਹਾਲ ਟ੍ਰਾਇਲ ਚੱਲ ਰਿਹਾ ਹੈ। 

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Sunaina

Content Editor

Related News