ਸਰਦੀਆਂ ''ਚ ''ਸੰਜੀਵਨੀ'' ਵਾਂਗ ਕੰਮ ਕਰਦਾ ਹੈ ਸ਼ਹਿਦ ! ਕਈ ਬੀਮਾਰੀਆਂ ਤੋਂ ਕਰੇ ਬਚਾਅ, ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ
Tuesday, Dec 02, 2025 - 10:46 AM (IST)
ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਖੰਘ, ਜ਼ੁਕਾਮ, ਗਲੇ ਦੀ ਖਰਾਸ਼ ਆਮ ਹੁੰਦੇ ਹਨ। ਅਜਿਹੇ ਸਮੇਂ ਇਕ ਚਮਚ ਸ਼ਹਿਦ ਤੁਰੰਤ ਰਾਹਤ ਦਿੰਦਾ ਹੈ। ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਸ਼ਹਿਦ ਖਾਣ ਨਾਲ ਇਮਿਊਨਿਟੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਮੌਸਮੀ ਬੀਮਾਰੀਆਂ ਅਸਰ ਹੀ ਨਹੀਂ ਕਰਦੀਆਂ।
ਸਰਦੀਆਂ 'ਚ ਸ਼ਹਿਦ ਖਾਣ ਦੇ ਫਾਇਦੇ
ਸ਼ਹਿਦ ਸਿਰਫ਼ ਇਮਿਊਨਿਟੀ ਨਹੀਂ ਵਧਾਉਂਦਾ, ਬਲਕਿ ਸਰਦੀਆਂ 'ਚ ਥਕਾਵਟ, ਲੋਅ-ਐਨਰਜੀ, ਕਮਜ਼ੋਰ ਪਾਚਨ ਤੇ ਰੁਖੀ ਚਮੜੀ ਤੋਂ ਵੀ ਰਾਹਤ ਦਿੰਦਾ ਹੈ। ਇਸ 'ਚ ਮੌਜੂਦ ਨੈਚੁਰਲ ਗਲੂਕੋਜ਼ ਅਤੇ ਫ੍ਰਕਟੋਜ਼ ਤੁਰੰਤ ਗਰਮੀ ਅਤੇ ਤਾਕਤ ਪ੍ਰਦਾਨ ਕਰਦੇ ਹਨ। ਜਿਨ੍ਹਾਂ ਨੂੰ ਕਬਜ਼, ਗੈਸ ਰਹਿੰਦੀ ਹੈ, ਸ਼ਹਿਦ ਉਨ੍ਹਾਂ ਦਾ ਪਾਚਨ ਸੰਤੁਲਿਤ ਕਰਦਾ ਹੈ।
ਇਹ ਵੀ ਪੜ੍ਹੋ: ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਰੋਜ਼ 1 ਚਮਚ ਸ਼ਹਿਦ ਦੇ ਲਾਭ
- ਖੰਘ-ਜ਼ੁਕਾਮ ਤੋਂ ਰਾਹਤ
- ਗਲੇ ਦੀ ਖਰਾਸ਼ ਦੂਰ
- ਵਾਤ-ਕਫ ਸੰਤੁਲਨ
- ਇਮਿਊਨਿਟੀ 'ਚ ਵਾਧਾ
- ਸਰਦੀ ਦਾ ਅਟੈਕ ਬੇਅਸਰ
- ਤੁਰੰਤ ਤਾਕਤ
- ਸਰੀਰ ਨੂੰ ਕੁਦਰਤੀ ਗਰਮੀ
- ਲੋਅ-ਐਨਰਜੀ ਤੋਂ ਰਾਹਤ
- ਪਾਚਨ ਸਹੀ
- ਹਲਕੀ-ਫੁਲਕੀ ਮਿਠਾਸ
- ਕਬਜ਼-ਗੈਸ 'ਚ ਰਾਹਤ
ਸ਼ਹਿਦ ਤੇ ਕੋਸੇ ਪਾਣੀ ਦੇ ਫਾਇਦੇ
- ਸਰੀਰ ਨੂੰ ਅੰਦਰੋਂ ਨਮੀ
- ਚਮੜੀ 'ਤੇ ਕੁਦਰਤੀ ਗਲੋਅ
- ਫੱਟੇ ਬੁੱਲ੍ਹਾਂ ਲਈ ਨੈਚੁਰਲ ਕੋਟਿੰਗ
- ਐਂਟੀ-ਆਕਸੀਡੈਂਟ ਨਾਲ ਸਕਿਨ ਪ੍ਰੋਟੈਕਸ਼ਨ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
