ਰੈੱਡ ਕਲਰ ਦੀ ਬ੍ਰਾਈਟਨੈੱਸ ਔਰਤਾਂ ਦੀ ਲੁਕ ਨੂੰ ਹਾਈਲਾਈਟ ਕਰ ਕੇ ਵਧਾ ਰਹੀ ਚਿਹਰੇ ਦੀ ਗਲੋ

Thursday, Nov 20, 2025 - 12:20 PM (IST)

ਰੈੱਡ ਕਲਰ ਦੀ ਬ੍ਰਾਈਟਨੈੱਸ ਔਰਤਾਂ ਦੀ ਲੁਕ ਨੂੰ ਹਾਈਲਾਈਟ ਕਰ ਕੇ ਵਧਾ ਰਹੀ ਚਿਹਰੇ ਦੀ ਗਲੋ

ਅੰਮ੍ਰਿਤਸਰ (ਕਵਿਸ਼ਾ)-ਫੈਸ਼ਨ ਦੀ ਦੁਨੀਆ ’ਚ ਰੰਗਾਂ ਦਾ ਆਪਣਾ ਇੱਕ ਵੱਖਰਾ ਪ੍ਰਭਾਵ ਹੁੰਦਾ ਹੈ ਅਤੇ ਇਸ ਵਿਚ ਸਾਰਿਆਂ ਤੋਂ ਖਾਸ ਮੰਨਿਆ ਜਾਂਦਾ ਹੈ ਰੈੱਡ ਯਾਨੀ ਲਾਲ ਰੰਗ। ਇਹ ਰੰਗ ਨਾ ਸਿਰਫ ਆਕਰਸ਼ਣ ਦਾ ਪ੍ਰਤੀਕ ਹੈ, ਸਗੋਂ ਇਹ ਔਰਤਾਂ ਦੀ ਬਿਊਟੀ, ਕਾਨਫੀਡੈਂਸ ਅਤੇ ਪਰਸਨੈਲਿਟੀ ਨੂੰ ਵੀ ਖਾਸ ਤੌਰ ’ਤੇ ਨਿਖਾਰਦਾ ਹੈ। ਅੱਜਕਲ ਔਰਤਾਂ ਦੇ ਮੈਕਅਪ, ਡ੍ਰੇਸੇਜ਼ ਅਤੇ ਐਕਸੈਸਰੀਜ਼ ’ਚ ਰੈੱਡ ਕਲਰ ਦੀ ਬ੍ਰਾਈਟਨੈੱਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲਾਲ ਰੰਗ ਚਿਹਰੇ ਦੀ ਗਲੋ ਨੂੰ ਵਧਾ ਦਿੰਦਾ ਹੈ ਅਤੇ ਸਪੂਰਨ ਵਿਅਕਤੀਤਵ ਨੂੰ ਇਕ ਗਲੇਮਰਾਈਜ਼ ਕਰ ਦਿੰਦਾ ਹੈ।
ਲਾਲ ਰੰਗ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਸਕਿਨ ਟੋਨ ’ਤੇ ਖੂਬਸੂਰਤੀ ਨਾਲ ਖਿੱਲਦਾ ਹੈ। ਰੈੱਡ ਲਿਪਸਟਿਕਸ ਇਸ ਦੀ ਸਭ ਵਧੀਆ ਉਦਾਹਰਨ ਹੈ। ਇਕ ਸਾਧਾਰਨ ਮੇਕਅਪ ਨਾਲ ਸਿਰਫ ਇਕ ਰੈੱਡ ਲਿਪਸਟਿਕ ਲਾਉਣ ਨਾਲ ਚਿਹਰੇ ’ਤੇ ਤੁਰੰਤ ਗਲੋ ਦਿਖਾਈ ਦੇਣ ਲੱਗਦਾ ਹੈ। ਇਸ ਦੇ ਸ਼ਾਇਨੀ ਅਤੇ ਮੈੱਟ ਦੋਵੇਂ ਤਰ੍ਹਾਂ ਦੇ ਸਡੱਸ ਔਰਤਾਂ ਦੀ ਪਸੰਦ ਵਿਚ ਸ਼ਾਮਲ ਹਨ। ਉਥੇ ਜੇਕਰ ਗੱਲ ਰੈੱਡ ਡਰੈੱਸ ਦੀ ਕਰੀਏ ਤਾਂ ਇਹ ਰੰਗ ਕੈਮਰੇ ’ਤੇ ਚਿਹਰੇ ਦੀ ਬ੍ਰਾਈਟਨੈੱਸ ਨੂੰ ਵਧਾ ਦਿੰਦਾ ਹੈ।
ਰੈੱਡ ਕਲਰ ਕੋਈ ਜੇਕਰ ਸਾਈਟਿਫਿਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇਹ ਰੰਗ ਊਰਜਾ, ਜਨੂੰਨ ਅਤੇ ਸਾਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਮਨ ਨੂੰ ਉਤਸ਼ਾਹਿਤ ਕਰਦਾ ਹੈ, ਜਦੋਂ ਮਨ ’ਚ ਉਤਸ਼ਾਹ ਹੁੰਦਾ ਹੈ ਤਾਂ ਉਸ ਦਾ ਪ੍ਰਭਾਵ ਚਿਹਰੇ ’ਤੇ ਵੀ ਦਿਸਦਾ ਹੈ ਅਤੇ ਗਲੋ ਸਭਾਵਿਕ ਰੂਪ ਨਾਲ ਵਧ ਜਾਂਦਾ ਹੈ। ਇਸ ਕਾਰਨ ਔਰਤਾਂ ਖਾਸ ਮੌਕਿਆਂ ’ਤੇ ਰੈੱਡ ਰੰਗ ਨੂੰ ਜ਼ਿਆਦਾ ਤਰਜੀਹ ਦਿੰਦੀਆਂ ਹਨ, ਭਾਵੇਂ ਤਿਉਹਾਰ ਹੋਵੇ, ਪਾਰਟੀ ਹੋਵੇ ਜਾ ਫਿਰ ਵਿਆਹ।
ਇਸ ਦੇ ਨਾਲ-ਨਾਲ ਰੈੱਡ ਨੂੰ ਭਾਰਤੀ ਸੱਭਿਅਤਾ ਅਤੇ ਸ਼ਗਨਾਂ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ, ਜੋ ਕਿ ਇਸ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੰਦਾ ਹੈ, ਜਿਸ ਕਾਰਨ ਔਰਤਾਂ ਦੀ ਇਸ ਦੀ ਤਰਜੀਹ ਹੋਰ ਵੀ ਵਧ ਜਾਂਦੀ ਹੈ। ਅੰਮ੍ਰਿਤਸਰੀ ਔਰਤਾਂ ਵੀ ਰੈੱਡ ਕਲਰ ਨੂੰ ਫਿਰ ਭਾਵੇਂ ਉਹ ਇੰਡੀਅਨ ਆਊਟਫਿੱਟਸ ਹੋਵੇ ਜਾਂ ਫਿਰ ਵੈਸਟਰਨ ਕਾਫੀ ਤਰਜੀਹ ਦਿੰਦੀਆਂ ਹੋਈਆਂ ਦਿਖਾਈ ਦੇ ਰਹੀ ਹੈ ਅਤੇ ਅੰਮ੍ਰਿਤਸਰ ’ਚ ਹੋਣ ਵਾਲੇ ਵੱਖ-ਵੱਖ ਆਯੋਜਨ ਵਿਚ ਇਸ ਤਰ੍ਹਾਂ ਦੇ ਖੂਬਸੂਰਤ ਰੈੱਡ ਆਊਟਫਿੱਟਸ ਵਿਚ ਦਿਖਾਈ ਦੇ ਰਹੇ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀਆਂ ਆਰਕਸ਼ਕ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।


author

Aarti dhillon

Content Editor

Related News