ਭਾਰਤ ''ਚ ਬੱਚਿਆਂ ਦੀ ਸਕੂਲ ਵਰਦੀ ਸਭ ਤੋਂ ਖਤਰਨਾਕ, ਮਿਲਿਆ NPE ਵਰਗਾ ਰਸਾਇਣ
Friday, Nov 21, 2025 - 12:14 PM (IST)
ਨਵੀਂ ਦਿੱਲੀ : ਭਾਰਤ ਵਿੱਚ ਲੱਖਾਂ ਬੱਚੇ ਹਰ ਰੋਜ਼ ਸਕੂਲ ਜਾਣ ਲਈ ਸਕੂਲ ਵਰਦੀਆਂ ਦਾ ਇਸਤੇਮਾਲ ਕਰਦੇ ਹਨ, ਜਿਸ ਨੂੰ ਲੈ ਕੇ ਇਕ ਅਹਿਮ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਬੱਚਿਆਂ ਦੀਆਂ ਸਕੂਲ ਵਰਦੀਆਂ ਜ਼ਿਆਦਾਤਰ ਪੋਲਿਸਟਰ ਫੈਬਰਿਕ ਤੋਂ ਬਣੀਆਂ ਹੁੰਦੀਆਂ ਹਨ। ਇਹ ਕੱਪੜਾ ਪੈਟਰੋਲੀਅਮ ਤੋਂ ਬਣਿਆ ਹੈ ਅਤੇ ਇਸ ਵਿੱਚ ਚਮਕਦਾਰ, ਦਾਗ-ਰੋਧਕ ਜਾਂ ਝੁਰੜੀਆਂ-ਮੁਕਤ ਬਣਾਉਣ ਲਈ ਬਹੁਤ ਸਾਰੇ ਰਸਾਇਣ ਪਦਾਰਥ ਮਿਲਾਏ ਜਾਂਦੇ ਹਨ। ਇਹ ਰਸਾਇਣ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ।
ਪੜ੍ਹੋ ਇਹ ਵੀ : ਵੱਡੀ ਖ਼ਬਰ : MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ’ਤੇ ਹਾਈ ਕੋਰਟ ਅੱਜ ਕਰੇਗੀ ਸੁਣਵਾਈ
ਸਕੂਲ ਵਰਦੀਆਂ 'ਚ ਖ਼ਤਰਨਾਕ ਰਸਾਇਣ
Azo dyes : ਸਸਤੇ ਅਤੇ ਚਮਕਦਾਰ ਰੰਗ ਬਣਾਉਣ ਲਈ (ਧੱਫੜ, ਕੈਂਸਰ ਦਾ ਖ਼ਤਰਾ)
PFAS (forever chemicals) : ਦਾਗ਼ ਅਤੇ ਵਾਟਰਪ੍ਰੂਫ਼ ਫਿਨਿਸ਼ (ਥਾਇਰਾਇਡ ਅਤੇ ਕੈਂਸਰ ਨਾਲ ਜੁੜਿਆ)
Nonylphenol (NPEs) : ਸਸਤੇ ਡਿਟਰਜੈਂਟ ਜਾਂ ਪ੍ਰੋਸੈਸਿੰਗ 'ਚ ਵਰਤੇਮਾਲ (ਹਾਰਮੋਨ ਵਿਘਨ)
Formaldehyde : ਝੁਰੜੀਆਂ ਤੋਂ ਮੁਕਤ ਬਣਾਉਣ ਲਈ (ਅੱਖਾਂ ਦੀ ਜਲਣ, ਦਮਾ, ਕੈਂਸਰ)
Phthalates & Heavy Metals : ਲੋਗੋ ਅਤੇ ਟ੍ਰਿਮਸ ਵਿੱਚ ਵਰਤੋਂ (ਹਾਰਮੋਨ, ਗੁਰਦੇ, ਸਿੱਖਣ ਦੀਆਂ ਸਮੱਸਿਆਵਾਂ)
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਸੂਤਰਾਂ ਮੁਤਾਬਕ ਯੂਰਪ, ਕੈਨੇਡਾ, ਜਾਪਾਨ, ਫਰਾਂਸ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਇਨ੍ਹਾਂ ਰਸਾਇਣਾਂ 'ਤੇ ਸਖ਼ਤ ਪਾਬੰਦੀਆਂ ਜਾਂ ਬੈਨ ਲਗਾਇਆ ਗਿਆ ਹੈ। ਹਾਲਾਂਕਿ, ਭਾਰਤ ਵਿੱਚ 2025 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ NPE ਵਰਗੇ ਜ਼ਹਿਰੀਲੇ ਰਸਾਇਣ ਅਜੇ ਵੀ ਤਿੰਨ ਵਿੱਚੋਂ ਇੱਕ ਵਰਦੀ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਇਹ ਪ੍ਰਦੂਸ਼ਣ ਟੈਕਸਟਾਈਲ ਹੱਬਾਂ ਦੇ ਨੇੜੇ ਨਦੀਆਂ ਵਿੱਚ ਵੀ ਦੇਖਿਆ ਗਿਆ। ਇਹ ਰਸਾਇਣ ਹੌਲੀ-ਹੌਲੀ ਜ਼ਹਿਰ ਵਾਂਗ ਕੰਮ ਕਰਦੇ ਹਨ। ਇਸੇ ਲਈ ਨਵੀਂ ਵਰਦੀ ਨੂੰ ਪਾਉਣ ਤੋਂ ਪਹਿਲਾਂ 2-3 ਵਾਰ ਧੋਵੋ।
ਪੜ੍ਹੋ ਇਹ ਵੀ : ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ
