ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
Thursday, Nov 20, 2025 - 01:06 PM (IST)
ਨੈਸ਼ਨਲ ਡੈਸਕ : ਭਾਰਤ ਵਿੱਚ ਹਮੇਸ਼ਾ ਜਾਇਦਾਦ ਅਤੇ ਗਹਿਣਿਆਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਖਾਸ ਕਰਕੇ ਸੱਸ ਦੀ ਮੌਤ ਹੋ ਜਾਣ ਤੋਂ ਬਾਅਦ ਨੂੰਹ ਅਤੇ ਧੀ ਵਿਚਕਾਰ ਗਹਿਣਿਆਂ ਦੀ ਵੰਡ ਉਲਝਣ ਦਾ ਵਿਸ਼ਾ ਬਣ ਸਕਦੀ ਹੈ। ਅਕਸਰ ਲੋਕ ਇਹ ਮੰਨਦੇ ਹਨ ਕਿ ਜਿਸ ਵਿਅਕਤੀ 'ਤੇ ਸੱਸ ਸਭ ਤੋਂ ਵੱਧ ਭਰੋਸਾ ਕਰਦੀ ਹੈ, ਉਹੀ ਉਸ ਦੇ ਗਹਿਣਿਆਂ ਦਾ ਅਸਲ ਹਕਦਾਰ ਹੋਵੇਗਾ। ਹਾਲਾਂਕਿ ਅਸਲ ਹੱਕ ਕਾਨੂੰਨ ਅਤੇ ਵਸੀਅਤ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ।
ਪੜ੍ਹੋ ਇਹ ਵੀ : ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ
ਵਸੀਅਤ ਦੇ ਅਨੁਸਾਰ ਗਹਿਣਿਆਂ 'ਤੇ ਹੱਕ
ਜੇਕਰ ਸੱਸ ਨੇ ਆਪਣੀ ਮੌਤ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਵਸੀਅਤ ਤਿਆਰ ਕੀਤੀ ਹੈ, ਤਾਂ ਗਹਿਣੇ ਵਸੀਅਤ ਵਿੱਚ ਦੱਸੇ ਗਏ ਵਿਅਕਤੀ ਨੂੰ ਮਿਲਣਗੇ। ਇਸ ਵਿਚ ਨੂੰਹ ਜਾਂ ਧੀ, ਦੋਵਾਂ ਦੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸੱਸ ਆਪਣੀਆਂ ਜ਼ਰੂਰਤਾਂ ਜਾਂ ਭਰੋਸੇ ਦੇ ਆਧਾਰ 'ਤੇ ਵੱਖ-ਵੱਖ ਮੈਂਬਰਾਂ ਨੂੰ ਗਹਿਣੇ ਦੇ ਸਕਦੀ ਹੈ।
ਪੜ੍ਹੋ ਇਹ ਵੀ : ਹੁਣ ਬਿਨਾਂ ਹਸਪਤਾਲ ਦਾਖਲ ਹੋਏ ਘਰ ਬੈਠਕੇ ਆਯੁਰਵੈਦਿਕ ਤਰੀਕੇ ਨਾਲ ਛੱਡੋ ਨਸ਼ਾ
ਵਸੀਅਤ ਨਾ ਹੋਣ 'ਤੇ ਗਹਿਣਿਆਂ ਦੀ ਵੰਡ
ਜੇਕਰ ਸੱਸ ਨੇ ਵਸੀਅਤ ਨਹੀਂ ਬਣਾਈ ਹੈ ਤਾਂ ਗਹਿਣੇ ਉਸਦੇ ਕਾਨੂੰਨੀ ਵਾਰਸਾਂ ਵਿੱਚ ਬਰਾਬਰ ਵੰਡੇ ਜਾਂਦੇ ਹਨ। ਵਾਰਸਾਂ ਵਿੱਚ ਪਤੀ, ਪੁੱਤਰ, ਧੀਆਂ ਅਤੇ ਮਾਂ ਸ਼ਾਮਲ ਹਨ। ਇਸ ਵਿਚ ਨੂੰਹ ਸ਼ਾਮਲ ਨਹੀਂ ਹੁੰਦੀ। ਨੂੰਹ ਦਾ ਪਤੀ ਭਾਵ ਉਸਦੀ ਸੱਸ ਦਾ ਪੁੱਤਰ, ਉਸਨੂੰ ਆਪਣਾ ਹਿੱਸਾ ਦੇ ਸਕਦਾ ਹੈ। ਜੇਕਰ ਸੱਸ ਦੇ ਪਤੀ ਜਾਂ ਮਾਂ ਨਹੀਂ ਹੈ ਅਤੇ ਉਸਦੇ ਸਿਰਫ਼ ਬੱਚੇ ਹੀ ਵਾਰਸ ਹਨ, ਤਾਂ ਗਹਿਣੇ ਪੁੱਤਰਾਂ ਅਤੇ ਧੀਆਂ ਵਿੱਚ ਬਰਾਬਰ ਵੰਡੇ ਜਾਂਦੇ ਹਨ। ਕਾਨੂੰਨ ਅਨੁਸਾਰ ਇੱਕ ਵਿਆਹੀ ਧੀ ਨੂੰ ਘੱਟ ਹਿੱਸਾ ਨਹੀਂ ਮਿਲਦਾ, ਸਗੋਂ ਉਸਦੇ ਹੱਕ ਪੁੱਤਰਾਂ ਵਾਂਗ ਹੀ ਮਜ਼ਬੂਤ ਹੁੰਦੇ ਹਨ। ਯਾਨੀ ਮਾਂ ਦੀ ਮੌਤ ਤੋਂ ਬਾਅਦ ਪੁੱਤਰ ਵਾਂਗ ਧੀ ਦਾ ਵੀ ਗਹਿਣੇ 'ਤੇ ਪੂਰਾ ਹੱਕ ਹੁੰਦਾ ਹੈ।
ਪੜ੍ਹੋ ਇਹ ਵੀ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਖਾਤਿਆਂ 'ਚ ਅੱਜ ਆਉਣਗੇ 2-2 ਹਜ਼ਾਰ ਰੁਪਏ
