ਸਰਦੀਆਂ ''ਚ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਚਮਤਕਾਰੀ ਫ਼ਾਇਦੇ

Friday, Nov 21, 2025 - 03:19 PM (IST)

ਸਰਦੀਆਂ ''ਚ ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਖਾਓ ਇਹ ਚੀਜ਼, ਸਰੀਰ ਨੂੰ ਮਿਲਣਗੇ ਚਮਤਕਾਰੀ ਫ਼ਾਇਦੇ

ਹੈਲਥ ਡੈਸਕ- ਪੁਰਾਣੇ ਸਮੇਂ ਤੋਂ ਹੀ ਸਰਦੀਆਂ ਦੇ ਮੌਸਮ 'ਚ ਸ਼ਹਿਦ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਹਿਦ 'ਚ ਵਿਟਾਮਿਨ C, ਵਿਟਾਮਿਨ B, ਵਿਟਾਮਿਨ E, ਪੋਟੈਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ, ਆਇਰਨ, ਮੈਂਗਨੀਜ਼, ਕਾਪਰ ਅਤੇ ਸੇਲੇਨੀਅਮ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਕਿ ਸ਼ਹਿਦ ਤੁਹਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ।

ਗਲੇ ਦੀਆਂ ਸਮੱਸਿਆਵਾਂ ਲਈ ਰਾਮਬਾਣ

ਹਰ ਰੋਜ਼ ਰਾਤ ਨੂੰ ਸੌਂਣ ਤੋਂ 1–2 ਘੰਟੇ ਪਹਿਲਾਂ ਸ਼ਹਿਦ ਦਾ ਸੇਵਨ ਗਲੇ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ। ਗਲੇ 'ਚ ਖਰਾਸ਼, ਸੁੱਖਾਪਣ ਜਾਂ ਖੰਘ ਹੋਣ ‘ਤੇ ਸ਼ਹਿਦ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਹੈਲਥ ਐਕਸਪਰਟਾਂ ਅਨੁਸਾਰ ਕੋਸੇ ਪਾਣੀ ਨਾਲ ਸ਼ਹਿਦ ਲੈਣ ਨਾਲ ਨਤੀਜੇ ਹੋਰ ਵੀ ਬਿਹਤਰ ਮਿਲਦੇ ਹਨ।

ਨੀਂਦ ਦੀ ਗੁਣਵੱਤਾ ਸੁਧਾਰਦਾ ਹੈ

ਸ਼ਹਿਦ ਨਾ ਕੇਵਲ ਸਰੀਰ ਲਈ, ਬਲਕਿ ਮਨ ਲਈ ਵੀ ਲਾਭਦਾਇਕ ਹੈ। ਰਾਤ ਨੂੰ ਇਕ ਚਮਚ ਸ਼ਹਿਦ ਖਾਣ ਨਾਲ ਦਿਨ ਭਰ ਦੀ ਥਕਾਵਟ ਅਤੇ ਤਣਾਅ ਘਟਦਾ ਹੈ। ਇਹ ਡੂੰਘੀ ਅਤੇ ਸ਼ਾਂਤ ਨੀਂਦ ਲਿਆਉਣ 'ਚ ਮਦਦ ਕਰਦਾ ਹੈ, ਜਿਸ ਨਾਲ ਨੀਂਦ ਦੀ ਗੁਣਵੱਤਾ 'ਚ ਸੁਧਾਰ ਆਉਂਦਾ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵੀ ਸ਼ਹਿਦ ਦਾ ਨਿਯਮਿਤ ਸੇਵਨ ਕੀਤਾ ਜਾਂਦਾ ਹੈ।

ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ

ਸ਼ਹਿਦ 'ਚ ਮੌਜੂਦ ਕੁਦਰਤੀ ਪੋਸ਼ਕ ਤੱਤ ਪੇਟ ਦੀ ਸਿਹਤ ਸੁਧਾਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਸ਼ਹਿਦ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਨਾ ਸ਼ੁਰੂ ਕਰੋ। ਨਿਯਮਿਤ ਅਤੇ ਸਹੀ ਢੰਗ ਨਾਲ ਸ਼ਹਿਦ ਖਾਣ ਨਾਲ ਕੁਝ ਹਫ਼ਤਿਆਂ 'ਚ ਹੀ ਪਾਜ਼ੇਟਿਵ ਨਤੀਜੇ ਮਹਿਸੂਸ ਹੋਣ ਲੱਗਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News